ਚੰਡੀਗੜ੍ਹ (ਨਵੀਨ) - ਸੰਗੀਤ ਦੀ ਦੁਨੀਆ 'ਚ ਜਲਵਾ ਦਿਖਾਉਣ ਵਾਲੇ ਪ੍ਰਸਿੱਧ ਗਾਇਕ ਤੇ ਅਦਾਕਾਰ ਸਿੱਧੂ ਮੂਸੇ ਵਾਲਾ ਹੁਣ ਪੰਜਾਬ ਵਿਧਾਨ ਸਭਾ ਚੋਣਾਂ 'ਚ ਮੈਦਾਨ 'ਚ ਹਨ। ਕਾਂਗਰਸ ਨੇ ਸਿੱਧੂ ਮੂਸੇ ਵਾਲਾ ਨੂੰ ਮਾਨਸਾ ਸੀਟ ਤੋਂ ਟਿਕਟ ਦਿੱਤੀ ਹੈ। ਉਥੇ ਹੀ ਸਿਆਸੀ ਪਾਰੀ ਸ਼ੁਰੂ ਕਰਨ ਨੂੰ ਲੈ ਕੇ ਸਿੱਧੂ ਮੂਸੇ ਵਾਲਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਇਲਾਕੇ ਨੂੰ ਕਾਫ਼ੀ ਸਮੇਂ ਤੋਂ ਕੋਈ ਲੀਡਰ ਨਹੀਂ ਮਿਲਿਆ। ਇਸ ਕਾਰਨ ਉਨ੍ਹਾਂ ਦਾ ਇਲਾਕਾ ਪਛੜਿਆ ਹੋਇਆ ਹੈ। ਲੋਕ ਉਨ੍ਹਾਂ ਨੂੰ ਸਿਰਫ਼ ਇਸ ਲਈ ਵੋਟ ਨਾ ਪਾਉਣ ਕਿ ਉਹ ਸਿੱਧੂ ਮੂਸੇ ਵਾਲਾ ਹੈ, ਸਗੋਂ 5 ਸਾਲਾਂ 'ਚ ਉਨ੍ਹਾਂ ਨੇ ਆਪਣੇ ਪਿੰਡ 'ਚ, ਜੋ ਕੰਮ ਕੀਤੇ ਹਨ, ਉਸ ਨੂੰ ਵੇਖ ਕੇ ਵੋਟ ਦੇਣ। ਮੈਂ ਪਹਿਲਾਂ ਵੀ ਇੱਥੇ ਸੀ ਅਤੇ ਇੱਥੇ ਰਹਾਂਗਾ।''
ਇਹ ਖ਼ਬਰ ਵੀ ਪੜ੍ਹੋ - ਗਾਇਕ ਗਿੱਪੀ ਗਰੇਵਾਲ ਦੇ ਪਾਕਿਸਤਾਨ ਜਾਣ 'ਤੇ ਲਗਾਈ ਪਾਬੰਦੀ, ਵਾਹਗਾ ਬਾਰਡਰ 'ਤੇ ਨੋ ਐਂਟਰੀ
ਸਿੱਧੂ ਮੂਸੇ ਵਾਲਾ ਦਾ ਕਹਿਣਾ ਹੈ ਕਿ, ''ਅੱਜ ਇਸ ਮੁਕਾਮ ਤੱਕ ਪੁੱਜਣ ਲਈ ਉਨ੍ਹਾਂ ਨੇ ਕਾਫ਼ੀ ਮਿਹਨਤ ਕੀਤੀ ਹੈ। ਹੁਣ 4 ਲੋਕ ਉਨ੍ਹਾਂ ਨੂੰ ਜਾਣਦੇ ਹਨ, ਇਸ ਲਈ ਉਹ ਇਸ ਚੀਜ਼ ਦਾ ਫਾਇਦਾ ਲੈ ਕੇ ਲੋਕਾਂ ਨੂੰ ਫਾਇਦਾ ਪਹੁੰਚਾਉਣ ਦਾ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਟਿਕਟ ਮਿਲਣਾ ਉਨ੍ਹਾਂ ਦੀ ਕਿਸਮਤ 'ਚ ਸੀ। ਮੈਂ ਰਾਜਨੀਤੀ 'ਚ ਸਟੇਟਸ ਜਾਂ ਸ਼ਲਾਘਾ ਹਾਸਲ ਕਰਨ ਨਹੀਂ, ਸਗੋਂ ਸਿਸਟਮ ਦਾ ਹਿੱਸਾ ਬਣਨ ਆਇਆ ਹਾਂ।''
ਇਹ ਖ਼ਬਰ ਵੀ ਪੜ੍ਹੋ - ਪ੍ਰੇਮ ਢਿੱਲੋਂ ਦੇ ਭਰਾ ਪਰਮ ਢਿੱਲੋਂ ਦਾ ਹੋਇਆ ਵਿਆਹ, ਸਾਹਮਣੇ ਆਈ ਤਸਵੀਰ ਤੇ ਵੀਡੀਓ
ਕਿਸੇ ਨਾਲ ਨਹੀਂ ਮੁਕਾਬਲਾ
ਇਕ ਸਵਾਲ ਦੇ ਜਵਾਬ 'ਚ ਸਿੱਧੂ ਮੂਸੇ ਵਾਲਾ ਨੇ ਕਿਹਾ ਕਿ ਵਿਦਿਆਰਥੀਆਂ ਦੇ ਬਾਹਰ ਜਾਣ 'ਚ ਕੋਈ ਬੁਰਾਈ ਨਹੀਂ ਹੈ ਪਰ ਲੋਕਾਂ ਨੂੰ ਅਸੀਂ ਗਾਈਡ ਕਰਾਂਗੇ ਕਿ ਇੱਥੇ ਵੀ ਬਹੁਤ ਕੁੱਝ ਕਰ ਸਕਦੇ ਹਨ। ਪਾਰਟੀ 'ਚ ਹੀ ਉਨ੍ਹਾਂ ਨੂੰ ਪੈਰਾਸ਼ੂਟ ਕੈਂਡੀਡੇਟ ਦੱਸਣ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਪੈਰਾਸ਼ੂਟ ਕੈਂਡੀਡੇਟ ਤਾਂ ਸੰਨੀ ਦਿਓਲ ਸਨ, ਜਿਨ੍ਹਾਂ ਨੂੰ ਸਰਪੰਚੀ ਦਾ ਪਤਾ ਨਹੀਂ ਸੀ, ਸੰਸਦ ਮੈਂਬਰ ਬਣਾ ਦਿੱਤਾ। ਜਦੋਂ ਸਿੱਧੂ ਮੂਸੇ ਵਾਲਾ ਤੋਂ ਪੁੱਛਿਆ ਗਿਆ ਕਿ ਉਹ ਆਪਣੀ ਟੱਕਰ 'ਚ ਕਿਸ ਨੂੰ ਮੰਨਦੇ ਹਨ ਤਾਂ ਉਨ੍ਹਾਂ ਨੇ ਕਿਸੇ ਨਾਲ ਵੀ ਟੱਕਰ ਤੋਂ ਸਾਫ਼ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮੁਕਾਬਲੇ 'ਚ ਕੋਈ ਨਹੀਂ ਹੈ ਅਤੇ ਉਹ ਕਿਸੇ ਨੂੰ ਵੀ ਮੁਕਾਬਲੇ 'ਚ ਲੈ ਕੇ ਨਹੀਂ ਚਲਦੇ। ਉਥੇ ਹੀ ਸਿੱਧੂ ਮੂਸੇ ਵਾਲਾ ਦਾ ਕਹਿਣਾ ਹੈ ਕਿ ਮਾਨਸਾ 'ਚ ਕਈ ਕੰਮ ਅਜਿਹੇ ਹਨ, ਜੋ ਕਰਨੇ ਹਨ।
ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਬਾਕਸ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।
ਲੁਧਿਆਣਾ ’ਚ ਵੱਡੀ ਵਾਰਦਾਤ: ਬੁਲੇਟ ਸਵਾਰ ਨੌਜਵਾਨਾਂ ਨੇ ਸਕਿਓਰਿਟੀ ਗਾਰਡ ’ਤੇ ਚਲਾਈਆਂ ਤਾਬੜਤੋੜ ਗੋਲੀਆਂ
NEXT STORY