ਡੇਰਾ ਬਾਬਾ ਨਾਨਕ (ਵਤਨ): ਭਾਰਤ ਪਾਕਿ ਕੌਮਾਂਤਰੀ ਸਰਹੱਦ ਤੇ ਸਥਿਤ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਡੇਰਾ ਬਾਬਾ ਨਾਨਕ ਤੋਂ ਥੋੜੀ ਦੂਰ ਪਾਕਿਸਤਾਨ ਵਿਖੇ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਭਾਰਤ ਸਰਕਾਰ ਵਲੋਂ ਬਣਾਏ ਗਏ ਕਰਤਾਰਪੁਰ ਕੋਰੀਡੋਰ ਨੂੰ ਕੋਰੋਨਾ ਲਾਗ ਦੀ ਬੀਮਾਰੀ ਦੇ ਚੱਲਦਿਆਂ 16 ਮਾਰਚ 2020 ਨੂੰ ਬੰਦ ਕਰ ਦਿੱਤਾ ਗਿਆ ਸੀ ਅਤੇ ਅੱਜ ਤੱਕ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਬਣਾਇਆ ਗਿਆ ਇਹ ਕੋਰੀਡੋਰ ਬੰਦ ਪਿਆ ਹੈ। 30 ਨਵੰਬਰ 2020 ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਦਿਹਾੜੇ ਮੌਕੇ ਸੰਗਤਾਂ ਲਈ ਇਸ ਪਵਿੱਤਰ ਗੁਰਧਾਮ ਦੇ ਦਰਸ਼ਨਾਂ ਦੇ ਆਸਾਰ ਮੱਧਮ ਦਿਖਾਈ ਦੇ ਰਹੇ ਹਨ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 9 ਨਵੰਬਰ 2019 ਨੂੰ ਕਰਤਾਰਪੁਰ ਕੋਰੀਡੋਰ ਦਾ ਉਦਘਾਟਨ ਕੀਤਾ ਗਿਆ ਸੀ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਤੇ ਸੰਗਤਾਂ ਨੂੰ ਭਾਰਤ ਸਰਕਾਰ ਵਲੋਂ ਇਕ ਮਿਸਾਲੀ ਤੋਹਫਾ ਦਿੱਤਾ ਸੀ, ਜਿਸ ਦੇ ਚੱਲਦਿਆਂ ਸੰਗਤਾਂ ਦੀ 7 ਦਹਾਕਿਆਂ ਤੋਂ ਆਪਣੇ ਤੋਂ ਵਿਛੜੇ ਇਸ ਗੁਰੂਧਾਮ ਦੇ ਦਰਸ਼ਨਾਂ ਦੀ ਅਰਦਾਸ ਸਫ਼ਲ ਹੋਈ ਸੀ।
ਇਹ ਵੀ ਪੜ੍ਹੋ: ਆੜ੍ਹਤੀਆਂ ਨੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦੀ ਮੀਟਿੰਗ ਦਾ ਕੀਤਾ ਬਾਈਕਾਟ
ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਸਬੰਧੀ ਮੁਹਿੰਮ : ਗੁਰਦੁਆਰਾ ਕਰਤਾਰਪੁਰ ਰਾਵੀ ਦਰਸ਼ਨ ਅਭਿਲਾਖੀ ਸੰਸਥਾ ਵਲੋਂ ਮਰਹੂਮ ਜਥੇ. ਕੁਲਦੀਪ ਸਿੰਘ ਵਡਾਲਾ ਦੀ ਅਗਵਾਈ ਵਿਚ ਇਸ ਲਾਂਘੇ ਸਬੰਧੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ, ਜਿਸ ਦੇ ਚਲਦਿਆਂ ਜਿਥੇ ਹਰ ਮਹੀਨੇ ਮੱਸਿਆ ਦੇ ਦਿਹਾੜੇ ਤੇ ਸੰਸਥਾ ਵਲੋਂ ਅਰਦਾਸ ਕੀਤੀ ਜਾਂਦੀ ਸੀ, ਉਸ ਦੇ ਨਾਲ ਨਾਲ ਸੰਸਥਾ ਦੇ ਅਹੁਦੇਦਾਰ ਗੁਰਿੰਦਰ ਸਿੰਘ ਬਾਜਵਾ, ਜਸਬੀਰ ਸਿੰਘ ਜਫਰਵਾਲ ਅਤੇ ਹੋਰਨਾਂ ਵਲੋਂ ਸਮੇਂ ਸਮੇਂ ਤੇ ਭਾਰਤ ਅਤੇ ਪਾਕਿਸਤਾਨ ਦੇ ਅਧਿਕਾਰੀਆਂ ਅਤੇ ਆਗੂਆਂ ਨਾਲ ਇਸ ਲਾਂਘੇ ਸਬੰਧੀ ਕੋਸ਼ਿਸ਼ਾਂ ਵੀ ਕੀਤੀਆਂ ਜਾਂਦੀਆਂ ਰਹੀਆਂ। ਸੰਸਥਾ ਵਲੋਂ ਲਗਭਗ 18 ਸਾਲ ਤੱਕ ਅਰਦਾਸ ਮੁਹਿੰਮ ਚਲਾਈ ਗਈ, ਜਿਸ ਦੇ ਚਲਦਿਆਂ 2019 ਵਿਚ ਸੰਸਥਾ ਵਲੋਂ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਬੂਰ ਪਿਆ।
ਇਹ ਵੀ ਪੜ੍ਹੋ: ਪਿੰਡ ਮਹਾਬਧਰ 'ਚ ਕਿਸਾਨਾਂ ਨੇ ਘੇਰਿਆ ਭਾਜਪਾ ਦੇ ਸਾਬਕਾ ਕੇਂਦਰੀ ਮੰਤਰੀ ਦਾ ਕਾਫ਼ਲਾ
ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ 2002 ਵਿਚ ਧੁੱਸੀ ਬੰਨ ਤੱਕ ਬਣਾਈ ਗਈ ਸੀ ਸੜਕ : ਸਾਲ 2002 ਵਿਚ ਵਿਧਾਨ ਸਭਾ ਚੋਣ ਜਿੱਤਣ ਤੋਂ ਬਾਅਦ ਉਸ ਵੇਲੇ ਦੇ ਕਾਂਗਰਸੀ ਵਿਧਾਇਕ ਅਤੇ ਮੌਜੂਦਾ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਪਹਿਲਕਦਮੀ ਕਰਦਿਆਂ ਵਿਸੇਸ਼ ਤੌਰ ਤੇ ਨਿਸ਼ਾਨਦੇਹੀ ਕਰਵਾ ਕੇ ਡੇਰਾ ਬਾਬਾ ਨਾਨਕ ਤੋਂ ਭਾਰਤ ਪਾਕਿ ਕੌਮਾਂਤਰੀ ਸਰਹੱਦ ਤੇ ਬਣੀ ਧੁੱਸੀ ਬੰਨ ਤੱਕ ਪੱਕੀ ਸੜਕ ਦਾ ਨਿਰਮਾਣ ਕਰਵਾਇਆ ਗਿਆ ਸੀ।
ਇਹ ਵੀ ਪੜ੍ਹੋ: ਨਿਰਦਈ ਪਤੀ ਦੀ ਘਿਨੌਣੀ ਕਰਤੂਤ: ਸੰਗਲਾਂ ਨਾਲ ਬੰਨ੍ਹ ਪਤਨੀ ਦੇ ਹੱਥਾਂ-ਪੈਰਾਂ 'ਤੇ ਬਲੇਡ ਨਾਲ ਕੀਤੇ ਕਈ ਵਾਰ
ਭਾਰਤ ਸਰਕਾਰ ਵਲੋਂ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਦੀ ਕਦਰ ਕਰਦਿਆਂ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਡੇਰਾ ਬਾਬਾ ਨਾਨਕ ਨਾਲ ਲਗਦੀ ਭਾਰਤ ਪਾਕਿ ਕੌਮਾਂਤਰੀ ਸਰਹੱਦ ਤੇ ਕਰਤਾਰਪੁਰ ਕੋਰੀਡੋਰ ਬਨਾਉਣ ਦਾ ਐਲਾਨ ਕਰ ਦਿੱਤਾ ਅਤੇ ਕਿਹਾ ਗਿਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਤੇ ਇਸ ਕਰਤਾਰਪੁਰ ਕੋਰੀਡੋਰ ਨਾਲ ਸਬੰਧਤ ਕੰਮਾਂ ਨੂੰ ਨੇਪਰੇ ਚਾੜ ਕੇ ਸੰਗਤਾਂ ਨੂੰ ਸਮਰਪਤ ਕਰ ਦਿੱਤਾ ਜਾਵੇਗਾ, ਜਿਸ ਦੇ ਚੱਲਦਿਆਂ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਅਤੇ ਲੈਂਡ ਪੋਰਟ ਅਥਾਰਟੀ ਆਫ ਇੰਡੀਆਂ ਵਲੋਂ ਸਾਂਝੇ ਤੌਰ ਤੇ ਅਤੇ ਜਿਲਾ ਪ੍ਰਸਾਸ਼ਨ ਦੀ ਮਦਦ ਨਾਲ ਇਸ ਲਾਂਘੇ ਸਬੰਧੀ ਸਾਰੀਆਂ ਤਰੁਟੀਆਂ ਨੂੰ ਦੂਰ ਕਰਦਿਆਂ ਮਿੱਥੇ ਸਮੇਂ ਤੇ ਕਰਤਾਰਪੁਰ ਕੋਰੀਡੋਰ ਦਾ ਨਿਰਮਾਣ ਕੀਤਾ ਗਿਆ, ਜਿਸ ਦੇ ਚਲਦਿਆਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 9 ਨਵੰਬਰ 2019 ਨੂੰ ਇਸ ਦਾ ਉਦਘਾਟਨ ਕੀਤਾ ਅਤੇ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਹਿਲੇ ਜਥੇ ਨੂੰ ਰਵਾਨਾ ਕੀਤਾ।
ਇਹ ਵੀ ਪੜ੍ਹੋ: ਹੈਰਾਨੀਜਨਕ ਖੁਲਾਸਾ, ਸਰਕਾਰੀ ਵਹੀਕਲ ਕਿਸੇ ਵਿਅਕਤੀ ਨੂੰ ਕੁਚਲ ਦੇਵੇ ਤਾਂ ਨਹੀਂ ਮਿਲੇਗਾ ਬੀਮਾ
ਕਰਤਾਰਪੁਰ ਕੋਰੀਡੋਰ ਖੁੱਲ੍ਹਣ ਤੋਂ ਬਾਅਦ ਵੀ ਸੰਗਤਾਂ ਨੂੰ ਦਰਸ਼ਨਾਂ ਲਈ ਆਈਆਂ ਮੁਸ਼ਕਲਾਂ : ਭਾਰਤ ਸਰਕਾਰ ਵਲੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ ਮੌਕੇ ਰੱਖੀ ਪਾਸਪੋਰਟ ਦੀ ਸ਼ਰਤ ਨਾਲ ਗੁਰੁਦਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਦੇ ਦਰਸ਼ਨਾਂ ਲਈ ਸੰਗਤਾਂ ਦੀ ਗਿਣਤੀ ਵਿਚ ਸੀਮਤ ਹੀ ਰਹੀ ਅਤੇ ਸਿਰਫ ਸ਼ਨੀਵਾਰ ਐਤਵਾਰ ਨੂੰ ਛੱਡ ਕੇ ਸੰਗਤਾਂ ਦੀ ਗਿਣਤੀ ਕਾਫੀ ਘੱਟ ਹੀ ਹੁੰਦੀ ਸੀ। ਸੰਗਤਾਂ ਭਾਰਤ ਸਰਕਾਰ ਤੋਂ ਇਹੀ ਮੰਗ ਕਰਦੀਆਂ ਰਹੀਆਂ ਕਿ ਗੁਰੁਦਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਾਸਪੋਰਟ ਦੀ ਸ਼ਰਤ ਨੂੰ ਹਟਾ ਦੇਵੇ ਤਾਂ ਕਿ ਸਾਰੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰ ਕਰ ਸਕਣ।
ਇਹ ਵੀ ਪੜ੍ਹੋ: ਫਰੀਦਕੋਟ: ਖੇਤਾਂ 'ਚੋਂ ਮਿਲਿਆ 'ਪਾਕਿਸਤਾਨ ਜ਼ਿੰਦਾਬਾਦ' ਦੇ ਨਾਅਰੇ ਲਿਖਿਆ ਗੁਬਾਰਾ, ਲੋਕਾਂ 'ਚ ਦਹਿਸ਼ਤ ਦਾ ਮਾਹੌਲ
129 ਦਿਨ ਚੱਲੀ ਕਰਤਾਰਪੁਰ ਸਾਹਿਬ ਦੀ ਯਾਤਰਾ : ਭਾਰਤ ਸਰਕਾਰ ਵਲੋਂ 9 ਨਵੰਬਰ 2019 ਨੂੰ ਗੁਰਦੁਆਰਾ ਸ਼੍ਰੀਕਰਤਾਰਪੁਰ ਸਾਹਿਬ ਦੀ ਯਾਤਰਾ ਸ਼ੁਰੂ ਕੀਤੀ ਗਈ ਅਤੇ 16 ਮਾਰਚ 2020 ਨੂੰ ਕਰੋਨਾ ਮਹਾਮਾਰੀ ਦੇ ਚਲਦਿਆਂ ਇਸ ਯਾਤਰਾ ਨੂੰ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤਾ ਗਿਆ, ਜਿਸ ਮੁਤਾਬਿਕ ਇਹ ਯਾਤਰਾ ਸਿਰਫ 129 ਦਿਨ ਹੀ ਚੱਲੀ ਅਤੇ ਹੁਣ ਤੱਕ ਕਰਤਾਰਪੁਰ ਕੋਰੀਡੋਰ ਦੇ ਬੰਦ ਹੋਣ ਕਾਰਨ ਕਰਤਾਰਪੁਰ ਕੋਰੀਡੋਰ ਸੁੰਨਸਾਨ ਪਿਆ ਹੋਇਆ ਹੈ ਜਿਥੇ ਸਿਰਫ ਸਬੰਧਤ ਕਰਮਚਾਰੀ ਅਤੇ ਅਧਿਕਾਰੀ ਇਸ ਦੀ ਦੇਖ ਰੇਖ ਕਰ ਰਹੇ ਹਨ।
ਆਨਲੌਕ ਦੌਰਾਨ ਦੇਸ਼ ਭਰ ਵਿਚ ਖੁੱਲ੍ਹ ਚੁੱਕੇ ਹਨ ਬਹੁਤੇ ਧਾਰਮਿਕ ਅਸਥਾਨ ਤਾਂ ਫਿਰ ਕਰਤਾਰਪੁਰ ਕੋਰੀਡੋਰ ਕਿਉਂ ਨਹੀਂ ਖੋਲਿਆ ਜਾ ਰਿਹਾ : ਭਾਰਤ ਸਰਕਾਰ ਵਲੋਂ ਅਣਲੌਕ ਦੌਰਾਨ ਦੇਸ਼ ਭਰ ਦੇ ਪ੍ਰਮੁੱਖ ਧਾਰਮਿਕ ਅਸਥਾਨ ਖੋਲ ਦਿੱਤੇ ਗਏ ਹਨ, ਇਥੋਂ ਤੱਕ ਵਿਦੇਸ਼ਾਂ ਵਿਚ ਮੱਕਾ ਮਦੀਨਾ ਵਰਗੇ ਧਾਰਮਿਕ ਅਸਥਾਨ ਖੋਲ ਦਿੱਤੇ ਗਏ। ਸੰਗਤਾਂ ਦਾ ਤਰਕ ਹੈ ਕਿ ਜਦੋਂ ਦੇਸ਼ ਭਰ ਵਿਚ ਹੋਰ ਧਾਰਮਿਕ ਅਸਥਾਨ ਖੋਲ ਦਿੱਤੇ ਗਏ ਹਨ ਤੇ ਪਾਕਿਸਤਾਨ ਸਰਕਾਰ ਵਲੋਂ ਵੀ ਕਰਤਾਰਪੁਰ ਕੋਰੀਡੋਰ ਨਾਲ ਸਬੰਧਤ ਆਪਣੇ ਵਾਲੇ ਪਾਸਿਉਂ ਲਾਂਘਾ ਖੋਲਣ ਦਾ ਐਲਾਨ ਕਰ ਦਿੱਤਾ ਗਿਆ ਹੈ ਤਾਂ ਫਿਰ ਭਾਰਤ ਸਰਕਾਰ ਇਸ ਲਾਂਘੇ ਨੂੰ ਖੋਲਣ ਵਿਚ ਬੇਲੋੜੀ ਦੇਰੀ ਕਿਉਂ ਕਰ ਰਹੀ ਹੈ।
ਇਹ ਵੀ ਪੜ੍ਹੋ: ਹੁਣ ਸੰਗਰੂਰ 'ਚ ਸਰਕਾਰੀ ਅਦਾਰਿਆਂ ਦੀਆਂ ਕੰਧਾਂ 'ਤੇ ਲਿਖੇ ਮਿਲੇ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ
ਕੀ ਕਹਿਣਾ ਹੈ ਗੁਰੂ ਨਾਨਕ ਵੰਸ਼ਜ ਬਾਬਾ ਸੁਖਦੀਪ ਸਿੰਘ ਬੇਦੀ ਦਾ :
ਇਸ ਸਬੰਧੀ ਗੁਰੂ ਨਾਨਕ ਵੰਸ਼ਜ ਬਾਬਾ ਸੁਖਦੀਪ ਸਿੰਘ ਬੇਦੀ ਦਾ ਕਹਿਣਾ ਹੈ ਕਿ ਜਦੋਂ ਮਾਤਾ ਵੈਸ਼ਣੋ ਦੇਵੀ ਆਦਿ ਹੋਰਨਾ ਸਥਾਨਾਂ ਤੇ ਸ਼ਰਤਾਂ ਅਤੇ ਸੰਗਤਾਂ ਦੀ ਗਿਣਤੀ ਸੀਮਤ ਕਰਕੇ ਧਾਰਮਿਕ ਅਸਥਾਨ ਖੋਲ ਦਿੱਤੇ ਗਏ ਹਨ, ਕਰਤਾਰਪੁਰ ਕੋਰੀਡੋਰ ਉਪਰ ਤਾਂ ਪਹਿਲਾਂ ਹੀ ਸੰਗਤਾਂ ਦੀ ਗਿਣਤੀ ਅਤੇ ਹੋਰ ਸ਼ਰਤਾਂ ਸ਼ੁਰੂ ਤੋਂ ਹੀ ਨਿਰਧਾਰਿਤ ਕੀਤੀਆਂ ਹੋਈਆਂ ਹਨ, ਜਿਸ ਕਾਰਨ ਕਰੋਨਾ ਮਹਾਮਾਰੀ ਨਾਲ ਸਬੰਧਤ ਸਰਕਾਰ ਵਲੋਂ ਜਾਰੀ ਹਦਾਇਤਾਂ ਨੂੰ ਕਰਤਾਰਪੁਰ ਕੋਰੀਡੋਰ ਦੇ ਪ੍ਰਬੰਧਕ ਬਾਖੂਬੀ ਇਨ੍ਹਾਂ ਨਿਯਮਾਂ ਦੀਆਂ ਸੰਗਤਾਂ ਦਾ ਪਾਲਣਾ ਕਰਵਾ ਸਕਦੇ ਹਨ।
ਇਹ ਵੀ ਪੜ੍ਹੋ: ਪਿੰਡ ਮਹਾਬਧਰ 'ਚ ਕਿਸਾਨਾਂ ਨੇ ਘੇਰਿਆ ਭਾਜਪਾ ਦੇ ਸਾਬਕਾ ਕੇਂਦਰੀ ਮੰਤਰੀ ਦਾ ਕਾਫ਼ਲਾ
ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਲਾਂਘਾ ਖੋਲਣ ਦੀ ਮੰਗ ਸਬੰਧੀ ਕੀਤੀ ਜਾ ਚੁੱਕੀ ਹੈ ਪਹਿਲਕਦਮੀ : ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਬਿਕਰਮਜੀਤ ਸਿੰਘ ਮਜੀਠੀਆ ਦੀ ਅਗਵਾਈ ਵਿਚ ਸੰਗਤਾਂ ਵਲੋਂ ਬੀਤੇ ਦਿਨੀਂ ਕਰਤਾਰਪੁਰ ਲਾਂਘੇ ਵਾਲੇ ਸਥਾਨ ਤੇ ਪੁੱਜ ਕੇ ਅਰਦਾਸ ਕੀਤੀ ਗਈ ਅਤੇ ਭਾਰਤ ਸਰਕਾਰ ਤੋਂ ਇਹ ਲਾਂਘਾ ਜਲਦ ਖੋਲਣ ਦੀ ਮੰਗ ਵੀ ਕੀਤੀ ਗਈ ਅਤੇ ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਬਕਾਇਦਾ ਬਿਆਨ ਵੀ ਜਾਰੀ ਕੀਤਾ ਜਾ ਚੁੱਕਾ ਹੈ।
ਇਹ ਵੀ ਪੜ੍ਹੋ: ਘਰ 'ਚ ਚੱਲ ਰਹੇ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼, ,ਇਤਰਾਜ਼ਯੋਗ ਹਾਲਤ 'ਚ ਮਿਲੇ ਜੋੜੇ
ਪਾਕਿਸਤਾਨ ਕਰ ਚੁੱਕਾ ਹੈ ਐਲਾਨ ਤੇ ਸੰਗਤਾਂ ਦੀਆਂ ਨਜਰਾਂ ਭਾਰਤ ਸਰਕਾਰ ਤੇ : ਪਾਕਿਸਤਾਨ ਸਰਕਾਰ ਇਸ ਸਬੰਧੀ ਲਾਂਘਾ ਖੋਲਣ ਦੀ ਪਹਿਲਕਦਮੀ ਕਰ ਚੁੱਕੀ ਹੈ ਪਰ ਭਾਰਤ ਸਰਕਾਰ ਵਲੋਂ ਅਜੇ ਤੱਕ ਇਸ ਸਬੰਧੀ ਕੋਈ ਵੀ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ, ਜਿਸ ਦੇ ਚਲਦਿਆਂ ਆਉਂਦੇ ਗੁਰਪੁਰਬ ਤੱਕ ਸੰਗਤਾਂ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾ ਦੇ ਆਸਾਰ ਮੱਧਮ ਦਿਖਾਈ ਦੇ ਰਹੇ ਹਨ। ਸੰਗਤਾਂ ਦੀ ਮੰਗ ਹੈ ਕਿ ਕਰਤਾਰਪੁਰ ਕੋਰੀਡੋਰ ਤੁਰੰਤ ਖੋਲਿਆ ਜਾਵੇ ਤਾਂ ਜੋ ਸੰਗਤਾਂ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਧਰਤੀ ਨੂੰ ਨਤਮਸਤਕ ਹੋ ਸਕਣ।
ਗੁਰਦਾਸਪੁਰ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਓਵਰਟੇਕ ਦੇ ਚੱਕਰ 'ਚ ਭਿੜੀਆਂ ਦੋ ਗੱਡੀਆ
NEXT STORY