ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਸ਼ਹਿਰ ਦੇ ਕੋਟਕਪੂਰਾ ਰੋਡ ਗੁਰੂ ਅੰਗਦ ਦੇਵ ਨਗਰ ਗਲੀ ਨੰਬਰ 13 ’ਚ ਸਿੱਧੂ ਮੂਸੇਵਾਲਾ ਦੇ ਕਰੀਬੀ ਰਮਨ ਭੰਗਚੜੀ ਦੇ ਘਰ ਦੀ ਰੇਕੀ ਦੇ ਮਾਮਲੇ ’ਚ ਹਾਸੋ-ਹੀਣਾ ਮੋੜ ਆ ਗਿਆ ਹੈ। ਪੁਲਸ ਨੇ ਇਸ ਮਾਮਲੇ ’ਚ ਮੁਸਤੈਦੀ ਦਿਖਾਉਂਦੇ ਹੋਏ ਸੀ. ਸੀ. ਟੀ. ਵੀ. ਫੁਟੇਜ ’ਚ ਨਜ਼ਰ ਆ ਰਹੇ ਵਿਅਕਤੀ ਦੀ ਪਛਾਣ ਤਾਂ ਕਰ ਲਈ ਪਰ ਜਿਸ ਵਿਅਕਤੀ ਤੇ ਰੇਕੀ ਕਰਨ ਦਾ ਸ਼ੱਕ ਸੀ ਉਹ ਨਗਰ ਕੌੰਸਲ ਦਾ ਸਫਾਈ ਕਰਮਚਾਰੀ ਨਿਕਲਿਆ ਜਿਹੜਾ ਘਰ ਦੇ ਸਾਹਮਣੇ ਰੇਕੀ ਨਹੀਂ ਬਲਕੀ ਰੇਹੜੀ ਲੱਭਣ ਦੀ ਗੱਲ ਕਹਿ ਰਿਹਾ ਹੈ। ਇਸ ਮਗਰੋਂ ਇਹ ਮਾਮਲਾ ਹਾਸੋ-ਹੀਣਾ ਹੋ ਕੇ ਰਹਿ ਗਿਆ ਹੈ ਅਤੇ ਰਮਨਦੀਪ ਭੰਗਚੜੀ ਦੇ ਪਰਿਵਾਰ ਤੇ ਹੋਰ ਲੋਕਾਂ ’ਚ ਬੇਵਜ੍ਹਾ ਹੀ ਦਹਿਸ਼ਤ ਦਾ ਮਾਹੌਲ ਬਣਿਆ ਰਿਹਾ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਇਕ ਹੋਰ ਵੱਡਾ ਖ਼ੁਲਾਸਾ, ਪੁਲਸ ਨੇ ਬਰਾਮਦ ਕੀਤੇ ਹਥਿਆਰ
ਨਗਰ ਕੌਂਸਲ ’ਚ ਇੱਕਠੇ ਹੋਏ ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਵਿਜੈ ਕੁਮਾਰ, ਪਾਚਾ ਰਾਮ ਤੇ ਮੌਕੇ ’ਤੇ ਮੌਜੂਦ ਸਫਾਈ ਸੇਵਕ ਸ਼ਿਵਰਾਜ ਸਿੰਘ ਨੇ ਦੱਸਿਆ ਕਿ ਉਹ ਤਾਂ ਗਲੀ ’ਚ ਸਫਾਈ ਲਈ ਰੇਹੜੀ ਲਭਣ ਲਈ ਇੱਧਰ ਉਧਰ ਘੁੰਮ ਰਿਹਾ ਸੀ ਪਰ ਸੀ. ਸੀ. ਟੀ. ਵੀ. ’ਚ ਉਸ ਨੂੰ ਘਰਦਿਆਂ ਨੇ ਰੇਕੀ ਕਰਨ ਵਾਲਾ ਸਮਝ ਕੇ ਪੁਲਸ ਨੂੰ ਸੂਚਨਾ ਦੇ ਦਿੱਤੀ। ਪੁਲਸ ਉਸ ਨੂੰ ਪੁੱਛਗਿੱਛ ਲਈ ਨਾਲ ਲੈ ਗਈ ਸੀ ਪਰ ਪੁੱਛਗਿੱਛ ਮਗਰੋਂ ਜਦੋਂ ਉਸਨੇ ਦੱਸਿਆ ਕਿ ਉਹ ਤਾਂ ਸਫਾਈ ਸੇਵਕ ਹੈ ਤਾਂ ਉਸ ਨੂੰ ਛੱਡ ਦਿੱਤਾ।
ਇਹ ਵੀ ਪੜ੍ਹੋ : ਗੁਰਪਤਵੰਤ ਪੰਨੂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਤੀ ਧਮਕੀ, ਪੁਲਸ ਪ੍ਰਸ਼ਾਸਨ ਅਲਰਟ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਲੰਪੀ ਸਕਿਨ ਬੀਮਾਰੀ ਨੂੰ ਲੈ ਕੇ ਪੰਜਾਬ ਸਰਕਾਰ ਗੰਭੀਰ, ਗੋਟ ਪੌਕਸ ਦਵਾਈ ਦੀਆਂ 66,666 ਡੋਜ਼ ਮੰਗਵਾਈਆਂ: ਭੁੱਲਰ
NEXT STORY