ਜਲੰਧਰ(ਪਾਂਡੇ)— ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਵੱਲੋਂ ਭਗਵਾਨ ਸ਼੍ਰੀ ਰਾਮ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸ਼੍ਰੀ ਵਿਜੇ ਚੋਪੜਾ ਜੀ ਦੀ ਪ੍ਰਧਾਨਗੀ 'ਚ ਸ਼੍ਰੀ ਰਾਮ ਚੌਕ ਤੋਂ 25 ਮਾਰਚ ਐਤਵਾਰ ਨੂੰ ਸ਼੍ਰੀ ਰਾਮ ਨੌਮੀ ਸ਼ੋਭਾ ਯਾਤਰਾ ਕੱਢੀ ਜਾਵੇਗੀ। ਸ਼ੋਭਾ ਯਾਤਰਾ ਦੀਆਂ ਤਿਆਰੀਆਂ ਨੂੰ ਲੈ ਕੇ ਕਮੇਟੀ ਦੀ ਪਹਿਲੀ ਬੈਠਕ ਅਤੇ ਸਨਮਾਨ ਸਮਾਰੋਹ 18 ਫਰਵਰੀ ਸ਼ਾਮ 6 ਵਜੇ ਸਿਟੀ ਸੈਂਟਰ ਗਾਰਡਨ ਨਕੋਦਰ ਚੌਕ 'ਚ ਆਯੋਜਿਤ ਕੀਤੀ ਜਾ ਰਹੀ ਹੈ। ਕਮੇਟੀ ਦੇ ਜਨਰਲ ਸਕੱਤਰ ਅਵਿਨਾਸ਼ ਅਰੋੜਾ ਮੁਤਾਬਕ ਸਮਾਰੋਹ ਸ਼੍ਰੀ ਰਾਮ ਨੌਮੀ ਦੇ ਪਵਿੱਤਰ ਮੌਕੇ 'ਤੇ ਬੀਤੇ ਸਾਲ ਆਯੋਜਿਤ ਸ਼ੋਭਾ ਯਾਤਰਾ 'ਚ ਝਾਂਕੀਆਂ ਸਜਾਉਣ, ਲੰਗਰ ਲਗਾਉਣ, ਮੰਚ ਸਜਾਉਣ ਅਤੇ ਹੋਰ ਸਹਿਯੋਗ ਦੇਣ ਵਾਲੀਆਂ ਧਾਰਮਿਕ ਸਮਾਜਿਕ, ਵਪਾਰਕ ਸੰਸਥਾਵਾਂ ਅਤੇ ਰਾਮ ਭਗਤਾਂ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਨੂੰ ਸਨਮਾਨਤ ਕੀਤਾ ਜਾਵੇਗਾ। ਸਮਾਰੋਹ 'ਚ ਯਾਮਹਾ ਸੰਗੀਤ ਗਰੁੱਪ ਵੱਲੋਂ ਪ੍ਰਭੂ ਸ਼੍ਰੀ ਰਾਮ ਨੌਮੀ ਦਾ ਗੁਣਗਾਣ ਕੀਤਾ ਜਾਵੇਗਾ। ਇਸ ਤੋਂ ਇਲਾਵਾ ਹਰ ਬੈਠਕ 'ਚ ਲੱਗਣ ਵਾਲੇ ਮੈਡੀਕਲ ਕੈਂਪ 'ਚ ਮੈਂਬਰਾਂ ਦੇ ਸ਼ੂਗਰ ਅਤੇ ਬਲੱਡ ਦੀ ਜਾਂਚ ਵੀ ਕੀਤੀ ਜਾਵੇਗੀ।
ਬੈਠਕ 'ਚ ਸ਼ਾਮਲ ਹੋਣ ਵਾਲੇ ਰਾਮ ਭਗਤਾਂ 'ਚ ਲੱਕੀ ਡ੍ਰਾ ਅਤੇ ਬੰਪਰ ਡ੍ਰਾ ਵੀ ਕੱਢੇ ਜਾਣਗੇ। ਉਕਤ ਡ੍ਰਾ ਇਸ ਸਾਲ ਬਣਨ ਵਾਲੇ ਮੈਂਬਰਾਂ 'ਚੋਂ ਹੀ ਕੱਢਿਆ ਜਾਵੇਗਾ ਪਰ ਸਿਟੀ ਸੈਂਟਰ ਗਾਰਡਨ 'ਚ ਹੋਣ ਵਾਲੀ ਕਮੇਟੀ ਦੀ ਪਹਿਲੀ ਬੈਠਕ 'ਚ ਬੀਤੇ ਸਾਲ ਦੇ ਸਾਲ ਮੈਂਬਰਾਂ ਦਾ ਵੀ ਲੱਕੀ ਡ੍ਰਾ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਇਸ ਵਾਰ ਸ਼ੋਭਾ ਯਾਤਰਾ ਦੀਆਂ ਤਿਆਰੀਆਂ ਨੂੰ ਲੈ ਕੇ ਰਾਮ ਭਗਤਾਂ ਨੂੰ ਸੱਦਾ ਦੇਣ ਦੇ ਉਦੇਸ਼ ਨਾਲ ਸ਼ਹਿਰ 'ਚ ਵੱਖ-ਵੱਖ ਸਥਾਨਾਂ 'ਚ 10 ਬੈਠਕਾਂ ਅਤੇ 15 ਪ੍ਰਭਾਤਫੇਰੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਮੁਕਤਸਰ 'ਚ 1107 ਅਪਾਹਜ ਵਿਅਕਤੀਆਂ ਦੀਆਂ ਪੰਜਾਬ ਸਰਕਾਰ ਨੇ ਕੱਟੀਆਂ ਪੈਨਸ਼ਨਾਂ
NEXT STORY