ਸ਼ੇਰਪੁਰ (ਅਨੀਸ਼) : ਸਥਾਨਕ ਸਟੇਟ ਬੈਂਕ ਆਫ ਪਟਿਆਲਾ 'ਚ ਸ਼ਨੀਵਾਰ ਨੂੰ ਉਸ ਸਮੇਂ ਸਥਿਤੀ ਅਜੀਬੋ-ਗਰੀਬ ਹੋ ਗਈ, ਜਦੋਂ ਇੱਕ ਵਿਅਕਤੀ ਬੈਂਕ ਅੰਦਰ ਆਇਆ ਅਤੇ ਮੈਨੇਜਰ ਨੂੰ ਕੋਲੋਂ ਸਿੱਧਾ ਹੀ 2.50 ਲੱਖ ਰੁਪਏ ਮੰਗਣ ਲੱਗ ਪਿਆ। ਜਦੋਂ ਮੈਨੇਜਰ ਨੇ ਪੁੱਛਿਆ ਕਿ ਕੀ ਤੁਹਾਡੇ ਖਾਤੇ 'ਚ 2.50 ਲੱਖ ਰੁਪਿਆ ਜਮ੍ਹਾਂ ਕਰਵਾਇਆ ਹੋਇਆ ਹੈ ਤਾਂ ਵਿਅਕਤੀ ਨੇ ਮੈਨੇਜਰ ਦੀ ਇਕ ਨਾ ਸੁਣੀ ਅਤੇ ਕਹਿਣਾ ਲੱਗਾ ਕਿ ਮੋਦੀ ਜੀ ਨੇ ਕਹਾ ਹੈ ਕਿ ਸ਼ਾਦੀ ਕੇ ਲੀਏ 2.50 ਰੁਫਿਆ ਬੈਂਕ ਸੇ ਮਿਲੇਗਾ। ਵਿਅਕਤੀ ਦੀ ਗੱਲ ਸੁਣਨ ਤੋਂ ਬਾਅਦ ਮੈਨੇਜਰ ਹੱਕਾ-ਬੱਕਾ ਰਹਿ ਗਿਆ। ਉਸ ਨੇ ਬੜੀ ਮੁਸ਼ਕਲ ਨਾਲ ਵਿਅਕਤੀ ਨੂੰ ਸਮਝਾਇਆ ਕਿ ਜਿਸ ਵਿਅਕਤੀ ਦੇ ਖਾਤੇ 'ਚ ਪਹਿਲਾਂ ਹੀ ਰਕਮ ਜਮ੍ਹਾਂ ਪਈ ਹੈ, ਉਸ ਨੂੰ ਹੀ 2.50 ਲੱਖ ਰੁਪਿਆ ਦਿੱਤਾ ਜਾ ਸਕਦਾ ਹੈ। ਇਸ ਗੱਲ ਦੀ ਇਲਾਕੇ ਵਿਚ ਕਾਫੀ ਚਰਚਾ ਚੱਲ ਰਹੀ ਹੈ ।
ਪ੍ਰਧਾਨ ਮੰਤਰੀ ਨਾਲ ਤਾਂ ਮਿਲਵਾਇਆ ਨਹੀਂ, ਥਾਣੇ ਦੇ ਕਰਾ ਦਿੱਤੇ ਦਰਸ਼ਨ
NEXT STORY