ਅੰਮ੍ਰਿਤਸਰ (ਸੁਮਿਤ)— ਕਾਂਗਰਸ ਵੱਲੋਂ ਪੇਸ਼ ਕੀਤੇ ਗਏ ਚੋਣ ਮੈਨੀਫੈਸਟੋ 'ਤੇ ਪੰਜਾਬ ਭਾਜਪਾ ਪ੍ਰਧਾਨ ਨੇ ਵੱਡਾ ਬਿਆਨ ਦਿੰਦੇ ਹੋਏ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ 'ਤੇ ਸਵਾਲ ਖੜ੍ਹੇ ਕੀਤੇ ਹਨ। ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਨੇ ਕਾਂਗਰਸ ਵੱਲੋਂ ਪੇਸ਼ ਕੀਤੇ ਗਏ ਮੈਨੀਫੈਸਟੋ ਨੂੰ ਝੂਠ ਅਤੇ ਲਾਰਿਆਂ ਦਾ ਪੁਲੰਦ ਦੱਸਿਆ ਹੈ ਅਤੇ ਪੰਜਾਬ ਦੀ ਕੈਪਟਨ ਸਰਕਾਰ ਨੂੰ ਵੀ ਲਪੇਟੇ 'ਚ ਲਿਆ। ਸ਼ਵੇਤ ਮਲਿਕ ਨੇ ਡਾ. ਮਨਮੋਹਨ ਸਿੰਘ ਨੂੰ ਸਵਾਲ ਕਰਦੇ ਹੋਏ ਕਿਹਾ ਕਿ 2 ਸਾਲ ਪਹਿਲਾਂ ਕੈਪਟਨ ਦੇ ਚੋਣ ਮੈਨੀਫੈਸਟੋ ਦੀ ਹਾਮੀ ਭਰਨ ਵਾਲੇ ਡਾਕਟਰ ਮਨਮੋਹਨ ਸਿੰਘ ਪਹਿਲਾਂ ਇਹ ਦੱਸਣ ਪਿਛਲੇ ਚੋਣ ਵਾਅਦਿਆਂ ਦਾ ਕੀ ਬਣਿਆ ਹੈ? ਲੋਕ ਅੱਜ ਪੁੱਛ ਰਹੇ ਹਨ ਕਿ ਨੌਕਰੀ ਅਤੇ ਮੋਬਾਇਲ ਫੋਨ ਕਿੱਥੇ ਹਨ? ਉਨ੍ਹਾਂ ਨੇ ਕਿਹਾ ਕਿ ਦੋ ਸਾਲ ਪਹਿਲਾਂ ਕਾਂਗਰਸ ਨੇ ਮੈਨੀਫੈਸਟੋ ਜਾਰੀ ਕਰਕੇ ਪੰਜਾਬ ਦੇ ਭਵਿੱਖ ਨੂੰ ਕਾਂਗਰਸ ਨੇ ਤਾਲਾ ਲਗਾਇਆ ਸੀ। ਉਨ੍ਹਾਂ ਨੇ ਕਿਹਾ ਜੋ ਵਾਅਦੇ ਉਸ ਮੈਨੀਫੈਸਟੋ 'ਚ ਕੀਤੇ ਗਏ ਸਨ, ਪਹਿਲਾਂ ਉਨ੍ਹਾਂ ਦਾ ਜਵਾਬ ਦਿੱਤਾ ਜਾਵੇ।
ਉਥੇ ਹੀ ਨਵਜੋਤ ਸਿੰਘ ਸਿੱਧੂ 'ਤੇ ਵੀ ਹਮਲਾ ਕਰਦੇ ਹੋਏ ਸ਼ਵੇਤ ਮਲਿਕ ਨੇ ਸਿੱਧੂ ਨੂੰ ਮਸਖਰਾ ਕਹਿ ਦਿੱਤਾ। ਉਨ੍ਹਾਂ ਕਿਹਾ ਕਿ ਸਿੱਧੂ ਪੈਸਿਆਂ ਲਈ ਸਭ ਕੁਝ ਕਰਦਾ ਹੈ ਅਤੇ ਸਿਆਸੀ ਸਵਾਰਥਾਂ ਦੀ ਫੁਰਤੀ ਲਈ ਆਪਣਾ ਟਿਕਾਣਾ ਬਦਲ ਲੈਂਦਾ ਹੈ। ਸਿੱਧੂ ਨੂੰ ਪਾਕਿਸਾਨ ਜਾਣ ਦੀ ਸਲਾਹ ਦਿੰਦੇ ਹੋਏ ਸ਼ਵੇਤ ਮਲਿਕ ਨੇ ਕਿਹਾ ਕਿ ਸਿੱਧੂ ਦਾ ਸਥਾਨ ਹੁਣ ਪਾਕਿਸਤਾਨ 'ਚ ਹੈ ਅਤੇ ਉਥੇ ਹੀ ਜਾ ਕੇ ਚੋਣ ਲੜੇ। ਸ਼ਵੇਤ ਮਲਿਕ ਨੇ ਕਿਹਾ ਕਿ ਸਿੱਧੂ ਇਕ ਗੱਦਾਰ ਹੈ, ਜਿਸ ਕਾਰਨ ਉਹ ਚੋਣ ਪ੍ਰਚਾਰ ਤੋਂ ਦੂਰ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਸਿੱਧੂ ਕੋਈ ਪ੍ਰਚਾਰ ਕਰੇਗਾ ਤਾਂ ਲੋਕ ਉਸ ਨੂੰ ਪਸੰਦ ਨਹੀਂ ਕਰਨਗੇ ਅਤੇ ਸਿੱਧੂ ਤੋਂ ਕਾਂਗਰਸ ਵੀ ਪਿੱਛਾ ਛੁਡਾਉਣਾ ਚਾਹੁੰਦੀ ਹੈ।
ਕੈਮਰੇ 'ਚ ਕੈਦ ਹੋਇਆ ਕੂੜਾ ਸੁਟੱਣ ਵਾਲਾ ਫਲ ਵਿਕਰੇਤਾ, ਕੱਟਿਆ ਚਲਾਨ
NEXT STORY