ਅੰਮ੍ਰਿਤਸਰ—ਆਪਣੀ ਸਰਕਾਰ ਦੇ ਕਾਰਜਕਾਲ ਦੌਰਾਨ ਹੋਈਆਂ ਭੁੱਲਾਂ ਬਖਸ਼ਾਉਣ ਸ੍ਰੀ ਅਕਾਲ ਤਖਤ ਸਾਹਿਬ ਗਏ ਬਾਦਲ ਪਰਿਵਾਰ 'ਤੇ ਭਗਵੰਤ ਮਾਨ ਨੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਨੇ ਅਕਾਲੀਆਂ ਦੀ ਸੇਵਾ ਨੂੰ ਸਿਆਸੀ ਡਰਾਮਾ ਦੱਸਦੇ ਹੋਏ ਕਿਹਾ ਕਿ ਉਹ ਕਿਸ ਗੱਲ ਦੀ ਮੁਆਫੀ ਮੰਗ ਰਹੇ ਹਨ। ਅੱਗੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਭਾਂਡੇ ਤੇ ਜੁੱਤਿਆਂ ਦੀ ਸੇਵਾ ਕਰਕੇ ਕਿਹੜੀਆਂ ਭੁੱਲਾਂ ਦੀ ਮੁਆਫੀ ਮੰਗ ਰਹੇ ਹਨ। ਮਾਨ ਨੇ ਕਿਹਾ ਕਿ ਲੋਕ ਹੁਣ ਬਾਦਲਾਂ ਨੂੰ ਨਾ ਤਾਂ ਪਿੰਡਾਂ 'ਚ ਵੜਨ ਦਿੰਦੇ ਹਨ ਅਤੇ ਨਾ ਪਿੰਡ ਦੇ ਗੁਰੂ ਘਰ ਜਾਣ ਦਿੰਦੇ ਹਨ, ਬਾਦਲਾਂ ਨੂੰ ਲੱਗਦਾ ਹੈ ਕਿ ਸ਼ਾਇਦ ਸੇਵਾ ਕਰਕੇ ਲੋਕਾਂ ਦੀ ਹਮਦਰਦੀ ਹਾਸਲ ਕੀਤੀ ਜਾ ਸਕਦੀ ਹੈ।
ਭਗਵੰਤ ਮਾਨ ਨੇ ਕਿਹਾ ਕਿ ਮੁਆਫੀ ਭੁੱਲਾਂ ਦੀ ਹੋ ਸਕਦੀ ਹੈ ਪਰ ਪਾਪਾਂ ਦੀ ਮੁਆਫੀ ਨਹੀਂ ਹੁੰਦੀ। ਇਨ੍ਹਾਂ ਨੇ ਪਾਪ ਕੀਤੇ ਹੋਏ ਹਨ। ਪਾਪਾਂ ਦੀ ਸਜ਼ਾ ਹੁੰਦੀ ਹੈ। ਮਾਨ ਨੇ ਕਿਹਾ ਕਿ ਬਾਦਲ ਸ਼ਾਤਰ ਪਰਿਵਾਰ ਹੈ। ਇਸ ਲਈ ਲੋਕਾਂ ਦੀ ਹਮਦਰਦੀ ਲੈਣ ਲਈ ਇਹ ਕੁਝ ਕੀਤਾ ਜਾ ਰਿਹਾ ਹੈ।
ਰਾਜਨੀਤੀ ਤੋਂ ਸੰਨਿਆਸ ਲੈਣਗੇ ਬਾਦਲ ਤਾਂ ਹੋਣਗੇ ਪਾਪ ਮੁਆਫ : ਦਾਦੂਵਾਲ
NEXT STORY