ਜਲੰਧਰ (ਪੁਨੀਤ ਡੋਗਰਾ)– ਮਰਿਆਦਾ ਪੁਰਸ਼ੋਤਮ ਭਗਵਾਨ ਸ਼੍ਰੀ ਰਾਮ ਜੀ ਦੇ ਜਨਮ ਉਤਸਵ ਦੇ ਪਾਵਨ ਤਿਉਹਾਰ ਦੇ ਮੌਕੇ ਐਤਵਾਰ ਜਲੰਧਰ ’ਚ ਸ਼੍ਰੀ ਰਾਮ ਨੌਮੀ ਸ਼ੋਭਾ ਯਾਤਰਾ ਦਾ ਆਯੋਜਨ ਸ਼੍ਰੀ ਰਾਮਨੌਮੀ ਉਤਸਵ ਕਮੇਟੀ (ਰਜਿ.) ਦੇ ਪ੍ਰਧਾਨ ਸ਼੍ਰੀ ਵਿਜੇ ਕੁਮਾਰ ਚੋਪੜਾ ਦੀ ਪ੍ਰਧਾਨਗੀ ਹੇਠ ਕੀਤਾ ਗਿਆ ਜਿਸ ’ਚ ਸਿਆਸੀ ਪਾਰਟੀਆਂ ਸਮੇਤ ਹਿੰਦੂ-ਮੁਸਲਿਮ, ਸਿੱਖ, ਈਸਾਈ ਭਾਈਚਾਰੇ ਨਾਲ ਸਬੰਧਤ ਅਣਗਿਣਤ ਲੋਕਾਂ ਨੇ ਹਿੱਸਾ ਲਿਆ। ਦਹਾਕਿਆਂ ਪੁਰਾਣੀ ਪ੍ਰਪੰਰਾ ਅਨੁਸਾਰ ਸ਼੍ਰੀ ਰਾਮ ਨੌਮੀ ਸ਼ੋਭਾ ਯਾਤਰਾ ਸ਼੍ਰੀ ਰਾਮ ਚੌਂਕ ਤੋਂ ਸ਼ੁਰੂ ਹੋਈ। ਇਸ ਸੰਬੰਧੀ ਸਮਾਰੋਹ ਦਾ ਆਯੋਜਨ ਹਿੰਦ ਸਮਾਚਾਰ ਗ੍ਰਾਊਂਡ ’ਚ ਕੀਤਾ ਗਿਆ। ਪ੍ਰੋਗਰਾਮ ਦੇ ਸ਼ੁਰੂ ’ਚ ਸ਼੍ਰੀ ਚੈਤਨਯ ਮਹਾਪ੍ਰਭੂ ਸ਼੍ਰੀ ਰਾਧਾ ਮਾਧਵ ਮੰਦਿਰ ਦੇ ਰਾਜੇਸ਼ ਸ਼ਰਮਾ, ਰਾਉਤੀ ਰਮਨ ਗੁਪਤਾ ਸਮੇਤ ਭਗਤ ਵ੍ਰਿੰਦਾ ਵੱਲੋਂ ਭਜਨ ਕੀਰਤਨ ਕੀਤਾ ਗਿਆ। ਠੀਕ 12 ਵਜੇ ਭਗਵਾਨ ਰਾਮ ਦੇ ਜਨਮ ਸਮੇਂ ਪੈਦਾ ਹੋਏ ਨਕਸ਼ਤਰ, ਲਗਨ ਅਤੇ ਮਹੂਰਤ ਦਰਮਿਆਨ ਭਗਵਾਨ ਸ਼੍ਰੀ ਰਾਮ ਜਨਮ ਦੀ ਉਸਤਤੀ ‘ਭਯੇ ਪ੍ਰਕਟ ਕ੍ਰਿਪਾਲਾ ਦੀਨ ਦਯਾਲਾ ਹਿਤਕਾਰੀ’ ਦਾ ਪਾਠ ਹੋਇਆ।
ਇਸ ਤੋਂ ਬਾਅਦ ਭਗਤ ਹੰਸਰਾਜ ਜੀ (ਗੋਹਾਨਾ ਵਾਲੇ) ਦੀ ਨੂੰਹ ਸ਼੍ਰੀਮਤੀ ਰੇਖਾ ਵਿਜ ਨੇ ਆਪਣੀ ਮਧੁਰ ਵਾਣੀ ਨਾਲ ਅੰਮ੍ਰਿਤ ਵਾਣੀ ਦਾ ਗਾਇਨ ਕੀਤਾ ਅਤੇ ਭਜਨ ‘ਰਾਮ ਜੀ ਕੀ ਨਿਕਲੀ ਸਵਾਰੀ, ਰਾਮ ਜੀ ਕੀ ਲੀਲਾ ਹੈ ਨਿਆਰੀ’, ਮਹਾਮੰਤਰ ਸਰਵ ਸ਼ਕਤੀ ਮਤੇ, ਪਰਮਾਤਮਨੇ ਸ਼੍ਰੀ ਰਾਮਾਯ ਨਮਨ ਪੇਸ਼ ਕਰ ਕੇ ਮਾਹੌਲ ਰਾਮਮਈ ਬਣਾਇਆ। ਸ਼੍ਰੀ ਅਵਿਨਾਸ਼ ਚੋਪੜਾ ਵਲੋਂ ਪ੍ਰੋਗਰਾਮ ’ਚ ਸ਼ਾਮਲ ਹੋਏ ਪਤਵੰਤਿਆਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਦਿਹਾਤੀ ਵਿਕਾਸ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਮਾਲ ਮੰਤਰੀ ਬ੍ਰਹਮਸ਼ੰਕਰ ਜਿੰਪਾ, ਸਿੱਖਿਆ ਮੰਤਰੀ ਮੀਤ ਹੇਅਰ, ਜੇਲ ਮੰਤਰੀ ਹਰਜੋਤ ਬੈਂਸ, ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ , ਜਲੰਧਰ ਸੈਂਟਰਲ ਤੋਂ ਵਿਧਾਇਕ ਰਮਨ ਅਰੋੜਾ, ਵੈਸਟ ਤੋਂ ਸ਼ੀਤਲ ਅੰਗੁਰਾਲ, ਕਰਤਾਰਪੁਰ ਤੋਂ ਬਲਕਾਰ ਸਿੰਘ, ਆਦਮਪੁਰ ਤੋਂ ਸੁਖਵਿੰਦਰ ਕੋਟਲੀ, ਫਿਰੋਜ਼ਪੁਰ ਤੋਂ ਰਜਨੀਸ਼ ਦਾਹੀਆ, ਲੰਬੀ ਤੋਂ ਗੁਰਮੀਤ ਸਿੰਘ ਖੁਡੀਆਂ , ਜਲਾਲਾਬਾਦ ਤੋਂ ਗੋਲਡੀ ਕੰਬੋਜ, ਲੁਧਿਆਣਾ ਤੋਂ ਮਦਨ ਲਾਲ ਬੱਗਾ, ਅਸ਼ੋਕ ਪਰਾਸ਼ਰ ਪੱਪੀ, ਦਸੂਹਾ ਤੋਂ ਸਿੰਘ ਘੁੰਮਨ, ਜੰਮੂ-ਕਸ਼ਮੀਰ ਤੋਂ ਸਾਬਕਾ ਐੱਮ. ਐੱਲ. ਸੀ. ਸੌਫੀ ਯੂਸੁਫ ਸਮੇਤ ਪਤਵੰਤਿਆਂ ਨੇ ਸ਼ਮ੍ਹਾ ਰੌਸ਼ਨ ਕੀਤੀ । ਇਸ ਤੋਂ ਬਾਅਦ ਸ਼ੋਭਾ ਯਾਤਰਾ ਦੀ ਸ਼ੁਰੂਆਤ ਹੋਈ ਅਤੇ ਐੱਸ. ਜੀ. ਐੱਲ. ਚੈਰੀਟੇਬਲ ਟਰੱਸਟ ਦੇ ਸੰਸਥਾਪਕ ਤੇ ਸੰਚਾਲਕ ਪਰਮ ਪੂਜਨੀਕ ਬਾਬਾ ਕਸ਼ਮੀਰ ਸਿੰਘ ਦੀਆਂ ਹਦਾਇਤਾਂ ’ਤੇ ਸੰਗਤ ਦੇ ਨਾਲ ਆਏ ਬਲਦੇਵ ਸਿੰਘ ਸ਼੍ਰੀ ਰਾਮ ਚੌਕ ’ਚ ਮੌਜੂਦ ਰਹੇ। ਵਿਸ਼ਾਲ ਸ਼ੋਭਾ ਯਾਤਰਾ ਦੇ ਅਧਿਆਤਮਿਕ ਮਾਹੌਲ ’ਚ ਭਗਵਾਨ ਸ਼੍ਰੀ ਰਾਮ ਦੇ ਜੈਕਾਰੇ ਅਤੇ ਮਿੱਠੇ ਭਜਨ ਗੂੰਜਦੇ ਰਹੇ । ਇਸ ਨਾਲ ਜਲੰਧਰ ’ਚ ਅਯੁੱਧਿਆ ਨਗਰੀ ਦਾ ਨਜ਼ਾਰਾ ਦੇਖਣ ਨੂੰ ਮਿਲਿਆ।
ਇਹ ਵੀ ਪੜ੍ਹੋ: ਅਯੁੱਧਿਆ ਨਗਰੀ ਬਣਿਆ ਜਲੰਧਰ, ਸ਼੍ਰੀ ਰਾਮਨੌਮੀ ਮੌਕੇ ਸਜਾਈ ਗਈ ਵਿਸ਼ਾਲ ਸ਼ੋਭਾ ਯਾਤਰਾ
ਪ੍ਰੋਗਰਾਮ ਦਾ ਸੰਚਾਲਨ ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਦੇ ਜਨਰਲ ਸਕੱਤਰ ਅਵਨੀਸ਼ ਅਰੋੜਾ ਵਲੋਂ ਕੀਤਾ ਗਿਆ। ਸ਼ੋਭਾ ਯਾਤਰਾ ਦੇ ਸਫ਼ਲ ਆਯੋਜਨ ’ਚ ਵਰਿੰਦਰ ਸ਼ਰਮਾ ਤੇ ਵਿਵੇਕ ਖੰਨਾ ਦਾ ਮੁੱਖ ਸਹਿਯੋਗ ਰਿਹਾ। ਸ਼ੋਭਾ ਯਾਤਰਾ ਦੇ ਲਗਭਗ 7 ਕਿਲੋਮੀਟਰ ਦੇ ਮਾਰਗ ’ਚ 400 ਤੋਂ ਵਧ ਝਾਕੀਆਂ ਨੇ ਹਿੱਸਾ ਲਿਆ। ਇਨ੍ਹਾਂ ’ਚ ਪ੍ਰਭੂ ਰਾਮ ਦੇ ਜੀਵਨ ਪ੍ਰਸੰਗ ਨਾਲ ਸੰਬੰਧਤ ਆਲੋਕਿਕ ਦ੍ਰਿਸ਼ ਦੇਖਣ ਨੂੰ ਮਿਲੇ। ਜਗ੍ਹਾ-ਜਗ੍ਹਾ ਸਮਾਜਿਕ ਸੰਸਥਾਵਾਂ ਵਲੋਂ ਲੰਗਰਾਂ ਦਾ ਆਯੋਜਨ ਕੀਤਾ ਗਿਆ। ਸਵਾਗਤੀ ਮੰਚਾਂ ’ਤੇ ਭਗਵਾਨ ਰਾਮ ਦੀ ਮਹਿਮਾ ਦਾ ਗੁਣਗਾਣ ਚਲਦਾ ਰਿਹਾ। ਭਗਤਾਂ ਅਤੇ ਪਤਵੰਤਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਰਸਤੇ ’ਚ ਖੜੇ ਲੋਕਾਂ ਵਲੋਂ ਸ਼ੋਭਾ ਯਾਤਰਾ ’ਤੇ ਫੁੱਲਾਂ ਦੀ ਵਰਖਾ ਕੀਤੀ ਗਈ, ਜਿਸ ਨਾਲ ਮਾਹੌਲ ਦੇਖਦੇ ਹੀ ਬਣ ਰਿਹਾ ਸੀ। ਸ਼ਹਿਰ ਵਾਸੀਆਂ ਸਮੇਤ ਆਲੇ-ਦੁਆਲੇ ਦੇ ਸ਼ਹਿਰਾਂ ਤੋਂ ਪਰਿਵਾਰ ਸਮੇਤ ਆਏ ਲੋਕ ਸ਼ੋਭਾ ਯਾਤਰਾ ਦੇ ਦ੍ਰਿਸ਼ਾਂ ਨੂੰ ਆਪਣੇ ਫੋਨ ’ਚ ਕੈਦ ਕਰਦੇ ਦੇਖੇ ਗਏ। ਪੈਦਲ ਚਲਦੇ ਹੋਏ ਸ਼ੋਭਾ ਯਾਤਰਾ ਮਾਰਗ ਦਾ ਅਾਨੰਦ ਲੈਣ ਵਾਲੇ ਬਹੁਤ ਖ਼ੁਸ਼ ਨਜ਼ਰ ਆਏ।
ਇਹ ਵੀ ਪੜ੍ਹੋ: ਟਾਂਡਾ ਵਿਖੇ ਵਾਪਰਿਆ ਭਿਆਨਕ ਸੜਕ ਹਾਦਸਾ, ਪਤੀ-ਪਤਨੀ ਦੀ ਹੋਈ ਦਰਦਨਾਕ ਮੌਤ
ਪ੍ਰੋਗਰਾਮ ’ਚ ਸਾਬਕਾ ਮੰਤਰੀ ਮਾਸਟਰ ਮੋਹਨ ਲਾਲ, ਮਨੋਰੰਜਨ ਕਾਲੀਆ, ਬਲਦੇਵ ਚਾਵਲਾ, ਸਾਬਕਾ ਮੁੱਖ ਸੰਸਦੀ ਸਕੱਤਰ ਕੇ.ਡੀ. ਭੰਡਾਰੀ, ਸਾਬਕਾ ਵਿਧਾਇਕ ਸੁਸ਼ੀਲ ਰਿੰਕੂ, ਸਾਬਕਾ ਮੇਅਰ ਰਾਕੇਸ਼ ਰਾਠੌਰ, ਆਪ ਨੇਤਾ ਦਿਨੇਸ਼ ਢੱਲ, ਅਮਿਤ ਢੱਲ, ਸਈਦ ਯਾਕੂਬ ਹੁਸੈਨ ਨਕਵੀ, ਦੀਵਾਨ ਅਮਿਤ ਅਰੋੜਾ, ਤਰਸੇਮ ਕੁਮਾਰ, ਪ੍ਰਿੰਸ ਅਸ਼ੋਕ ਗਰੋਵਰ, ਡਾ. ਮੁਕੇਸ਼ ਵਾਲੀਆ, ਰਵਿੰਦਰ ਖੁਰਾਨਾ, ਐੱਮ.ਡੀ. ਸਭਰਵਾਲ, ਨਵਲ ਕੰਬੋਜ, ਪਵਨ ਕੁਮਾਰ, ਰਮੇਸ਼ ਸਹਿਗਲ, ਰਵੀਸ਼ ਸੁਗੰਧ, ਸੁਨੀਤਾ ਭਾਰਦਵਾਜ, ਵਿਨੋਦ ਅਗਰਵਾਲ, ਸੁਦੇਸ਼ ਵਿਜ, ਮਨਮੋਹਨ ਕਪੂਰ, ਮੱਟੂ ਸ਼ਰਮਾ, ਪ੍ਰਦੀਪ ਛਾਬੜਾ, ਗੌਰਵ ਮਹਾਜਨ ਸਮੇਤ ਅਨੇਕਾਂ ਪਤਵੰਤੇ ਹਾਜ਼ਰ ਰਹੇ। ਹੁਸ਼ਿਆਰਪੁਰ ਤੋਂ ਅਨੁਰਾਗ ਸੂਦ, ਰਾਮ ਸ਼ਰਣਮ ਆਸ਼ਰਮ ਤੋਂ ਡਾ. ਨਰੇਸ਼ ਬਤਰਾ, ਪੰਜਾਬ ਕ੍ਰਿਸ਼ਚੀਅਨ ਮੂਵਮੈਂਟ ਤੋਂ ਲਾਰੈਂਸ ਚੌਧਰੀ, ਲੁਧਿਆਣਾ ਤੋਂ ਤੁਲਸੀਧਰਮ ਪਿੱਲੇ, ਮੰਗਤ ਰਾਮ ਪਾਸਲਾ, ਤਲਵਾੜਾ ਤੋਂ ਅਸ਼ਵਨੀ ਚੱਢਾ, ਮੁਕੇਰੀਆਂ ਤੋਂ ਡਿੰਪਲ ਸੂਰੀ, ਸ਼ਿਵਰਾਤਰੀ ਉਤਸਵ ਕਮੇਟੀ ਲੁਧਿਆਣਾ ਤੋਂ ਸੁਨੀਲ ਮਹਿਰਾ, ਨੋਬਲ ਫਾਊਂਡੇਸ਼ਨ ਦੇ ਰਜਿੰਦਰ ਸ਼ਰਮਾ, ਰਾਕੇਸ਼ ਜੈਨ, ਵਿਪਨ ਜੈਨ, ਰਿਚਾ ਜੈਨ ਸਮੇਤ ਹੋਰ ਪਤਵੰਤਿਆਂ ਨੇ ਹਾਜ਼ਰੀ ਲਗਵਾਈ। ਇਸ ਤੋਂ ਪਹਿਲੇ ਸਥਾਨਕ ਨੌਹਰੀਆਂ ਮੰਦਿਰ ’ਚ ਸ਼੍ਰੀ ਰਾਮਚਰਿਤ ਮਾਨਸ ਦੇ ਅਖੰਡ ਦੇ ਪਾਠ ਦਾ ਭੋਗ ਪਾਇਆ ਗਿਆ, ਜਿਸ ’ਚ ਸ਼੍ਰੀ ਰਾਮ ਨੌਮੀ ਕਮੇਟੀ ਦੇ ਪ੍ਰਧਾਨ ਸ਼੍ਰੀ ਵਿਜੇ ਕੁਮਾਰ ਚੋਪੜਾ, ਮੰਦਿਰ ਦੀ ਮਹੰਤ ਸੰਪਤੀ ਦੇਵੀ, ਡਾ. ਰਾਜਕੁਮਾਰ ਅਤੇ ਹੇਮੰਤ ਸ਼ਰਮਾ ਵੀ ਮੌਜੂਦ ਸਨ।
ਇਹ ਵੀ ਪੜ੍ਹੋ: ਪੰਜਾਬ ਕਾਂਗਰਸ ਦਾ ਅਧਿਕਾਰਤ ਟਵਿੱਟਰ ਅਕਾਊਂਟ ਹੋਇਆ ਹੈਕ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪ੍ਰੀ-ਪ੍ਰਾਇਮਰੀ ਜਮਾਤਾਂ ਦੀਆਂ ਮਹੀਨਾਵਾਰ ਖੇਡ ਗਤੀਵਿਧੀਆਂ ਦਾ ਕੈਲੰਡਰ ਜਾਰੀ
NEXT STORY