ਖੰਨਾ (ਕਮਲ) - ਨਿਰਮਲ ਡੇਰਾ ਬੇਰਕਲਾਂ ਦੇ ਸੇਵਾਦਾਰ ਸੰਤ ਬਾਬਾ ਬੇਅੰਤ ਸਿੰਘ ਤੇ ਸੰਤ ਬਾਬਾ ਸੁਖਦੇਵ ਸਿੰਘ ਜੀ ਹੇਮਕੁੰਟ ਸਾਹਿਬ ਲੰਗਰਾਂ ਵਾਲਿਆਂ ਨੇ ਅੱਜ ਇਥੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਸ੍ਰੀ ਹੇਮਕੁਟ ਸਾਹਿਬ ਦੀ ਯਾਤਰਾ ਨਿਰਵਿਘਨ ਜਾਰੀ ਹੈ, ਰਸਤੇ ਵਿਚ ਕਿਸੇ ਵੀ ਕਿਸਮ ਦੀ ਕੋਈ ਰੁਕਾਵਟ ਨਹੀਂ ਹੈ। ਮੌਸਮ ਵਧੀਆ ਹੋਣ ਕਰਕੇ ਸੰਗਤਾਂ ਵੀ ਵੱਡੀ ਗਿਣਤੀ 'ਚ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਵਾਸਤੇ ਆ ਰਹੀਆਂ ਹਨ। ਸੰਤਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹੇਮਕੁੰਟ ਸਾਹਿਬ ਦੇ ਰਸਤੇ ਵਿਚ ਨਗਰਾਸੂ ਵਿਖੇ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਵਿਸ਼ਾਲ ਲੰਗਰ ਲਾਏ ਗਏ ਹਨ। ਜਿਥੇ ਹਰ ਸਮੇਂ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਲੰਗਰ ਛੱਕਦੇ ਹਨ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਵਿਖੇ ਲੰਗਰ ਦੇ ਨਾਲ ਸੰਗਤਾਂ ਦੇ ਰਹਿਣ ਲਈ 55 ਅਟੈਚ ਬਾਥਰੂਮ ਕਮਰੇ, 7 ਹਾਲ ਤੇ ਇਕ ਵੱਡਾ ਹਾਲ ਜਿਥੇ 2000 ਸ਼ਰਧਾਲੂ ਰਹਿ ਸਕਦੇ ਹਨ। 24 ਘੰਟੇ ਦਵਾਈਆਂ ਮੁਫਤ ਦਿੱਤੀਆਂ ਜਾਂਦੀਆਂ ਹਨ। 1 ਕਰੋੜ ਰੁਪਏ ਦੀ ਲਾਗਤ ਨਾਲ ਹੋਰ ਵੀ ਵੱਡੇ ਬਾਥਰੂਮ ਤਿਆਰ ਕੀਤੇ ਜਾ ਰਹੇ ਹਨ।
ਸਮਾਣਾ 'ਚ ਵਿਅਕਤੀ ਨੇ ਪੁਲਸ ਸਾਹਮਣੇ ਮਾਰੀ ਆਪਣੇ ਆਪ ਨੂੰ ਗੋਲੀ
NEXT STORY