ਮੋਗਾ (ਕਸ਼ਿਸ਼ ਸਿੰਗਲਾ) : ਮੋਗਾ ਜ਼ਿਲ੍ਹੇ ਦੇ ਥਾਣਾ ਸਿਟੀ 1 ਇਲਾਕੇ ਦੇ ਗਾਂਧੀ ਰੋਡ ‘ਤੇ ਰਾਤ ਨੂੰ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਥਾਰ ਸਵਾਰ ਬਦਮਾਸ਼ਾਂ ਨੇ ਇਕ ਕਰਿਆਨੇ ਦੇ ਸ਼ੋਅ ਰੂਮ 'ਤੇ ਹਮਲਾ ਕਰ ਦਿੱਤਾ। ਇਹ ਘਟਨਾਂ ਏ. ਬੀ. ਮਾਰਟ ਕਰਿਆਨੇ ਦੇ ਸ਼ੋਅਰੂਮ ਵਿਚ ਵਾਪਰੀ, ਜਿੱਥੇ ਲੁਟੇਰਿਆਂ ਨੇ ਦੁਕਾਨ ਬੰਦ ਕਰ ਰਹੇ ਮਾਲਕ ਸੁਰਿੰਦਰ ਸਿੰਘ 'ਤੇ ਗੋਲੀਆਂ ਚਲਾਈਆਂ। ਜਾਣਕਾਰੀ ਅਨੁਸਾਰ ਇਕ ਨਕਾਬਪੋਸ਼ ਲੁਟੇਰਾ ਦੁਕਾਨ ਵਿਚ ਦਾਖਲ ਹੋਇਆ ਅਤੇ ਸੁਰਿੰਦਰ ਸਿੰਘ ਤੋਂ ਪੈਸੇ ਮੰਗਣ ਲੱਗਾ। ਦੁਕਾਨਦਾਰ ਨੇ ਇਸਨੂੰ ਮਜ਼ਾਕ ਸਮਝਿਆ ਪਰ ਲੁਟੇਰੇ ਨੇ ਤੁਰੰਤ ਤਿੰਨ ਗੋਲੀਆਂ ਚਲਾਈਆਂ, ਜੋ ਸੁਰਿੰਦਰ ਦੇ ਦੋਵੇਂ ਪੱਟਾਂ 'ਤੇ ਲੱਗੀਆਂ। ਸੁਰਿੰਦਰ ਆਪਣੀ ਜਾਨ ਬਚਾਉਣ ਲਈ ਦੁਕਾਨ ਤੋਂ ਬਾਹਰ ਭੱਜ ਗਿਆ, ਜਦਕਿ ਹੋਰ ਸਟਾਫ ਮੈਂਬਰ ਅੰਦਰ ਜਾ ਕੇ ਲੁਕ ਗਏ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਬੇਹੱਦ ਜ਼ਰੂਰੀ ਖ਼ਬਰ, 31 ਜੁਲਾਈ ਤੱਕ ਦਿੱਤਾ ਗਿਆ ਆਖਰੀ ਮੌਕਾ
ਇਸ ਦੌਰਾਨ ਦੂਜਾ ਲੁਟੇਰਾ ਦੁਕਾਨ 'ਚੋਂ ਨਕਦੀ ਲੈ ਕੇ ਭੱਜ ਗਿਆ। ਲੁਟੇਰੇ ਦੀ ਥਾਰ ਪਹਿਲਾਂ ਹੀ ਚਾਲੂ ਸੀ, ਜਿਸ ਵਿਚ ਉਹ ਕੈਸ਼ ਬਾਕਸ ਵਿਚੋਂ ਨਕਦੀ ਲੈ ਕੇ ਭੱਜ ਗਏ। ਇਸ ਦੌਰਾਨ ਜ਼ਖਮੀ ਸੁਰਿੰਦਰ ਸਿੰਘ ਨੂੰ ਇਲਾਜ ਲਈ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਇਸ ਘਟਨਾ ਨੂੰ ਲੈ ਕੇ ਵਪਾਰੀ ਭਾਈਚਾਰੇ ਵਿਚ ਭਾਰੀ ਗੁੱਸਾ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਇਨ੍ਹਾਂ ਜ਼ਿਲ੍ਹਿਆਂ ਵਿਚ ਸ਼ੁਰੂ ਹੋ ਰਹੇ ਵੱਡੇ ਪ੍ਰਾਜੈਕਟ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
IIT 'ਚ ਚੁਣੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ CM ਮਾਨ ਨੇ ਕੀਤਾ ਸਨਮਾਨਿਤ (ਵੀਡੀਓ)
NEXT STORY