ਜਲੰਧਰ (ਵਿਨੀਤ) - ਉੱਤਰੀ ਭਾਰਤ ਦਾ ਪ੍ਰਸਿੱਧ ਸ਼੍ਰੀ ਸਿੱਧ ਬਾਬਾ ਸੋਢਲ ਜੀ ਦਾ ਮੇਲਾ ਧੂਮਧਾਮ ਨਾਲ ਮਨਾਇਆ ਗਿਆ, ਜਿਸ ’ਚ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ’ਚ ਸੰਗਤਾਂ ਨੇ ਸੋਢਲ ਮੰਦਰ ਵਿਖੇ ਨਤਮਸਤਕ ਹੋ ਕੇ ਸ਼੍ਰੀ ਸਿੱਧ ਬਾਬਾ ਸੋਢਲ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਅਜੇ ਵੀ ਬਾਬਾ ਸੋਢਲ ਜੀ ਦੇ ਦਰਸ਼ਨਾਂ ਲਈ ਦੂਰੋ-ਦੂਰੋ ਸੰਗਤ ਪਹੁੰਚ ਰਹੀ ਹੈ ਅਤੇ ਆਸ਼ੀਰਵਾਦ ਲੈ ਰਹੀ ਹੈ। ਸ੍ਰੀ ਸਿੱਧ ਬਾਬਾ ਸੋਢਲ ਸੁਧਾਰ ਸਭਾ (ਰਜਿ.) ਨੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮੰਦਰ ਕੰਪਲੈਕਸ ’ਚ ਬੀਤੇ ਦਿਨ ਸਵੇਰੇ ਹਵਨ ਯੱਗ ਕਰਵਾਇਆ। ਇਸ ’ਚ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ, ਕੈਬਨਿਟ ਮੰਤਰੀ ਬਲਕਾਰ ਸਿੰਘ, 'ਆਪ' ਦੇ ਇਸਤਰੀ ਵਿੰਗ ਦੀ ਰਾਜਵਿੰਦਰ ਕੌਰ ਥਿਆੜਾ, ਵਿਧਾਇਕ ਬਾਵਾ ਹੈਨਰੀ, ਵਿਧਾਇਕ ਰਮਨ ਅਰੋੜਾ, ਵਿਧਾਇਕ ਮਹਿੰਦਰ ਭਗਤ, ਵਿਧਾਇਕ ਵਿਕਰਮਜੀਤ ਸਿੰਘ ਚੌਧਰੀ, ਇੰਡਸਟੀਰੀਅਲ ਸੈੱਲ ਦੇ ਚੇਅਰਮੈਨ ਦਿਨੇਸ਼ ਢੱਲ, ਕਰਮਜੀਤ ਕੌਰ ਚੌਧਰੀ, ਸਾਬਕਾ ਮੁੱਖ ਸੰਸਦੀ ਸਕੱਤਰ ਪਵਨ ਕੁਮਾਰ ਟੀਨੂੰ, ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ, ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਸਾਬਕਾ ਵਿਧਾਇਕ ਰਜਿੰਦਰ ਬੇਰੀ, 'ਆਪ' ਆਗੂ ਰੌਬਿਨ ਸਾਂਪਲਾ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ- ਗੁਰਦੁਆਰਾ ਸਾਹਿਬ ਤੋਂ ਪਰਤਦਿਆਂ ਨੌਜਵਾਨਾਂ ਨਾਲ ਵਾਪਰਿਆ ਭਾਣਾ, ਦੋ ਭੈਣਾਂ ਦੇ ਇਕਲੌਤੇ ਭਰਾ ਦੀ ਦਰਦਨਾਕ ਮੌਤ
ਇਸ ਤੋਂ ਇਲਾਵਾ ਡਾ. ਜਸਲੀਨ ਸੇਠੀ, ਪ੍ਰਿੰਸ ਅਸ਼ੋਕ ਗਰੋਵਰ, ਕੇ. ਡੀ. ਭੰਡਾਰੀ, ਨਵਲ ਕਿਸ਼ੋਰ ਕੰਬੋਜ, ਯੋਗਾਚਾਰੀਆ ਵਰਿੰਦਰ ਸ਼ਰਮਾ, ਅਮਿਤ ਢੱਲ, ਬੌਬੀ ਢੱਲ, ਸਾਬਕਾ ਸੀਨੀ. ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ, ਅਮਰਜੀਤ ਸਿੰਘ ਅਮਰੀ, ਪੰਜਾਬ ਸਫਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਚੰਦਨ ਗਰੇਵਾਲ, ਲਲਿਤ ਮੋਹਨ ਚੱਢਾ, ਸੀਨੀ. ਕਾਂਗਰਸੀ ਆਗੂ ਸੁਦੇਸ਼ ਵਿੱਜ, ਅਜੈ ਕੋਹਲੀ, ਐਡ. ਪੀ. ਪੀ. ਸਿੰਘ ਆਹਲੂਵਾਲੀਆ ਤੇ ਮਹਾਨਗਰ ਦੇ ਹੋਰ ਪਤਵੰਤਿਆਂ ਨੇ ਸ਼ਿਰਕਤ ਕੀਤੀ। ਸਭਾ ਦੇ ਪ੍ਰਧਾਨ ਪੰਕਜ ਚੱਢਾ, ਚੱਢਾ ਭਾਈਚਾਰੇ ਦੇ ਪ੍ਰਧਾਨ ਅਤੁਲ ਚੱਢਾ, ਡਾਇਰੈਕਟਰ ਡਾ. ਸੁਧੀਰ ਸ਼ਰਮਾ ਨਾਲ ਬੰਟੂ ਸੱਭਰਵਾਲ, ਸੰਜੂ ਅਰੋੜਾ, ਵਿਕਾਸ ਚੱਢਾ, ਵਿਸ਼ਾਲ ਚੱਢਾ, ਪ੍ਰਿੰਸ ਚੱਢਾ, ਆਰੂਸ਼ ਚੱਢਾ, ਡਾ. ਰੀਤੂ ਭਾਟੀਆ, ਅਲਕਾ ਚੱਢਾ, ਇਸ਼ਿਤਾ ਚੱਢਾ, ਡਾ. ਵੰਦਨਾ ਮਹਿਤਾ, ਨੀਰੂ ਕਪੂਰ ਤੇ ਹੋਰ ਅਧਿਕਾਰੀਆਂ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ। ਸਭਾ ਦੀ ਸਟੇਜ ’ਤੇ ਭਗਵਾਨ ਸ਼੍ਰੀ ਸ਼ਿਵ ਸ਼ੰਕਰ ਅਤੇ ਦੁਰਗਾ ਮਾਤਾ ਦੀ ਸੁੰਦਰ ਝਾਂਕੀ ਵੀ ਸਜਾਈ ਗਈ।

ਮਹਿਮਾਨਾਂ ਨੇ ਆਪਣੇ ਸੰਬੋਧਨ ’ਚ ਜਿੱਥੇ ਸਭ ਨੂੰ ਸੋਢਲ ਮੇਲੇ ਦੀ ਵਧਾਈ ਦਿੱਤੀ, ਉੱਥੇ ਹੀ ਸਵ. ਅਗਿਆਪਾਲ ਚੱਢਾ ਜੀ ਨੂੰ ਸ਼ਰਧਾਂਜਲੀ ਵੀ ਦਿੱਤੀ। ਉਨ੍ਹਾਂ ਕਿਹਾ ਕਿ ਪਿਛਲੇ 32 ਸਾਲਾਂ ਤੋਂ ਸੁਧਾਰ ਸਭਾ ਦੇ ਪ੍ਰਧਾਨ ਰਹੇ ਸ. ਚੱਢਾ ਨੇ ਸਭਾ ਦਾ ਬੂਟਾ ਲਾਇਆ ਸੀ, ਅੱਜ ਉਨ੍ਹਾਂ ਦਾ ਭਤੀਜਾ ਪੰਕਜ ਚੱਢਾ ਵੀ ਆਪਣੇ ਸਾਥੀਆਂ ਦੀ ਮਦਦ ਨਾਲ ਇਕਜੁੱਟ ਹੋ ਕੇ ਬੜੀ ਈਮਾਨਦਾਰੀ ਤੇ ਮਿਹਨਤ ਨਾਲ ਇਸ ਨੂੰ ਪਾਣੀ ਦੇ ਰਿਹਾ ਹੈ।

ਇਹ ਵੀ ਪੜ੍ਹੋ-ਕੁੱਲ੍ਹੜ ਪਿੱਜ਼ਾ ਕੱਪਲ ਦੀ ਇਕ ਹੋਰ ਵੀਡੀਓ ਆਈ ਸਾਹਮਣੇ, ਪਹਿਲੀ ਵਾਰ ਵਿਖਾਇਆ ਪੁੱਤਰ ਦਾ ਚਿਹਰਾ
ਸ਼੍ਰੀ ਸਿੱਧ ਬਾਬਾ ਸੋਢਲ ਸੁਧਾਰ ਸਭਾ ਵੱਲੋਂ ਇਕ ਸਨਮਾਨ ਸਮਾਰੋਹ ਵੀ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਪੰਜਾਬ ਕੇਸਰੀ ਗਰੁੱਪ ਦੇ ਸ਼੍ਰੀ ਵਿਜੇ ਚੋਪੜਾ ਨੇ ਕੀਤੀ। ਉਨ੍ਹਾਂ ਸਭ ਨੂੰ ਬਾਬਾ ਸੋਢਲ ਜੀ ਦੇ ਮੇਲੇ ਦੀ ਵਧਾਈ ਦਿੱਤੀ। ਸਨਮਾਨ ਸਮਾਰੋਹ ’ਚ ਰਜਿੰਦਰ ਪਾਲ ਰਾਣਾ ਰੰਧਾਵਾ, ਪਿੰਕੀ ਜੁਲਕਾ, ਰੋਜ਼ੀ ਅਰੋੜਾ, ਅਨੂਪ ਜੈਰਥ, ਡਿੰਪੀ ਸਚਦੇਵਾ, ਸਮੀਰ ਮਰਵਾਹਾ 'ਗੋਲਡੀ', ਅਤੁਲ, ਅਮਿਤ ਸੰਘਾ, ਅਮਿਤ ਟੋਨੀ, ਰਜਨੀਸ਼ ਸ਼ੰਟੀ, ਸੰਦੀਪ ਸ਼ਰਮਾ, ਰਾਜੀਵ ਜੌਲੀ, ਕਿਸ਼ਨ ਲਾਲ ਸ਼ਰਮਾ, ਅਜਮੇਰ ਬਾਦਲ , ਰਾਜੇਸ਼ ਭੱਟੀ, ਸੁਰਿੰਦਰ ਕੋਹਲੀ, ਬੱਬਲ ਪਹਿਲਵਾਨ, ਕਮਲ ਸਹਿਗਲ, ਕੁਨਾਲ ਮਹਿੰਦਰੂ, ਲਵੀ ਸੋਹਲ, ਮਨਜੀਤ ਮਰਵਾਹਾ, ਦਵਿੰਦਰ ਮਲਹੋਤਰਾ, ਸਾਹਿਲ ਮਲਹੋਤਰਾ, ਯਸ਼ ਪਹਿਲਵਾਨ, ਸੁਰੇਸ਼ ਸਹਿਗਲ, ਨਰੇਸ਼ ਕਾਨੂੰਗੋ, ਰਜਿੰਦਰ ਨੀਟੂ ਸਮੇਤ ਹੋਰ ਪਤਵੰਤਿਆਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ।








ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ: ਸਕੂਲ ਬੱਸ ਦੀ ਸਵਿੱਫਟ ਕਾਰ ਨਾਲ ਜ਼ਬਰਦਸਤ ਟੱਕਰ, ਪਿਆ ਚੀਕ-ਚਿਹਾੜਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਤੇ ਸਟਾਫ਼ ਦੀਆਂ ਰੁਕੀਆਂ ਤਨਖ਼ਾਹਾਂ, ਪੜ੍ਹੋ ਪੂਰੀ ਖ਼ਬਰ
NEXT STORY