ਲੁਧਿਆਣਾ (ਨਰਿੰਦਰ ਮਹਿੰਦਰੂ) : ਕਹਿੰਦੇ ਨੇ ਡੁੱਬਦੇ ਨੂੰ ਤਿਣਕੇ ਦਾ ਸਹਾਰਾ ਪਰ ਇਥੇ ਡੁੱਬਦੇ ਨੂੰ ਪੱਗ ਦਾ ਸਹਾਰਾ ਮਿਲਿਆ ਹੈ। ਘਟਨਾ ਲੁਧਿਆਣਾ ਦੀ ਹੈ। ਸਿੱਧਵਾਂ ਨਹਿਰ 'ਚ ਡੁੱਬ ਰਹੇ ਇਕ ਲੜਕੇ ਨੂੰ ਇਕ ਸਿੱਖ ਨੌਜਵਾਨ ਨੇ ਆਪਣੀ ਪੱਗ ਦੇ ਸਹਾਰੇ ਨਾਲ ਬਚਾ ਲਿਆ। ਦਰਅਸਲ, ਇਕ ਸਿੱਖ ਨੌਜਵਾਨ ਨੇ ਕਿਸੇ ਲੜਕੇ ਨੂੰ ਨਹਿਰ 'ਚ ਡੁੱਬਦਿਆਂ ਵੇਖਿਆ ਤਾਂ ਉਸ ਨੇ ਫੁਰਤੀ ਨਾਲ ਆਪਣੀ ਪੱਗ ਉਤਾਰ ਕੇ ਇਕ ਸਿਰਾ ਡੁੱਬ ਰਹੇ ਲੜਕੇ ਵੱਲ ਸੁੱਟਿਆ ਅਤੇ ਬੜੀ ਹਿੰਮਤ ਨਾਲ ਉਸ ਲੜਕੇ ਨੂੰ ਨਹਿਰ 'ਚੋਂ ਬਾਹਰ ਕੱਢ ਲਿਆ। ਹਾਲਾਂਕਿ ਉਸਨੇ ਕੈਮਰੇ ਦੇ ਸਾਹਮਣੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਮੌਕੇ 'ਤੇ ਮੌਜੂਦ ਲੋਕਾਂ ਮੁਤਾਬਕ ਨਹਿਰ 'ਚ ਡਿੱਗਣ ਵਾਲੇ ਲੜਕੇ ਨੇ ਨਸ਼ਾ ਕੀਤਾ ਹੋਇਆ ਸੀ, ਜੋ ਬਾਅਦ 'ਚ ਵਿਚ ਆਪਣੀ ਐਕਟਿਵਾ 'ਤੇ ਬੈਠ ਉਥੋਂ ਚਲਾ ਗਿਆ।
ਸਿੱਖ ਦੀ ਪੱਗ ਗੁਰੂ ਦੀ ਬਖਸ਼ਿਸ਼ ਹੈ, ਜੋ ਉਸਨੂੰ ਆਪਣੇ ਸਿਰ ਤੋਂ ਵੀ ਕੀਮਤੀ ਹੁੰਦੀ ਹੈ। ਇਸੇ ਪੱਗ ਨੂੰ ਇਕ ਹੋਰ ਸਿੱਖ ਨੇ ਕਿਸੇ ਦੀ ਜ਼ਿੰਦਗੀ ਨੂੰ ਬਚਾਉਣ ਦਾ ਜ਼ਰੀਆ ਬਣਾਇਆ ਜਿਸਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ।
ਅੰਮ੍ਰਿਤਸਰ : ਧੂਮ-ਧੜੱਕੇ ਨਾਲ ਮਨਾਇਆ ਲੋਹੜੀ ਦਾ ਤਿਉਹਾਰ (ਤਸਵੀਰਾਂ)
NEXT STORY