ਬਟਾਲਾ (ਗੁਰਪ੍ਰੀਤ) – ਜਲੰਧਰ ਰੋਡ ਸਥਿਤ ਭੀੜ-ਭੜੱਕੇ ਵਾਲੇ ਇਲਾਕੇ ਵਿਚ ਸਥਿਤ ਸੇਠ ਟੈਲੀਕੌਮ ਦੁਕਾਨ ’ਤੇ ਅੱਜ ਅਚਾਨਕ ਗੋਲੀ ਚਲਣ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਗੋਲੀਬਾਰੀ ਕਾਰਨ ਸ਼ੋਅਰੂਮ ਦਾ ਸੀਸ਼ਾ ਟੁੱਟ ਗਿਆ, ਹਾਲਾਂਕਿ ਖੁਸ਼ਕਿਸਮਤੀ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਸੇਠ ਟੈਲੀਕੌਮ ਦੇ ਮਾਲਕ ਗੌਤਮ ਗੁੱਡੂ ਸੇਠ, ਜੋ ਕਾਂਗਰਸ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਵੀ ਹਨ, ਨੇ ਦੱਸਿਆ ਕਿ ਉਨ੍ਹਾਂ ਨੂੰ ਕਾਫ਼ੀ ਸਮੇਂ ਤੋਂ ਗੈਂਗਸਟਰਾਂ ਵੱਲੋਂ ਧਮਕੀਆਂ ਮਿਲ ਰਹੀਆਂ ਸਨ। ਇਸ ਸਬੰਧੀ ਉਹਨਾਂ ਨੇ ਪੁਲਸ ਥਾਣੇ ਵਿਚ ਐਫ.ਆਈ.ਆਰ. ਵੀ ਦਰਜ ਕਰਵਾਈ ਸੀ, ਪਰ ਕੋਈ ਕਾਰਵਾਈ ਨਾ ਹੋਣ ਕਾਰਨ ਅੱਜ ਇਹ ਘਟਨਾ ਵਾਪਰੀ।
ਗੌਤਮ ਸੇਠ ਨੇ ਕਿਹਾ ਕਿ, “ਜਿੱਥੇ ਗੋਲੀ ਚੱਲੀ ਹੈ, ਉੱਥੇ ਮੇਰਾ ਇੱਕ ਲੜਕਾ ਅਕਸਰ ਬੈਠਾ ਰਹਿੰਦਾ ਹੈ। ਜੇਕਰ ਉਹ ਅੱਜ ਮੌਜੂਦ ਹੁੰਦਾ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ। ਇਲਾਕੇ ਵਿਚ ਲੋਕ ਬਹੁਤ ਡਰ ਚੁੱਕੇ ਹਨ।”
ਦੂਜੇ ਪਾਸੇ ਡੀ.ਐਸ.ਪੀ. ਸਿਟੀ ਸੰਜੀਵ ਕੁਮਾਰ ਨੇ ਦੱਸਿਆ ਕਿ ਪੁਲਸ ਨੂੰ ਗੋਲੀ ਚੱਲਣ ਦੀ ਸੂਚਨਾ ਮਿਲੀ ਜਿਸ ’ਤੇ ਤੁਰੰਤ ਮੌਕੇ ’ਤੇ ਪਹੁੰਚੇ। ਡੀਐਸਪੀ ਨੇ ਕਿਹਾ, “ਦੁਕਾਨ ਦਾ ਸੀਸ਼ਾ ਟੁੱਟਿਆ ਮਿਲਿਆ ਹੈ ਅਤੇ ਪਹਿਲਾਂ ਮਿਲ ਰਹੀਆਂ ਧਮਕੀਆਂ ਦੀ ਕੜੀ ਜੋੜਦੇ ਹੋਏ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।” ਪੁਲਸ ਵੱਲੋਂ ਆਸ-ਪਾਸ ਲਗੇ CCTV ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਨੂੰ ਜਲਦੀ ਕਾਬੂ ਕਰਨ ਦਾ ਭਰੋਸਾ ਦਿੱਤਾ ਹੈ।
ਸ਼ਿਵ ਸੈਨਾ ਨੇਤਾ ਤੇ ਪੁੱਤਰ ’ਤੇ ਹੋਏ ਹਮਲੇ ਦੇ ਮਾਮਲੇ ’ਚ ਦੂਜੇ ਪੱਖ ਨੇ ਲਾਏ ਗੰਭੀਰ ਦੋਸ਼, ਜਾਂਚ ਦੀ ਕੀਤੀ ਮੰਗ
NEXT STORY