ਸ੍ਰੀ ਮੁਕਤਸਰ ਸਾਹਿਬ (ਰਿਣੀ)-ਸ੍ਰੀ ਮੁਕਤਸਰ ਸਾਹਿਬ ਵਿਖੇ 2 ਧਿਰਾਂ ਵਿਚਾਲੇ ਚਲੀਆਂ ਗੋਲੀਆਂ ਦੌਰਾਨ ਯੂਥ ਅਕਾਲੀ ਦਲ ਦਾ ਇਕ ਆਗੂ ਜ਼ਖਮੀ ਹੋ ਗਿਆ। ਪੁਲਸ ਮੁਤਾਬਕ ਉਕਤ ਦੋਵੇਂ ਧਿਰਾਂ ਦੀ ਆਪਸੀ ਲੜਾਈ ਸੀ ਅਤੇ ਦੋਵਾਂ ਧਿਰਾਂ 'ਤੇ ਹੀ ਕਰਾਸ ਪਰਚਾ ਦਰਜ ਕੀਤਾ ਗਿਆ ਹੈ।
ਪੁਲਸ ਮੁਤਾਬਕ ਦੋਵਾਂ ਧਿਰਾਂ ਨੇ ਪੁਰਾਣੀ ਰੰਜਿਸ਼ ਦੇ ਚਲਦਿਆਂ ਸਥਾਨਕ ਭਾਗਸਰ ਰੋਡ 'ਤੇ ਆਹਮੋ-ਸਾਹਮਣੇ ਹੋ ਕੇ ਗੋਲੀਆਂ ਚਲਾਈਆਂ, ਜਿਸ ਦੌਰਾਨ ਯੂਥ ਅਕਾਲੀ ਦਲ ਦਾ ਸਾਬਕਾ ਸ਼ਹਿਰੀ ਪ੍ਰਧਾਨ ਪੁਸ਼ਕਰ ਬਰਾੜ ਜ਼ਖਮੀ ਹੋ ਗਿਆ।
ਪੁਲਸ ਅਨੁਸਾਰ ਕੁਝ ਸਮੇਂ ਬਾਅਦ ਪੁਸ਼ਕਰ ਬਰਾੜ ਦੀ ਧਿਰ ਵਲੋਂ ਫਿਰ ਤੋਂ ਭਾਗਸਰ ਰੋਡ 'ਤੇ ਜਾ ਕੇ ਰਮਨਦੀਪ ਦਿਆਲਾ ਦੇ ਘਰ 'ਤੇ ਗੋਲੀਬਾਰੀ ਕੀਤੀ ਗਈ। ਪੁਸ਼ਕਰ ਬਰਾੜ ਬਠਿੰਡਾ ਦੇ ਨਿੱਜੀ ਹਸਪਤਾਲ ਵਿਖੇ ਇਲਾਜ ਅਧੀਨ ਹੈ। ਥਾਣਾ ਸਿਟੀ ਦੇ ਐਸ. ਐਚ. ਓ. ਤੇਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਪੁਸ਼ਕਰ ਬਰਾੜ ਦੇ ਬਿਆਨਾਂ 'ਤੇ ਬਿੱਟਾ ਦਿਓਲ ਤੇ ਰਮਨਦੀਪ ਦਿਆਲਾ ਤੋਂ ਇਲਾਵਾ ਤਿੰਨ ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਬਿੱਟਾ ਦਿਓਲ ਦੇ ਬਿਆਨਾਂ 'ਤੇ ਪੁਸ਼ਕਰ ਬਰਾੜ ਸਾਬਕਾ ਸ਼ਹਿਰੀ ਪ੍ਰਧਾਨ ਯੂਥ ਅਕਾਲੀ ਦਲ, ਵਿੱਕੀ ਦੂਹੇਵਾਲਾ ਅਤੇ ਚਾਰ ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਦੋਵਾਂ ਧਿਰਾਂ 'ਤੇ ਧਾਰਾ 307 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ।
ਕੋਰੋਨਾਵਾਇਰਸ ਨਾਲ ਨਿਪਟਣ ਲਈ ਪੰਜਾਬ ਸਰਕਾਰ ਨੇ ਕੀਤੀ ਇਹ ਤਿਆਰੀ
NEXT STORY