ਜਲੰਧਰ (ਚਾਵਲਾ) : ਆਪਣੇ ਬੜਬੋਲੇਪਨ ਕਰ ਕੇ ਮਸ਼ਹੂਰ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਇਕ ਵਾਰ ਫਿਰ ਸਿੱਖਾਂ ’ਤੇ ਵਿਵਾਦਪੂਰਨ ਬਿਆਨ ਦੇ ਕੇ ਇਕ ਨਵੀਂ ਬਹਿਸ ਛੇੜ ਦਿੱਤੀ ਹੈ। ਕੇਸ ਇਕ 80 ਸਾਲਾ ਬਜ਼ੁਰਗ ਬੀਬੀ ਪ੍ਰਦਰਸ਼ਨਕਾਰੀ ਨੂੰ ਵਿਕਾਊ ਕਹਿਣ ਦਾ ਹੈ। ਇਸ ਮਾਮਲੇ ਤੋਂ ਦੁਖ਼ੀ ਹੋ ਕੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਯੂਥ ਵਿੰਗ ਨੇ ਕਾਨੂੰਨੀ ਦਰਵਾਜ਼ਾ ਖੜਕਾਇਆ ਹੈ ਅਤੇ ਕਾਨੂੰਨੀ ਨੋਟਿਸ ਜਾਰੀ ਕੀਤਾ ਹੈ।
ਇਹ ਵੀ ਪੜ੍ਹੋ : ਖੇਤੀ ਕਾਨੂੰਨਾਂ ਦੇ ਵਿਰੋਧ 'ਚ PAU ਵਿਗਿਆਨੀ ਦਾ ਵੱਡਾ ਫ਼ੈਸਲਾ, ਮੰਚ 'ਤੇ ਸਨਮਾਨ ਲੈਣ ਤੋਂ ਕੀਤੀ ਕੋਰੀ ਨਾਂਹ
ਇਹ ਨੋਟਿਸ ਯੂਥ ਵਿੰਗ ਦੇ ਪ੍ਰਧਾਨ ਰਮਨਦੀਪ ਸਿੰਘ ਸੋਨੂੰ ਦੀ ਤਰਫੋਂ ਭੇਜਿਆ ਗਿਆ ਹੈ। ਇਸ ਸਬੰਧ 'ਚ ਜਾਣਕਾਰੀ ਲੈਣ ’ਤੇ ਯੂਥ ਵਿੰਗ ਦੇ ਮੁਖੀ ਨੇ ਕਿਹਾ ਕਿ ਅੱਜ ਦੀਆਂ ਅਭਿਨੇਤਰੀਆਂ ਨੂੰ ਸਿਆਸਤ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਬਿਆਨਬਾਜ਼ੀ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਜੇਕਰ ਉਹ ਬਿਆਨ ਦੇ ਰਹੇ ਹਨ ਤਾਂ ਉਹ ਸਿਆਸਤ ਤੋਂ ਪ੍ਰੇਰਿਤ ਨਹੀਂ ਹੋਣੇ ਚਾਹੀਦੇ, ਜਿਸ ਨਾਲ ਖਾਸ ਜਾਤੀ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੇ।
ਇਹ ਵੀ ਪੜ੍ਹੋ : ਰਾਜਪੁਰਾ 'ਚ ਫੜ੍ਹੀ ਨਾਜਾਇਜ਼ ਸ਼ਰਾਬ ਦੀ ਫੈਕਟਰੀ ਪਿੱਛੇ ਕਾਂਗਰਸੀ ਆਗੂਆਂ ਦੀ ਸ਼ਮੂਲੀਅਤ : ਆਪ
ਸੋਨੂੰ ਨੇ ਅੱਗੇ ਕਿਹਾ ਕਿ ਕੰਗਨਾ ਦਾ ਸਿੱਖ ਪ੍ਰਦਰਸ਼ਨਕਾਰੀਆਂ ਨੂੰ 100 ਰੁਪਏ ’ਚ ਵਿਕਣ ਵਾਲਾ ਬੋਲਣਾ ਇਕ ਤੰਗ ਮਾਨਸਿਕਤਾ ਨੂੰ ਦਰਸਾਉਂਦਾ ਹੈ ਅਤੇ ਇਸ ਤਰ੍ਹਾਂ ਦੀ ਬੀਬੀ ਨੂੰ ਝੱਟ ਮੁਆਫ਼ੀ ਮੰਗਣੀ ਚਾਹੀਦੀ ਹੈ। ਯੂਥ ਵਿੰਗ ਦਾ ਕਹਿਣਾ ਹੈ ਕਿ ਜਿਹੜੇ ਕਿਸਾਨ ਅਤੇ ਸਿੱਖ ਪੂਰੀ ਦੁਨੀਆ ਨੂੰ ਭੋਜਨ ਦੇ ਸਕਦੇ ਹਨ, ਉਹ 100 ਰੁਪਏ 'ਚ ਵਿਕਣ ਵਾਲੇ ਨਹੀਂ। ਅਜਿਹੇ ਸੋਚ ਵਾਲੇ ਲੋਕਾਂ ਨੂੰ ਸਿੱਖ ਇਤਿਹਾਸ ਅਤੇ ਮੌਜੂਦਾ ਸਮੇਂ ਨੂੰ ਜਾਣਨ ਦੀ ਲੋੜ ਹੈ।
ਇਹ ਵੀ ਪੜ੍ਹੋ : ਘਰ 'ਚ 'ਚੋਰੀ' ਹੋਣ ਦਾ ਰਚਿਆ ਗਿਆ ਫਿਲਮੀ ਡਰਾਮਾ, ਪੁਲਸ ਨੇ ਇੰਝ ਖੁੱਲ੍ਹਵਾਇਆ ਭੇਤ
ਦੱਸਣਯੋਗ ਹੈ ਕਿ ਪਿਛਲੇ 13 ਦਿਨਾਂ ਤੋਂ ਕਿਸਾਨ ਲਹਿਰ ਚੱਲ ਰਹੀ ਹੈ, ਜਿਸ 'ਚ ਪੰਜਾਬ ਅਤੇ ਸਿੱਖਾਂ ਦੀ ਹਿੱਸੇਦਾਰੀ ਸਭ ਤੋਂ ਅਹਿਮ ਹੈ। ਸਿੱਖ ਰਾਸ਼ਟਰੀ ਰਾਜਮਾਰਗ ’ਤੇ ਡਟੇ ਹੋਏ ਹਨ ਅਤੇ ਆਪਣੇ ਖਾਣ-ਪੀਣ ਆਦਿ ਦੇ ਪ੍ਰਬੰਧ ਕਰ ਕੇ ਚੱਲ ਰਹੇ ਹਨ। ਕੰਗਨਾ ਦੇ ਬਿਆਨ ਨੂੰ ਕੁੱਝ ਜਾਣਕਾਰ ਸਿਆਸੀ ਤੌਰ ’ਤੇ ਪ੍ਰੇਰਿਤ ਹੋਣ ਅਤੇ ਧਿਆਨ ਹਟਾਉਣ ਦੀ ਸਾਜਿਸ਼ ਦੱਸ ਰਹੇ ਹਨ।
ਨੋਟ : ਸ਼੍ਰੋਮਣੀ ਅਕਾਲੀ ਦਲ (ਦਿੱਲੀ) ਵੱਲੋਂ ਕੰਗਨਾ ਰਣੌਤ ਨੂੰ ਨੋਟਿਸ ਭੇਜਣ ਬਾਰੇ ਦਿਓ ਆਪਣੀ ਰਾਏ
ਕਪੂਰਥਲਾ ਜ਼ਿਲ੍ਹੇ 'ਚ ਕੋਰੋਨਾ ਦੇ 25 ਮਰੀਜ਼ ਠੀਕ ਹੋ ਕੇ ਪਰਤੇ ਘਰ, 18 ਪਾਜ਼ੇਟਿਵ
NEXT STORY