ਦੋਰਾਂਗਲਾ : ਸਰਹੱਦੀ ਪਿੰਡ ਠੱਠੀ 'ਚ ਇਕ ਵਿਧਵਾ ਦੇ ਘਰ 'ਚ ਬਿਜਲੀ ਸ਼ਾਰਟ ਸਰਕਟ ਹੋਣ ਕਾਰਣ ਅਚਾਨਕ ਅੱਗ ਲੱਗ ਗਈ, ਜਿਸ ਦੌਰਾਨ ਘਰ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਵਿਧਵਾ ਬਚਨੀ ਪਤਨੀ ਚੁੰਨੀ ਲਾਲ ਵਾਸੀ ਪਿੰਡ ਠੱਠੀ ਨੇ ਦੱਸਿਆ ਕਿ ਸ਼ਨੀਵਾਰ ਨੂੰ ਸਵੇਰੇ, ਜਦ ਉਹ ਆਪਣੇ ਲੜਕੇ ਨਾਲ ਮਜ਼ਦੂਰੀ ਦੇ ਲਈ ਗਈ ਹੋਈ ਸੀ ਤਾਂ ਉਸ ਦੇ ਜਾਣ ਤੋਂ ਬਾਅਦ, ਉਸ ਦੇ ਘਰ 'ਚ ਬਿਜਲੀ ਸ਼ਾਰਟ ਸਰਕਟ ਹੋਣ ਕਾਰਣ ਅਚਾਨਕ ਅੱਗ ਲੱਗ ਗਈ। ਇਸ ਦੌਰਾਨ ਘਰ ਦਾ ਸਾਰਾ ਸਾਮਾਨ ਅੱਗ ਦੀ ਲਪੇਟ 'ਚ ਆਉਣ ਕਾਰਣ ਸੜ ਕੇ ਸੁਆਹ ਹੋ ਗਿਆ। ਹੁਣ ਵਿਧਵਾ ਬਚਨੀ ਅਤੇ ਉਸ ਦੇ ਪੁੱਤਰ ਦੇ ਕੋਲ ਸਰਦੀ ਤੋਂ ਬਚਣ ਦੇ ਲਈ ਨਾ ਤਾਂ ਬਿਸਤਰੇ ਬਚੇ ਹਨ ਅਤੇ ਨਾ ਹੀ ਤਨ ਨੂੰ ਢੱਕਣ ਲਈ ਕੋਈ ਗਰਮ ਕੱਪੜਾ ਬਚਿਆ ਹੈ। ਪੀੜਤ ਪਰਿਵਾਰ ਦੀ ਇਸ ਹਾਲਤ 'ਤੇ ਰਹਿਮ ਕਰਦੇ ਹੋਏ, ਪਿੰਡ ਦੇ ਸਰਪੰਚ ਚੰਦਰ ਸ਼ੇਖਰ ਅਤੇ ਪੰਚਾਇਤ ਨੇ ਪਰਿਵਾਰ ਨੂੰ ਕੱਪੜੇ, ਬਿਸਤਰ ਲੈਣ ਦੇ ਲਈ 5 ਹਜ਼ਾਰ ਰੁਪਏ ਦੇ ਕੇ ਉਨ੍ਹਾਂ ਦੀ ਸਹਾਇਤਾ ਕੀਤੀ। ਪੀੜਤ ਪਰਿਵਾਰ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਵਾਜਿਬ ਮੁਆਵਜ਼ਾ ਦੇ ਕੇ ਰਾਹਤ ਦਿਵਾਈ ਜਾਵੇ।
ਜਦੋਂ ਵਿਅਕਤੀ ਬੈਂਕ ਮੈਨੇਜਰ ਨੂੰ ਕਹਿਣ ਲੱਗਾ, 'ਮੋਦੀ ਜੀ ਨੇ ਕਹਾ ਹੈ, ਸ਼ਾਦੀ ਕੇ ਲੀਏ 2.50 ਮਿਲੇਗਾ'
NEXT STORY