Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, JUL 18, 2026

    6:55:11 AM

  • america launched a massive attack on iran

    ਅਮਰੀਕਾ ਨੇ ਈਰਾਨ 'ਤੇ 7ਵੀਂ ਰਾਤ ਕੀਤੇ ਜ਼ਬਰਦਸਤ...

  • death toll at funeral in gaza

    ਗਾਜ਼ਾ 'ਚ ਜਨਾਜ਼ੇ 'ਤੇ ਵਰ੍ਹਿਆ ਮੌਤ ਦਾ ਕਹਿਰ:...

  • punjab student news

    ਵੱਡੀ ਖ਼ਬਰ: ਪੰਜਾਬ 'ਚ 60,00,00,000 ਰੁਪਏ ਦੇ...

  • pm narendra modi reached the stage wearing a green scarf

    ਜਲੰਧਰ: ਹਰੇ ਰੰਗ ਦੀ ਦਸਤਾਰ ਸਜਾ ਕੇ ਸਟੇਜ਼ 'ਤੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Chandigarh
  • ਉਮੀਦਵਾਰਾਂ ਤੇ ਪਾਰਟੀ ਵਰਕਰਾਂ ਦੀ ਮੀਟਿੰਗ ਦੌਰਾਨ ਬੋਲੇ CM ਮਾਨ- 'ਜਿੱਤ-ਹਾਰ ਨਹੀਂ, ਤਾਨਾਸ਼ਾਹੀ ਖ਼ਿਲਾਫ਼ ਹੈ ਲੜਾਈ'

PUNJAB News Punjabi(ਪੰਜਾਬ)

ਉਮੀਦਵਾਰਾਂ ਤੇ ਪਾਰਟੀ ਵਰਕਰਾਂ ਦੀ ਮੀਟਿੰਗ ਦੌਰਾਨ ਬੋਲੇ CM ਮਾਨ- 'ਜਿੱਤ-ਹਾਰ ਨਹੀਂ, ਤਾਨਾਸ਼ਾਹੀ ਖ਼ਿਲਾਫ਼ ਹੈ ਲੜਾਈ'

  • Edited By Harpreet Singh,
  • Updated: 18 Apr, 2024 10:29 PM
Chandigarh
cm mann in the meeting with candidates and workers
  • Share
    • Facebook
    • Tumblr
    • Linkedin
    • Twitter
  • Comment

ਚੰਡੀਗੜ੍ਹ (ਅੰਕੁਰ) : ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ‘ਆਪ’ ਦਾ 'ਮਿਸ਼ਨ 13-0' ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਰਟੀ ਨੇ ਆਪਣੇ ਉਮੀਦਵਾਰਾਂ ਨੂੰ ਸਾਰੇ ਪਾਰਟੀ ਵਰਕਰਾਂ ਅਤੇ ਮੀਡੀਆ ਵਾਲਿਆਂ ਨਾਲ ਜਾਣੂ ਕਰਵਾਉਣ ਲਈ ਇਹ ਸਮਾਗਮ ਕਰਵਾਇਆ ਹੈ। ਆਮ ਪਰਿਵਾਰਾਂ ਤੋਂ ਆਉਣ ਵਾਲੇ ਲੋਕ ਹੀ ਸੰਸਦ ਵਿਚ ਆਮ ਲੋਕਾਂ ਦੀ ਆਵਾਜ਼ ਬਣਦੇ ਹਨ।

ਮਾਨ ਨੇ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ਜਿੱਤਣ ਜਾਂ ਹਾਰਨ ਦੀ ਨਹੀਂ, ਇਹ ਤਾਨਾਸ਼ਾਹੀ ਦੇ ਵਿਰੁੱਧ ਲੜਾਈ ਹੈ। ਇਹ ਸਾਡੇ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਹੈ। ਸਾਡਾ ਦੇਸ਼ ਅੱਜ ਇਕ ਵੱਡੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਸਾਡੇ ਕੋਲ ਇਕ ਤਾਨਾਸ਼ਾਹ ਸੱਤਾ ਵਿਚ ਹੈ ਜੋ ਸਿਰਫ਼ ਆਪਣੇ ਬਾਰੇ ਹੀ ਸੋਚਦਾ ਅਤੇ ਆਪਣੇ ਬਾਰੇ ਹੀ ਗੱਲ ਕਰਦਾ ਹੈ, ਉਹ ਵਿਰੋਧੀ ਆਗੂਆਂ ਨੂੰ ਜੇਲ੍ਹ ਵਿਚ ਡੱਕ ਰਿਹਾ ਹੈ।

ਭਗਵੰਤ ਮਾਨ ਨੇ ਕਿਹਾ ਕਿ ਜਦੋਂ ਤਾਨਾਸ਼ਾਹੀ, ਬੇਇਨਸਾਫ਼ੀ ਅਤੇ ਜ਼ੁਲਮ ਦਾ ਬੋਲਬਾਲਾ ਹੁੰਦਾ ਹੈ ਤਾਂ ਪ੍ਰਮਾਤਮਾ ਇਨ੍ਹਾਂ ਸਾਰੀਆਂ ਬੁਰਾਈਆਂ ਤੋਂ ਮੁਕਤ ਕਰਨ ਲਈ ਆਪਣਾ ‘ਝਾੜੂ’ ਵਰਤਦਾ ਹੈ। ਮੈਂ ਹੁਣੇ ਗੁਜਰਾਤ ਤੋਂ ਵਾਪਸ ਆਇਆ ਹਾਂ। ਇਸ ਤੋਂ ਪਹਿਲਾਂ ਮੈਂ ਅਸਾਮ ਅਤੇ ਕੁਰੂਕਸ਼ੇਤਰ ਵਿਖੇ ਗਿਆ ਸੀ। ਹਰ ਥਾਂ ਲੋਕ ਇਕ ਹੀ ਗੱਲ ਕਹਿ ਰਹੇ ਹਨ, ਕਿ ਭਾਜਪਾ ਸਰਕਾਰ ਅਤੇ ਨਰਿੰਦਰ ਮੋਦੀ ਸਿਰਫ਼ ਤੇ ਸਿਰਫ਼ ਅਰਵਿੰਦ ਕੇਜਰੀਵਾਲ ਅਤੇ ‘ਆਪ’ ਤੋਂ ਡਰਦੇ ਹਨ। ਇਸ ਲਈ ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਕੀਤਾ ਹੈ ਲੋਕ ਕਹਿ ਰਹੇ ਹਨ ਕਿ ਭਾਜਪਾ ਦੇ ਇਨ੍ਹਾਂ ਜ਼ੁਲਮਾਂ ਦਾ ਜਵਾਬ ਉਹ ਆਪਣੀਆਂ ਵੋਟਾਂ ਰਾਹੀਂ ਦੇਣਗੇ। ‘ਜੇਲ੍ਹ ਦਾ ਬਦਲਾ ਵੋਟ’ ਅਤੇ ‘ਜ਼ੁਲਮ ਦਾ ਜਵਾਬ ਵੋਟ ਨਾਲ’। ਮਾਨ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਸਿਰਫ਼ ਇੱਕ ਵਿਅਕਤੀ ਹੀ ਨਹੀਂ, ਸਗੋਂ ਉਹ ਇਕ ਵਿਚਾਰ ਹਨ, ਉਹ ਅਰਵਿੰਦ ਕੇਜਰੀਵਾਲ ਦੇ ਸਰੀਰ ਨੂੰ ਜੇਲ੍ਹ ਵਿੱਚ ਸੁੱਟ ਸਕਦੇ ਹਨ, ਪਰ ਉਹ ਉਨ੍ਹਾਂ ਦੀ ਸੋਚ ਨੂੰ ਕਿਵੇਂ ਰੋਕਣਗੇ?

ਇਹ ਵੀ ਪੜ੍ਹੋ- ਭਾਜਪਾ ਦੇ ਪੋਸਟਰ 'ਚ ਬੇਅੰਤ ਸਿੰਘ ਦੀ ਤਸਵੀਰ ਆਉਣ ਤੋਂ ਬਾਅਦ ਰਾਜਾ ਵੜਿੰਗ ਤੇ ਰਵਨੀਤ ਬਿੱਟੂ 'ਚ ਛਿੜੀ 'ਟਵੀਟ ਵਾਰ'

ਮਾਨ ਨੇ ਕਿਹਾ ਕਿ ਹੁਣ ਆਮ ਆਦਮੀ ਪਾਰਟੀ ਦੇ ਹਰ ਸਿਪਾਹੀ ਦੀ ਜ਼ਿੰਮੇਵਾਰੀ ਹੈ ਕਿ ਉਹ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਸ਼ੁਰੂ ਕੀਤੀ ਕੰਮ ਦੀ,ਪਾਰਦਰਸ਼ੀ ਅਤੇ ਇਮਾਨਦਾਰੀ ਵਾਲੀ ਰਾਜਨੀਤੀ ਦੀ ਰਾਖੀ ਕਰਨ ਅਤੇ ਉਸ ਨੂੰ ਅੱਗੇ ਵਧਾਉਣ। ਦੋ ਸੂਬਿਆਂ ਵਿੱਚ ਸਾਡੀ ਸਰਕਾਰ ਹੈ, ਸਾਡੇ 10 ਰਾਜ ਸਭਾ ਮੈਂਬਰ ਹਨ, ਸਾਡੇ ਗੁਜਰਾਤ ਵਿੱਚ 5 ਵਿਧਾਇਕ ਹਨ, ਗੋਆ ਵਿੱਚ 2 ਵਿਧਾਇਕ ਹਨ, ਸਾਡੇ ਕੋਲ ਚੰਡੀਗੜ੍ਹ ਵਿੱਚ ‘ਆਪ’ ਦਾ ਮੇਅਰ ਹੈ, ਮੱਧ ਪ੍ਰਦੇਸ਼ ਦੇ ਸੰਗਰੌਲੀ ਵਿਚ ਸਾਡਾ ਇੱਕ ਮਿਊਂਸੀਪਲ ਕੌਂਸਲਰ ਹੈ ਅਤੇ ਦਿੱਲੀ ਵਿੱਚ ਸਾਡਾ ਭਾਰੀ ਬਹੁਮਤ ਹੈ। ਭਾਜਪਾ ਆਮ ਆਦਮੀ ਪਾਰਟੀ ਦੀ ਲੋਕਪ੍ਰਿਅਤਾ ਅਤੇ ਸਾਡੀ ਦੇਸ਼ ਭਗਤੀ ਅਤੇ ਇਮਾਨਦਾਰ ਰਾਜਨੀਤੀ ਨੂੰ ਬਰਦਾਸ਼ਤ ਨਹੀਂ ਕਰ ਸਕਦੀ। ਭਾਜਪਾ ਚੰਗੀ ਤਰ੍ਹਾਂ ਜਾਣਦੀ ਹੈ ਕਿ ਜਿੱਥੇ ਵੀ ‘ਆਪ’ ਜਾਂਦੀ ਹੈ, ਭਾਜਪਾ ਨੂੰ ਖ਼ਤਮ ਕਰ ਦਿੰਦੀ ਹੈ। ਅਰਵਿੰਦ ਕੇਜਰੀਵਾਲ ਜਿੱਥੇ ਵੀ ਜਾਂਦੇ ਹਨ, ਉੱਥੇ ਭ੍ਰਿਸ਼ਟਾਚਾਰ ਦੀ ਰਾਜਨੀਤੀ ਨੂੰ ਖ਼ਤਮ ਕਰ ਦਿੰਦੇ ਹਨ ਅਤੇ ਲੋਕ ਪੱਖੀ ਸਰਕਾਰ ਬਣਾਉਂਦੇ ਹਨ।

ਮਾਨ ਨੇ ਕਿਹਾ ਕਿ ਇੱਥੇ ਕੋਈ ਵੀ ਕਿਸੇ ਮੰਤਰੀ ਜਾਂ ਮੁੱਖ ਮੰਤਰੀ ਦਾ ਪੁੱਤਰ ਨਹੀਂ ਹੈ, ਸਾਡੇ ਸਾਰੇ ਵਿਧਾਇਕ, ਮੰਤਰੀ ਅਤੇ ਲੋਕ ਸਭਾ ਉਮੀਦਵਾਰ ਆਮ ਪਰਿਵਾਰਾਂ ਵਿਚੋਂ ਆਉਂਦੇ ਹਨ। ਉਹ ਹਰ ਹਲਕੇ ਵਿੱਚ 3-4 ਵਾਰ ਜਾਣਗੇ, ਪਰ ਸਿਰਫ਼ ਮੈਨੂੰ ਹੀ ਵੋਟ ਨਾ ਦਿਓ, ਆਪਣੇ ਲਈ, ਆਪਣੇ ਹੱਕਾਂ ਲਈ, ਆਪਣੇ ਬੱਚਿਆਂ ਦੇ ਬਿਹਤਰ ਭਵਿੱਖ ਲਈ, ਸਾਡੇ ਸੰਵਿਧਾਨ ਲਈ, ਲੋਕਤੰਤਰ ਨੂੰ ਬਚਾਉਣ ਲਈ, ਤਾਨਾਸ਼ਾਹੀ ਨੂੰ ਖ਼ਤਮ ਕਰਨ ਲਈ ਵੋਟ ਦਿਓ। ਮਾਨ ਨੇ ਅੱਗੇ ਕਿਹਾ, ਮੈਂ ਪੰਜਾਬ ਦੇ ਸਾਰੇ ਵਿਰੋਧੀ ਪਾਰਟੀਆਂ ਦੇ ਆਗੂਆਂ ਦਾ ਮੁਕਾਬਲਾ ਕਰਨ ਲਈ ਕਾਫ਼ੀ ਹਾਂ, ਸਾਡੇ ਕੋਲ ਉਨ੍ਹਾਂ ਵਰਗੇ ਪੈਸੇ ਨਹੀਂ ਹਨ, ਪਰ ਜਦੋਂ ਮਿਹਨਤ ਅਤੇ ਲਗਨ ਦੀ ਗੱਲ ਆਉਂਦੀ ਹੈ ਤਾਂ ਉਹ ਸਾਨੂੰ ਹਰਾ ਨਹੀਂ ਸਕਦੇ।

ਇਹ ਵੀ ਪੜ੍ਹੋ- ਭਾਰਤੀਆਂ ਤੇ ਪੰਜਾਬੀ ਸਣੇ 9 ਵਿਅਕਤੀਆਂ ਨੇ ਸੋਨੇ ਦੀ ਸਭ ਤੋਂ ਵੱਡੀ ਚੋਰੀ ਦੀ ਵਾਰਦਾਤ ਨੂੰ ਦਿੱਤਾ ਅੰਜਾਮ, 5 ਗ੍ਰਿਫ਼ਤਾਰ

ਮਾਨ ਨੇ ਕਿਹਾ ਕਿ ਕੇਂਦਰ ਵਿਚ ਭਾਜਪਾ ਦੀ ਸਰਕਾਰ ਹੈ, ਉਨ੍ਹਾਂ ਨੇ ਸਾਡੇ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ, ਹੁਣ ਸਾਡੇ ਕਿਸਾਨ ਉਨ੍ਹਾਂ ਨੂੰ ਪਿੰਡਾਂ ਵਿੱਚ ਨਹੀਂ ਜਾਣ ਦੇ ਰਹੇ। ਇਨ੍ਹਾਂ ਰਵਾਇਤੀ ਸਿਆਸਤਦਾਨਾਂ ਨੇ ਕਦੇ ਵੀ ਆਮ ਲੋਕਾਂ ਦਾ ਪੱਖ ਨਹੀਂ ਲਿਆ। ਅੱਜ ਜੋ ਵੀ ਉਹ ਭੁਗਤ ਰਹੇ ਹਨ, ਉਹ ਉਨ੍ਹਾਂ ਦੇ ਲੋਕ ਵਿਰੋਧੀ ਫ਼ੈਸਲਿਆਂ ਅਤੇ ਕੰਮਾਂ ਦਾ ਨਤੀਜਾ ਹੈ। ਮੈਂ ਕੋਈ ਜ਼ਮੀਨ ਨਹੀਂ ਖ਼ਰੀਦੀ ਪਰ ਮੈਂ ਪੰਜਾਬ ਦੇ ਲੋਕਾਂ ਨੂੰ ਮੁਫ਼ਤ ਬਿਜਲੀ ਦੇਣ ਲਈ ਥਰਮਲ ਪਾਵਰ ਪਲਾਂਟ ਖ਼ਰੀਦਿਆ। ਟਰਾਂਸਪੋਰਟ ਕੰਪਨੀ, ਰੇਤ ਦੀਆਂ ਖੱਡਾਂ ਜਾਂ ਢਾਬਿਆਂ ਵਿੱਚ ਮੇਰਾ ਕੋਈ ਹਿੱਸਾ ਨਹੀਂ ਹੈ ਪਰ ਮੈਂ ਲੋਕਾਂ ਦੀਆਂ ਮੁਸ਼ਕਲਾਂ ਅਤੇ ਦੁੱਖਾਂ ਨੂੰ ਉਨ੍ਹਾਂ ਨਾਲ ਸਾਂਝਾ ਕਰਦਾ ਹਾਂ।

ਮਾਨ ਨੇ ਕਿਹਾ ਕਿ ਹੁਣ ਸਮਾਂ ਬਦਲ ਗਿਆ ਹੈ। ਕੱਲ੍ਹ ਗੁਜਰਾਤ ਦੇ ਭਰੂਚ ਵਿੱਚ ‘ਆਪ’ ਉਮੀਦਵਾਰ ਦੇ ਹੱਕ ਵਿੱਚ ਲੋਕਾਂ ਦੀ ਸੁਨਾਮੀ ਵੇਖਣ ਨੂੰ ਮਿਲੀ ਸੀ। ਅੱਜ ਹਰ ਕੋਈ ‘ਆਪ' ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ, ਅਸੀਂ ਪੰਜਾਬ 'ਚ ਸਾਰੀਆਂ ਸੀਟਾਂ 'ਤੇ ਚੋਣ ਲੜ ਰਹੇ ਹਾਂ ਅਤੇ 13-0 ਨਾਲ ਜਿੱਤਾਂਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਇਹਨਾਂ ਚੋਣਾਂ ਵਿਚ ਭਾਰੀ ਵੋਟਾਂ ਨਾਲ ਇਕ ਵੱਡੀ ਅਤੇ ਇੱਕ ਤਰਫ਼ਾਂ ਜਿੱਤ ਹਾਸਿਲ ਕਰੇਗੀ।

ਭਗਵੰਤ ਮਾਨ ਨੇ ਕਿਹਾ ਕਿ ਪਹਿਲਾਂ ਰਵਾਇਤੀ ਪਾਰਟੀਆਂ ਆਪਣੇ ਚੋਣ ਮੈਨੀਫੈਸਟੋ ਅਤੇ ਸੰਕਲਪ ਪੱਤਰ ਜਾਰੀ ਕਰਦੀਆਂ ਸਨ, ਪਰੰਤੂ ਹੁਣ ਉਹ ਅਰਵਿੰਦ ਕੇਜਰੀਵਾਲ ਦੀ ਨਕਲ ਕਰਦਿਆਂ 'ਗਾਰੰਟੀ' ਸ਼ਬਦ ਦਾ ਵੀ ਇਸਤੇਮਾਲ ਕਰ ਰਹੇ ਹਨ, ਪਰੰਤੂ ਉਹ ਲੋਕਾਂ ਨੂੰ ਗੁੰਮਰਾਹ ਨਹੀਂ ਕਰ ਸਕਦੇ, ਹੁਣ ਦੇਸ਼ ਦੀ ਜਨਤਾ ਚੰਗੀ ਤਰ੍ਹਾਂ ਜਾਣਦੀ ਹੈ ਕਿ ਭਾਜਪਾ ਇਕ ਜੁਮਲਾ ਪਾਰਟੀ ਹੈ ਅਤੇ ਅਰਵਿੰਦ ਕੇਜਰੀਵਾਲ ਦੀ ਗਾਰੰਟੀ ਹੀ ਪੂਰੀਆਂ ਹੁੰਦੀਆਂ ਹਨ। ਮਾਨ ਨੇ ਕਿਹਾ, ‘ਮੈਂ ਪਾਰਲੀਮੈਂਟ ਵਿਚ ਵੀ ਕਹਿੰਦਾ ਸੀ ਕਿ ‘15 ਲਾਖ ਕੀ ਰਕਮ ਲਿਖਤਾ ਹੂੰ ਤੋ ਸਿਆਹੀ ਸੂਖ ਜਾਤੀ ਹੈ, ਕਾਲੇ ਧਨ ਕੀ ਬਾਤ ਕਰਤਾ ਹੂੰ ਤੋ ਕਲਮ ਰੁਕ ਜਾਤੀ ਹੈ, ਹਰ ਬਾਤ ਹੀ ਜੁਮਲਾ ਨਿਕਲੀ, ਅਬ ਤੋ ਸ਼ੱਕ ਹੈ ਕਿਆ ਚਾਏ ਭੀ ਬਨਾਨੀ ਆਤੀ ਹੈ ?"

ਇਹ ਵੀ ਪੜ੍ਹੋ- ਲੋਕ ਸਭਾ ਚੋਣਾਂ ਦੌਰਾਨ ਆਸਮਾਨੀ ਚੜ੍ਹਿਆ ਸਿਆਸੀ ਪਾਰਾ, 'ਉਧਾਰ' ਦੇ ਉਮੀਦਵਾਰਾਂ ਦੀ ਬੋਲ ਰਹੀ 'ਤੂਤੀ'

ਭਗਵੰਤ ਮਾਨ ਨੇ ਕਿਹਾ ਕਿ ਚੋਣਾਂ ਦੇ ਸਮੇਂ ਸਿਲੰਡਰ ਵਰਗੀਆਂ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਨੂੰ ਥੋੜ੍ਹਾ ਜਿਹਾ ਸਸਤਾ ਕਰਕੇ ਉਹ ਲੋਕਾਂ ਨੂੰ ਧੋਖਾ ਨਾ ਦੇਣ। ਉਹ (ਮੋਦੀ ਸਰਕਾਰ) ਸਿਖ਼ਰਾਂ ‘ਤੇ ਪਹੁੰਚੀ ਮਹਿੰਗਾਈ ਅਤੇ ਬੇਰੁਜ਼ਗਾਰੀ ਲਈ ਸਿੱਧੇ ਤੌਰ ਤੇ ਜ਼ਿੰਮੇਵਾਰ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਤੁਹਾਨੂੰ (ਪੰਜਾਬ ਦੀ ਜਨਤਾ) ਹਰ ਮਹੀਨੇ 300 ਯੂਨਿਟ ਮੁਫ਼ਤ ਬਿਜਲੀ ਦੇ ਰਹੀ ਹੈ, 90% ਘਰਾਂ ਦਾ ਜ਼ੀਰੋ ਬਿਜਲੀ ਦਾ ਬਿੱਲ ਆ ਰਿਹਾ ਹੈ, ਅਸੀਂ ਸਰਕਾਰੀ ਸਕੂਲਾਂ ਨੂੰ ਵਿਸ਼ਵ ਪੱਧਰੀ ਬਣਾਇਆ ਹੈ ਅਤੇ ਤੁਹਾਡੇ ਬੱਚੇ ਮੁਫ਼ਤ ਸਿੱਖਿਆ ਪ੍ਰਾਪਤ ਕਰ ਰਹੇ ਹਨ। ਲੋਕਾਂ ਨੂੰ ਮੁਫ਼ਤ ਸਿਹਤ ਸੇਵਾਵਾਂ ਮਿਲ ਰਹੀਆਂ ਹਨ, ਪੰਜਾਬ ਵਿਚ ਹੁਣ ਤੱਕ 800 ਤੋਂ ਵੱਧ ਮੁਹੱਲਾ ਕਲੀਨਿਕ ਖੋਲ੍ਹੇ ਜਾ ਚੁੱਕੇ ਹਨ। ਭਗਵੰਤ ਮਾਨ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ 1 ਜੂਨ ਨੂੰ ਪੰਜਾਬ ਵਿੱਚ ਚੋਣਾਂ ਵਾਲੇ ਦਿਨ ਫਿਰ ਤੋਂ ‘ਝਾੜੂ' ਦਾ ਬਟਨ ਦਬਾ ਕੇ ਆਪਣੇ ਉਮੀਦਵਾਰ ਨੂੰ ਪਾਰਲੀਮੈਂਟ ਵਿੱਚ ਭੇਜੋ।

ਭਗਵੰਤ ਮਾਨ ਨੇ ਕਿਹਾ ਕਿ ਇਹ ਦੇਸ਼ ਇੱਥੋਂ ਦੇ ਲੋਕਾਂ ਦਾ ਹੈ। ਇਸ ਦੀ ਆਜ਼ਾਦੀ ਲਈ ਸਾਡੇ ਪੁਰਖਿਆਂ ਨੇ ਲੱਖਾਂ ਕੁਰਬਾਨੀਆਂ ਦਿੱਤੀਆਂ। ਇਹ ਕਿਸੇ ਦੀ ਵੀ ਨਿੱਜੀ ਜਾਇਦਾਦ ਨਹੀਂ ਹੈ। ਭਾਜਪਾ ਵਾਲੇ ਕੌਣ ਹੁੰਦੇ ਹਨ ਜੋ ਸਾਡੇ ਕਿਸਾਨਾਂ ਨੂੰ ਸਾਡੀ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਨਹੀਂ ਆਉਣ ਦਿੰਦੇ, ਜੋ ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਲਾਲਾ ਲਾਜਪਤ ਰਾਏ ਦੀਆਂ ਫ਼ੋਟੋਆਂ ਵਾਲੀ ਪੰਜਾਬ ਦੀ ਝਾਕੀਂ ਨੂੰ ਰੱਦ ਕਰਨ? ਇਸ ਲਈ ਇਸ ਵਾਰ ਦੀਆਂ ਚੋਣਾਂ ਵਿਚ ਸਾਡੇ ਲੋਕਤੰਤਰ ਨੂੰ ਤਬਾਹ ਕਰਨ ਦੀ ਉਨ੍ਹਾਂ (ਭਾਜਪਾ) ਦੀ ਹਰ ਕੋਸ਼ਿਸ਼ ਨੂੰ ਨਾਕਾਮ ਕਰਦਿਆਂ ਇਸ ਨਫ਼ਰਤ ਦੀ ਰਾਜਨੀਤੀ ਦਾ ਆਪਣੀਆਂ ਵੋਟਾਂ ਨਾਲ ਬਦਲ ਦਿਓ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 

 

  • CM Mann
  • Bhagwant Mann
  • Candidates
  • Party Workers
  • AAP
  • ਮੁੱਖ ਮੰਤਰੀ
  • ਭਗਵੰਤ ਮਾਨ
  • ਉਮੀਦਵਾਰ
  • ਆਪ
  • ਤਾਨਾਸ਼ਾਹੀ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪਹੁੰਚੇ ਮੁਕੇਸ਼ ਅੰਬਾਨੀ ਦੀ ਪਤਨੀ ਨੀਤਾ ਅੰਬਾਨੀ

NEXT STORY

Stories You May Like

  • tamil nadu cm vijay karur
    ‘ਮੈਂ ਪੁਲਸ ’ਤੇ ਭਰੋਸਾ ਕੀਤਾ, ਮੈਨੂੰ ਹੀ ਜ਼ਿੰਮੇਵਾਰ ਠਹਿਰਾਅ ਦਿੱਤਾ’, ਕਰੂਰ ਭਾਜੜ ਮਾਮਲੇ ’ਤੇ ਬੋਲੇ CM ਵਿਜੇ
  • mamata cm suvendu adhikari
    ਮੈਂ ਮਮਤਾ ਵਾਂਗ ਕਮਜ਼ੋਰ ਤੇ ਡਰਪੋਕ CM ਨਹੀਂ ਹਾਂ : ਸ਼ੁਭੇਂਦੂ ਅਧਿਕਾਰੀ
  • former cm charanjit singh channi faction s big meeting in chandigarh
    ਸਾਬਕਾ CM ਚੰਨੀ ਧੜੇ ਦੀ ਚੰਡੀਗੜ੍ਹ 'ਚ ਵੱਡੀ ਮੀਟਿੰਗ, ਜਾਣੋ ਕੀ ਲਿਆ ਗਿਆ ਫ਼ੈਸਲਾ
  • congress meeting story
    ਚੰਨੀ, ਰੰਧਾਵਾ ਤੇ ਬਾਜਵਾ ਤੋਂ ਲੈ ਕੇ ਬਲਕੌਰ ਸਿੰਘ ਤਕ; ਜਾਣੋ ਭੂਪੇਸ਼ ਬਘੇਲ ਨਾਲ ਮੀਟਿੰਗ ਦੌਰਾਨ ਕੀ ਕੁਝ ਬੋਲੇ ਆਗੂ
  • former chief minister charanjit singh channi big statement
    ਪਾਰਟੀ ਛੱਡਣ ਦੀਆਂ ਕਿਆਸਅਰਾਈਆਂ 'ਤੇ ਕੀ ਬੋਲੇ ਚਰਨਜੀਤ ਚੰਨੀ (ਵੀਡੀਓ)
  • haryana cm saini visits pathankot
    ਹਰਿਆਣਾ ਦੇ CM ਸੈਣੀ ਦਾ ਪਠਾਨਕੋਟ ਦੌਰਾ, ਹਲਕਾ ਸੁਜਾਨਪੁਰ ਵਿਖੇ ਜਨ ਸਭਾ ਨੂੰ ਕੀਤਾ ਸੰਬੋਧਨ
  • problem with regional parties
    ਸਮੱਸਿਆ ਇਹ ਹੈ ਕਿ ਖੇਤਰੀ ਪਾਰਟੀ ਟਿਕੀ ਨਹੀਂ ਰਹਿ ਸਕਦੀ
  • karur visit  cm vijay thalapathy
    ਭਲਕੇ ਕਰੂਰ ਦੌਰੇ 'ਤੇ CM ਵਿਜੇ ਥਲਾਪਤੀ, ਭਗਦੜ 'ਚ ਮਾਰੇ ਲੋਕਾਂ ਦੇ ਪੀੜਤ ਪਰਿਵਾਰਾਂ ਨਾਲ ਕਰਨਗੇ ਮੁਲਾਕਾਤ
  • thanks to prime minister modi for safeguarding farmers interests
    ਕਿਸਾਨੀ ਹਿੱਤਾਂ ਦੀ ਪਹਿਰੇਦਾਰੀ ਲਈ ਪ੍ਰਧਾਨ ਮੰਤਰੀ ਮੋਦੀ ਦਾ ਤਹਿਦਿਲੋਂ ਧੰਨਵਾਦ :...
  • historic trade agreement with eu and record increase in msp a boon for punjab
    ਯੂਰਪੀ ਸੰਘ ਨਾਲ ਇਤਿਹਾਸਕ ਵਪਾਰਕ ਸਮਝੌਤਾ ਤੇ MSP 'ਚ ਰਿਕਾਰਡ ਵਾਧਾ ਪੰਜਾਬ ਲਈ...
  • two people arrested with stolen vehicles
    ਚੋਰੀ ਕੀਤੇ ਵਾਹਨਾਂ ਸਮੇਤ 2 ਵਿਅਕਤੀ ਗ੍ਰਿਫ਼ਤਾਰ
  • pm narendra modi reached the stage wearing a green scarf
    ਜਲੰਧਰ: ਹਰੇ ਰੰਗ ਦੀ ਦਸਤਾਰ ਸਜਾ ਕੇ ਸਟੇਜ਼ 'ਤੇ ਪਹੁੰਚੇ PM ਨਰਿੰਦਰ ਮੋਦੀ
  • prime minister narendra modi speech
    ਜਲੰਧਰ 'ਚ PM ਨਰਿੰਦਰ ਮੋਦੀ ਦੇ ਪੰਜਾਬ ਸਰਕਾਰ 'ਤੇ ਤਿੱਖੇ ਤੰਜ
  • modi ji comes to punjab he never comes empty handed kewal singh dhillon
    PM ਮੋਦੀ ਜਦੋਂ ਵੀ ਪੰਜਾਬ ਆਉਂਦੇ ਹਨ ਖਾਲੀ ਹੱਥ ਨਹੀਂ ਆਉਂਦੇ, ਹਰ ਵਾਰ ਵੱਡਾ ਤੋਹਫਾ...
  • pm narendra modi reached jalandhar jalandhar cantt railway station
    ਪੰਜਾਬ ਦਾ ਵਿਕਾਸ ਕਰਨਾ ਭਾਜਪਾ ਦਾ ਸੁਫ਼ਨਾ: ਨਰਿੰਦਰ ਮੋਦੀ
  • ashwini vaishnav  railway station  jalandhar cantt  amrit bharat station
    1,800 ਕਰੋੜ ਨਾਲ ਚਮਕਣਗੇ 30 ਰੇਲਵੇ ਸਟੇਸ਼ਨ; ਜਲੰਧਰ ਕੈਂਟ, ਮੋਹਾਲੀ ਸਣੇ 4...
Trending
Ek Nazar
pakistani army action

ਪਾਕਿਸਤਾਨੀ ਫੌਜ ਨੇ 24 ਅੱਤਵਾਦੀ ਕੀਤੇ ਢੇਰ, ਰਾਸ਼ਟਰਪਤੀ ਨੇ ਕੀਤੀ ਸ਼ਲਾਘਾ

famous actor secretly got engaged  shared beautiful pictures

ਮਸ਼ਹੂਰ ਅਦਾਕਾਰ ਨੇ ਚੁੱਪ-ਚੁਪੀਤੇ ਕਰਵਾ ਲਈ ਮੰਗਣੀ, ਸਾਂਝੀਆਂ ਕੀਤੀਆਂ ਖੂਬਸੂਰਤ...

is arjun bijlani dating mouni roy

ਕੀ ਮੌਨੀ ਰਾਏ ਨੂੰ ਡੇਟ ਕਰ ਰਹੇ ਹਨ ਅਰਜੁਨ ਬਿਜਲਾਨੀ ? ਅਦਾਕਾਰ ਨੇ ਸਭ ਦੀ ਬੋਲਤੀ...

another famous couple is separating after 15 years of marriage

ਵਿਆਹ ਦੇ 15 ਸਾਲ ਬਾਅਦ ਵੱਖ ਹੋ ਰਿਹੈ ਇਕ ਹੋਰ ਮਸ਼ਹੂਰ ਜੋੜਾ ! ਕੀਤਾ ਤਲਾਕ ਲੈਣ ਦਾ...

mother five children absconds father of three child

3 ਬੱਚਿਆਂ ਦੇ ਪਿਓ ਨਾਲ ਫ਼ਰਾਰ 5 ਜਵਾਕਾਂ ਦੀ ਮਾਂ, ਅਲਮਾਰੀ ਖੋਲ੍ਹਣ 'ਤੇ ਉੱਡੇ ਪਤੀ...

india strategy

ਪਾਕਿਸਤਾਨ ਦੀ ਅਮਰੀਕਾ-ਈਰਾਨ ਵਿਚਾਲੇ ਵਿਚੋਲਗੀ ਦੀਆਂ ਕੋਸ਼ਿਸ਼ਾਂ ਫੇਲ੍ਹ, ਭਾਰਤ ਦੀ...

czech citizen detained in china

ਚੀਨ ਨੇ ਚੈੱਕ ਨਾਗਰਿਕ ਨੂੰ ਕੀਤਾ ਗ੍ਰਿਫਤਾਰ, ਰਾਸ਼ਟਰੀ ਸੁਰੱਖਿਆ ਨੂੰ ਖਤਰੇ 'ਚ...

indigo flight toilet paper

ਜਹਾਜ਼ 'ਚ 'ਬੰਬ'! ਉਡਾਣ ਤੋਂ ਪਹਿਲਾਂ ਇੰਡੀਗੋ ਦੇ ਯਾਤਰੀਆਂ ਦੀ ਮੁੱਠੀ 'ਚ ਆ...

aamir khan says 3 idiots was not based on sonam wangchuk

ਆਮਿਰ ਖਾਨ ਦਾ ਦਾਅਵਾ, ਸੋਨਮ ਵਾਂਗਚੁਕ 'ਤੇ ਆਧਾਰਿਤ ਨਹੀਂ ਹੈ '3 Idiots'

leopard terror in badala village in hajipur heifer hunted

ਪਿੰਡ ਬਡਾਲਾ 'ਚ ਤੇਂਦੂਏ ਦੀ ਦਹਿਸ਼ਤ! ਵੱਛੀ ਨੂੰ ਬਣਾਇਆ ਸ਼ਿਕਾਰ, ਹੈਰਾਨ ਕਰਦੀ...

tarsem jassar  s film   dastar   gets approval from censor board

ਤਰਸੇਮ ਜੱਸੜ ਦੀ ਫ਼ਿਲਮ 'ਦਸਤਾਰ' ਨੂੰ ਸੈਂਸਰ ਬੋਰਡ ਵੱਲੋਂ ਮਨਜ਼ੂਰੀ, ਭਲਕੇ...

jagannath   rath yatra

ਪਾਕਿਸਤਾਨ 'ਚ ਨਿਕਲੀ ਭਗਵਾਨ ਜਗਨਨਾਥ ਦੀ ਰੱਥ ਯਾਤਰਾ, ਭਗਤੀ 'ਚ ਡੁੱਬੇ ਸ਼ਰਧਾਲੂ

how much did diljit dosanjh charge to play the role of khalra in satluj

'ਸਤਲੁਜ' 'ਚ ਖਾਲੜਾ ਦਾ ਕਿਰਦਾਰ ਨਿਭਾਉਣ ਲਈ ਦਿਲਜੀਤ ਨੇ ਕਿੰਨੀ ਲਈ ਫ਼ੀਸ ? ਜਵਾਬ...

new prime minister

ਯੂਕਰੇਨ 'ਚ ਵੱਡਾ ਸਰਕਾਰੀ ਫੇਰਬਦਲ, ਸੇਰਹੀ ਕੋਰੇਤਸਕੀ ਨੂੰ ਨਵੇਂ ਪ੍ਰਧਾਨ ਮੰਤਰੀ...

coins featuring trump image

ਟਰੰਪ ਦੀ ਤਸਵੀਰ ਵਾਲੇ ਇੱਕ ਡਾਲਰ ਦੇ ਯਾਦਗਾਰੀ 'ਸਿੱਕੇ' ਦਾ ਉਤਪਾਦਨ ਸ਼ੁਰੂ

fire in house

ਪਾਕਿਸਤਾਨ 'ਚ ਵੱਡਾ ਹਾਦਸਾ, ਇੱਕੋ ਪਰਿਵਾਰ ਦੇ ਛੇ ਮੈਂਬਰਾਂ ਦੀ ਹੋਈ ਮੌਤ

modi new zealand visit

PM ਮੋਦੀ ਦੀ ਫੇਰੀ ਨੇ ਭਾਰਤੀਆਂ ਲਈ ਖੋਲ੍ਹ'ਤੇ ਨਿਊਜ਼ੀਲੈਂਡ ਦੇ ਦਰਵਾਜ਼ੇ

japan defense minister visit to india

ਜਲਦ ਭਾਰਤ ਆਉਣਗੇ ਜਾਪਾਨ ਦੇ ਰੱਖਿਆ ਮੰਤਰੀ, ਹੋਣਗੇ ਅਹਿਮ ਸਮਝੌਤੇ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • prime minister narendra modi speech
      ਜਲੰਧਰ 'ਚ PM ਨਰਿੰਦਰ ਮੋਦੀ ਦੇ ਪੰਜਾਬ ਸਰਕਾਰ 'ਤੇ ਤਿੱਖੇ ਤੰਜ
    • italy work visa
      ਇਟਲੀ ਦੇ ਵਰਕ ਵੀਜ਼ਾ ਦਾ ਝਾਂਸਾ ਦੇ ਕੇ 13.50 ਲੱਖ ਰੁਪਏ ਦੀ ਠੱਗੀ
    • akali leader  gangster encounter
      ਅਕਾਲੀ ਆਗੂ ਨੂੰ ਗੋਲੀਆਂ ਮਾਰਨ ਵਾਲੇ ਗੈਂਗਸਟਰ ਦਾ ਐਨਕਾਊਂਟਰ
    • ludhiana cp checking
      ਪੁਲਸ ਕਮਿਸ਼ਨਰ ਵੱਲੋਂ ਥਾਣੇ ਦਾ ਅਚਣਚੇਤ ਦੌਰਾ! ਮੁਲਾਜ਼ਮਾਂ ਨਾਲ ਬਹਿ ਕੇ ਖਾਧੀ ਰੋਟੀ
    • central government  bjp leader  harjit grewal
      ਕੇਂਦਰ ਸਰਕਾਰ ਨੇ ਭਾਜਪਾ ਆਗੂ ਹਰਜੀਤ ਗਰੇਵਾਲ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ
    • modi ji comes to punjab he never comes empty handed kewal singh dhillon
      PM ਮੋਦੀ ਜਦੋਂ ਵੀ ਪੰਜਾਬ ਆਉਂਦੇ ਹਨ ਖਾਲੀ ਹੱਥ ਨਹੀਂ ਆਉਂਦੇ, ਹਰ ਵਾਰ ਵੱਡਾ ਤੋਹਫਾ...
    • pm narendra modi reached jalandhar jalandhar cantt railway station
      ਪੰਜਾਬ ਦਾ ਵਿਕਾਸ ਕਰਨਾ ਭਾਜਪਾ ਦਾ ਸੁਫ਼ਨਾ: ਨਰਿੰਦਰ ਮੋਦੀ
    • ashwini vaishnav  railway station  jalandhar cantt  amrit bharat station
      1,800 ਕਰੋੜ ਨਾਲ ਚਮਕਣਗੇ 30 ਰੇਲਵੇ ਸਟੇਸ਼ਨ; ਜਲੰਧਰ ਕੈਂਟ, ਮੋਹਾਲੀ ਸਣੇ 4...
    • narendra modi  cantt railway station  ravneet bittu
      PM ਮੋਦੀ ਨੇ ਪੰਜਾਬ ਲਈ ਉਹ ਕਰਕੇ ਵਿਖਾਇਆ ਜੋ ਅੱਜ ਤਕ ਕਿਸੇ ਹੋਰ ਨੇ ਨਹੀਂ ਕੀਤਾ :...
    • sunil jakhar in jalandhar
      ਪੰਜਾਬ ਦੀ ਜਵਾਨੀ ਤੇ ਕਿਸਾਨੀ ਨੂੰ ਬਚਾਉਣ ਦੀ ਲੋੜ: ਸੁਨੀਲ ਜਾਖੜ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +