ਖਡੂਰ ਸਾਹਿਬ,ਵੈਰੋਵਾਲ, (ਗਿੱਲ,ਖਹਿਰਾ, ਕੁਲਾਰ)- ਕਸਬਾ ਖਡੂਰ ਸਾਹਿਬ ਵਿਚ ਆਏ ਦਿਨ ਲੁੱਟਾਂ -ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ’ਚ ਭਾਰੀ ਵਾਧਾ ਹੋ ਰਿਹਾ ਹੈ ਪਰ ਪੁਲਸ ਚੋਰਾਂ ਨੂੰ ਠੱਲ੍ਹ ਪਾਉਣ ਵਿਚ ਨਾਕਾਮ ਹੋ ਰਹੀ ਹੈ ਜਿਸ ਕਾਰਨ ਖਡੂਰ ਸਾਹਿਬ ਬਾਜ਼ਾਰ ਦੇ ਦੁਕਾਨਦਾਰਾਂ ’ਚ ਪੁਲਸ ਖਿਲਾਫ ਰੋਸ ਪਾਇਆ ਜਾ ਰਿਹਾ ਹੈ। ਬੀਤੀ ਰਾਤ ਅਣਪਛਾਤੇ ਚੋਰਾਂ ਵੱਲੋਂ ਮੁਗਲਾਣੀ ਰੋਡ ’ਤੇ ਤਹਿਸੀਲ ਕੰਪਲੈਕਸ ਨਜ਼ਦੀਕ ਦਿਓਲ ਕੁਲੈਕਸ਼ਨ ਰੈਡੀਮੇਡ ਕੱਪਡ਼ਿਆਂ ਦੇ ਸ਼ੋਅ ਰੂਮ ਵਿਚੋਂ 3 ਲੱਖ ਰੁਪਏ ਦੀ ਕੀਮਤ ਦੇ ਕਰੀਬ ਕੱਪਡ਼ੇ ਅਤੇ 3 ਹਜ਼ਾਰ ਨਕਦ ਚੋਰੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸਬੰਧੀ ਦੁਕਾਨ ਮਾਲਕ ਮਲਕੀਤ ਸਿੰਘ ਪੁੱਤਰ ਪੰਜਾਬ ਸਿੰਘ ਵਾਸੀ ਪਿੰਡ ਦੇਲਾਂਵਾਲ ਅਤੇ ਦਲਜੀਤ ਸਿੰਘ ਪੁੱਤਰ ਜਰਮਨ ਸਿੰਘ ਨੇ ਦੱਸਿਆ ਕਿ ਉਹ ਰੋਜ਼ਾਨਾਂ ਦੀ ਤਰ੍ਹਾਂ ਦੁਕਾਨ ਬੰਦ ਕਰਕੇ ਆਪਣੇ ਪਿੰਡ ਚਲੇ ਗਏ ਸਨ ਤਾਂ ਜਦੋਂ ਸਵੇਰੇ ਦੁਕਾਨ ’ਤੇ ਆ ਕੇ ਦੇਖਿਆ ਤਾਂ ਉਨ੍ਹਾਂ ਦੀ ਦੁਕਾਨ ਦਾ ਤਾਲਾ ਟੁੱਟਾ ਹੋਇਆ ਸੀ ਅਤੇ ਦੁਕਾਨ ਅੰਦਰੋਂ ਤਿੰਨ ਲੱਖ ਦੇ ਕਰੀਬ ਦਾ ਕੱਪਡ਼ਾ ਅਤੇ ਗੱਲੇ ’ਚ ਪਏ 3 ਹਜ਼ਾਰ ਰੁਪਏ ਨਕਦੀ ਚੋਰੀ ਹੋ ਚੁੱਕੇ ਸਨ। ਉਨ੍ਹਾਂ ਦੱਸਿਆ ਕਿ ਉਕਤ ਚੋਰ ਦੁਕਾਨ ’ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋ ਚੁੱਕੇ ਹਨ ਜਿਸਦੇ ਸਬੰਧ ਵਿਚ ਉਨ੍ਹਾਂ ਨੇ ਪੁਲਸ ਚੌਕੀ ਖਡੂਰ ਸਾਹਿਬ ਵਿਖੇ ਲਿਖਤੀ ਦਰਖਾਸਤ ਦੇ ਦਿੱਤੀ ਹੈ। ਵਰਨਣਯੋਗ ਹੈ ਕਿ ਖਡੂਰ ਸਾਹਿਬ ਬਾਜ਼ਾਰ ਵਿਚ ਆਏ ਦਿਨ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਹਨ। ਪਿਛਲੇ ਕੁਝ ਦਿਨ ਪਹਿਲਾਂ ਵੀ ਰੈਡੀਮੇਡ ਕੱਪਡ਼ਿਆਂ ਦੀ ਦੁਕਾਨ ਨੂੰ ਹੀ ਚੋਰਾਂ ਵੱਲੋਂ ਨਿਸ਼ਾਨਾ ਬਣਾ ਕੇ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰ ਲਿਆ ਗਿਆ ਸੀ ਅਤੇ ਹੋਰ ਵੀ ਕਈ ਚੋਰੀ ਦੀਆਂ ਵਾਰਦਾਤਾਂ ਹੋ ਚੁੱਕੀਆਂ ਹਨ।
ਕੀ ਕਹਿਣਾ ਹੈ ਚੌਕੀ ਖਡੂਰ ਸਾਹਿਬ ਦੇ ਇਚਾਰਜ ਦਾ : ਇਸ ਸਬੰਧ ਵਿਚ ਪੁਲਸ ਚੌਕੀ ਖਡੂਰ ਸਾਹਿਬ ਦੇ ਇੰਚਾਰਜ ਬਲਬੀਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਪੁਲਸ ਵੱਲੋਂ ਮੌਕੇ ’ਤੇ ਜਾ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਫਡ਼ ਲਿਆ ਜਾਵੇਗਾ।
ਸੀਵਰੇਜ ਦੇ ਬੰਦ ਹੋਣ ਕਾਰਨ ਸੰਗਤ ਮੰਡੀ ਦਾ ਮੁੱਖ ਬਾਜ਼ਾਰ ਗੰਦੇ ਪਾਣੀ ਨਾਲ ਭਰਿਆ
NEXT STORY