ਮੁੰਬਈ- ਮੁਟਿਆਰਾਂ ਨੂੰ ਸਭ ਤੋਂ ਜ਼ਿਆਦਾ ਸੂਟ ਪਹਿਨਣਾ ਪਸੰਦ ਹੁੰਦਾ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ਨੂੰ ਕਈ ਖਾਸ ਮੌਕਿਆਂ ’ਤੇ ਵੀ ਸੂਟ ’ਚ ਵੇਖਿਆ ਜਾ ਸਕਦਾ ਹੈ। ਇਨ੍ਹੀਂ ਦਿਨੀਂ ਮਾਰਕੀਟ ’ਚ ਕਈ ਸੂਟ ਜਿਵੇਂ ਸਿੰਪਲ ਸੂਟ, ਪਲਾਜੋ ਸੂਟ, ਫਲੇਅਰ ਸੂਟ, ਪਟਿਆਲਾ ਸੂਟ, ਨਾਇਰਾ ਸੂਟ, ਸ਼ਰਾਰਾ ਸੂਟ ਆਦਿ ਉਪਲੱਬਧ ਹਨ, ਜਿਨ੍ਹਾਂ ’ਚੋਂ ਸ਼ਰਾਰਾ ਸੂਟ ਮੁਟਿਆਰਾਂ ਦੀ ਪਹਿਲੀ ਪਸੰਦ ਬਣੇ ਹੋਏ ਹਨ। ਸ਼ਰਾਰਾ ਸੂਟ ਕਈ ਡਿਜ਼ਾਈਨ ਅਤੇ ਪੈਟਰਨ ’ਚ ਆਉਂਦੇ ਹਨ। ਮੁਟਿਆਰਾਂ ਨੂੰ ਸਭ ਤੋਂ ਜ਼ਿਆਦਾ ਸ਼ਾਰਟ ਕੁੜਤੀ ਸ਼ਰਾਰਾ ਸੂਟ ਪਸੰਦ ਆ ਰਹੇ ਹਨ। ਮੁਟਿਆਰਾਂ ਨੂੰ ਵਿਆਹ, ਪਾਰਟੀ, ਮਹਿੰਦੀ, ਐਂਗੇਜਮੈਂਟ ਅਤੇ ਹੋਰ ਮੌਕਿਆਂ ’ਤੇ ਸ਼ਾਰਟ ਕੁੜਤੀ ਸ਼ਰਾਰਾ ਸੂਟ ’ਚ ਵੇਖਿਆ ਜਾ ਸਕਦਾ ਹੈ।
ਸ਼ਾਰਟ ਕੁੜਤੀ ਸ਼ਰਾਰਾ ਸੂਟ ਦੇਖਣ ’ਚ ਕਾਫ਼ੀ ਅਟਰੈਕਟਿਵ ਅਤੇ ਪਹਿਨਣ ’ਚ ਆਰਾਮਦਾਇਕ ਹੁੰਦੇ ਹਨ। ਸ਼ਾਰਟ ਕੁੜਤੀ ਸ਼ਰਾਰਾ ਸੂਟ ’ਚ ਇਕ ਛੋਟੀ ਕੁੜਤੀ, ਸ਼ਰਾਰਾ ਅਤੇ ਦੁੱਪਟਾ ਹੁੰਦਾ ਹੈ। ਸ਼ਰਾਰਾ ਕਈ ਤਰ੍ਹਾਂ ਦੇ ਹੁੰਦੇ ਹਨ, ਜਿਵੇਂ ਫਲੇਅਰਡ ਸ਼ਰਾਰਾ ’ਚ ਹੇਠਾਂ ਵੱਲ ਚੌੜਾਈ ਵਧਦੀ ਹੈ। ਸਟ੍ਰੇਟ ਸ਼ਰਾਰਾ ’ਚ ਸਿੱਧੀ ਅਤੇ ਬਰਾਬਰ ਚੌੜਾਈ ਹੁੰਦੀ ਹੈ ਅਤੇ ਲੇਅਰਡ ਸ਼ਰਾਰਾ ’ਚ ਕਈ ਪਰਤਾਂ ਹੁੰਦੀਆਂ ਹਨ, ਜੋ ਇਸ ਨੂੰ ਜ਼ਿਆਦਾ ਸੁੰਦਰ ਅਤੇ ਸਟਾਈਲਿਸ਼ ਲੁਕ ਦਿੰਦੀਆਂ ਹਨ। ਸ਼ਾਰਟ ਕੁੜਤੀ ਸ਼ਰਾਰਾ ਸੂਟ ’ਚ ਆਕਰਸ਼ਕ ਡਿਜ਼ਾਈਨ ਹੁੰਦਾ ਹੈ, ਜੋ ਇਸ ਨੂੰ ਇਕ ਅਨੋਖਾ ਲੁਕ ਦਿੰਦੀ ਹੈ।
ਇਹ ਸੂਟ ਮੁਟਿਆਰਾਂ ਨੂੰ ਮਾਡਰਨ, ਸਟਾਈਲਿਸ਼ ਅਤੇ ਸੁੰਦਰ ਲੁਕ ਦਿੰਦੇ ਹਨ। ਸ਼ਾਰਟ ਕੁੜਤੀ ਸ਼ਰਾਰਾ ਸੂਟ ਕਈ ਡਿਜ਼ਾਈਨ ’ਚ ਆਉਂਦੇ ਹਨ। ਜਿਵੇਂ ਐਂਬ੍ਰਾਇਡਰਡ ਸ਼ਾਰਟ ਕੁੜਤੀ ਸ਼ਰਾਰਾ ਸੂਟ ’ਚ ਆਕਰਸ਼ਕ ਐਂਬ੍ਰਾਇਡਰੀ ਹੁੰਦੀ ਹੈ। ਪ੍ਰਿੰਟਿਡ ਸ਼ਾਰਟ ਕੁੜਤੀ ਸ਼ਰਾਰਾ ਸੂਟ ’ਚ ਆਕਰਸ਼ਕ ਪ੍ਰਿੰਟ ਹੁੰਦੇ ਹਨ। ਇਨ੍ਹਾਂ ਨੂੰ ਮੁਟਿਆਰਾਂ ਕੈਜ਼ੂਅਲੀ ਪਹਿਨਣਾ ਪਸੰਦ ਕਰਦੀਆਂ ਹਨ। ਪਲੇਨ ਸ਼ਾਰਟ ਕੁੜਤੀ ਸ਼ਰਾਰਾ ਸੂਟ ’ਚ ਕੋਈ ਪ੍ਰਿੰਟ ਜਾਂ ਐਂਬ੍ਰਾਇਡਰੀ ਨਹੀਂ ਹੁੰਦੀ ਹੈ। ਇਹ ਮੁਟਿਆਰਾਂ ਨੂੰ ਸਿੰਪਲ ਸੋਬਰ ਲੁਕ ਦਿੰਦੇ ਹਨ। ਫਲੋਰਲ ਸ਼ਾਰਟ ਕੁੜਤੀ ਸ਼ਰਾਰਾ ਸੂਟ ’ਚ ਫੁੱਲਾਂ ਦੇ ਡਿਜ਼ਾਈਨ ਹੁੰਦੇ ਹਨ, ਜੋ ਮੁਟਿਆਰਾਂ ਨੂੰ ਗਰਮੀਆਂ ’ਚ ਕੂਲ ਦਿਖਾਉਂਦੇ ਹਨ। ਜੀਓਮੈਟ੍ਰਿਕ ਸ਼ਾਰਟ ਕੁੜਤੀ ਸ਼ਰਾਰਾ ਸੂਟ ’ਚ ਜੀਓਮੈਟ੍ਰਿਕ ਆਕਾਰਾਂ ਦੇ ਡਿਜ਼ਾਈਨ ਹੁੰਦੇ ਹਨ, ਜੋ ਇਸ ਨੂੰ ਇਕ ਯੂਨੀਕ ਲੁਕ ਦਿੰਦੇ ਹਨ। ਸ਼ਾਰਟ ਕੁੜਤੀ ਸ਼ਰਾਰਾ ਸੂਟ ਮੁਟਿਆਰਾਂ ਨੂੰ ਰਵਾਇਤੀ ਅਤੇ ਆਧੁਨਿਕ ਦੋਵਾਂ ਲੁਕ ਨੂੰ ਮਿਲਾ ਕੇ ਯੂਨੀਕ ਅਤੇ ਅਟਰੈਕਟਿਵ ਲੁਕ ਦਿੰਦਾ ਹੈ। ਗਰਮੀਆਂ ਦੇ ਮੌਸਮ ’ਚ ਮੁਟਿਆਰਾਂ ਜ਼ਿਆਦਾਤਰ ਸਲੀਵਲੈੱਸ ਜਾਂ ਸਟ੍ਰੈਪ ਵਾਲੇ ਸ਼ਾਰਟ ਕੁੜਤੀ ਸ਼ਰਾਰਾ ਸੂਟ ਪਹਿਨਣਾ ਪਸੰਦ ਕਰ ਰਹੀਆਂ ਹਨ। ਇਨ੍ਹਾਂ ਦੇ ਨਾਲ ਮੁਟਿਆਰਾਂ ਨੂੰ ਲਾਈਟ ਜਿਊਲਰੀ ਪਹਿਨੇ ਵੇਖਿਆ ਜਾ ਸਕਦਾ ਹੈ। ਫੁੱਟਵੀਅਰ ’ਚ ਮੁਟਿਆਰਾਂ ਇਨ੍ਹਾਂ ਦੇ ਨਾਲ ਜ਼ਿਆਦਾਤਰ ਹਾਈ ਹੀਲਜ਼ ਜਾਂ ਸੈਂਡਲ ਪਹਿਨਣਾ ਪਸੰਦ ਕਰਦੀਆਂ ਹਨ। ਇਨ੍ਹਾਂ ਦੇ ਨਾਲ ਮੁਟਿਆਰਾਂ ਨੂੰ ਹੇਅਰ ਸਟਾਇਲ ’ਚ ਓਪਨ ਹੇਅਰ ਕਾਫ਼ੀ ਜੱਚਦੇ ਹਨ।
ਕਮਾਲ ਹੋ ਗਿਆ...! ਆਪਣੇ-ਆਪ ਚੱਲ ਕੇ ਗਾਹਕ ਦੇ ਘਰ ਪਹੁੰਚ ਗਈ 'ਕਾਰ', ਦੇਖੋ ਹੈਰਾਨ ਕਰਦੀ ਵੀਡੀਓ
NEXT STORY