ਫਤਿਹਗੜ੍ਹ ਸਾਹਿਬ (ਵਿਪਨ)—ਲੀਡਰਾਂ ਦੀਆਂ ਚੋਣ ਰੈਲੀਆਂ 'ਤੇ ਮੀਟਿੰਗਾਂ ਦੌਰਾਨ ਲੋਕਾਂ ਦਾ ਗੁੱਸਾ ਪ੍ਰਦਰਸ਼ਨਾਂ ਜਾਂ ਸਵਾਲਾਂ ਦੇ ਰੂਪ 'ਚ ਲਗਾਤਾਰ ਸਾਹਮਣੇ ਆ ਰਿਹਾ ਹੈ। ਜਿਸ ਦੇ ਜਵਾਬ 'ਚ ਕਿਸੇ ਨੂੰ ਲੀਡਰਾਂ ਦੇ ਥੱਪੜ ਖਾਣੇ ਪੈ ਰਹੇ ਹਨ ਅਤੇ ਕਿਤੇ ਗਾਲ੍ਹਾਂ, ਜੋ ਲੋਕਤੰਤਰ 'ਚ ਕਿਸੇ ਵੀ ਲਿਹਾਜ ਨਾਲ ਸਹੀ ਨਹੀਂ ਹੈ। ਜਾਣਕਾਰੀ ਮੁਤਾਬਕ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਦੇ ਪੀ.ਡੀ.ਏ. ਪਾਰਟੀ ਦੇ ਉਮੀਦਵਾਰ ਮਨਜਿੰਦਰ ਸਿੰਘ ਗਿਆਸਪੁਰਾ ਦੇ ਹੱਕ 'ਚ ਚੋਣ ਪ੍ਰਚਾਰ ਕਰ ਲਈ ਸਿਮਰਜੀਤ ਸਿੰਘ ਬੈਂਸ ਪਿੰਡ ਬਧੌਛੀ ਕਲਾ ਪੁੱਜੇ ਸਨ। ਜਿਵੇਂ ਹੀ ਸਿਮਰਜੀਤ ਸਿੰਘ ਬੈਂਸ ਨੇ ਸਟੇਜ 'ਤੇ ਬੋਲਣਾ ਸ਼ੁਰੂ ਕੀਤਾ ਤਾਂ ਕੁਝ ਵਿਅਕਤੀਆਂ ਨੇ ਚੋਣ ਰੈਲੀ 'ਚ ਖਲਲ ਪਾਉਂਦੇ ਹੋਏ ਕਾਲੀਆਂ ਝੰਡੀਆਂ ਲੈ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਮੌਕੇ 'ਤੇ ਮੌਜੂਦ ਪੁਲਸ ਮੁਲਾਜ਼ਮਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਹ ਨਹੀਂ ਟਲੇ, ਜਿਸ ਤੋਂ ਭੜਕੇ ਬੈਂਸ ਨੇ ਸਟੇਜ ਤੋਂ ਹੀ ਪ੍ਰਦਰਸ਼ਨਕਾਰੀਆਂ ਨੂੰ ਕੁੱਤੇ ਕਹਿੰਦੇ ਹੋਏ ਅਪਸ਼ਬਦ ਬੋਲੇ।
ਦੂਜੇ ਪਾਸੇ ਮਨਜਿੰਦਰ ਸਿੰਘ ਗਿਆਨਪੁਰਾ ਨੇ ਪ੍ਰਦਰਸ਼ਨਕਾਰੀਆਂ ਨੂੰ ਕਾਂਗਰਸੀ ਆਗੂ ਦੇ ਬੰਦੇ ਦੱਸਦੇ ਹੋਏ ਉਨ੍ਹਾਂ ਖਿਲਾਫ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਨ ਨੂੰ ਕਹੀ,ਜਦਕਿ ਪੰਜਾਬ ਏਕਤਾ ਪਾਰਟੀ ਦੇ ਆਗੂ ਨੇ ਵੀ ਪ੍ਰਦਰਸ਼ਨਕਾਰੀਆਂ ਨੂੰ ਕੰਪਿਊਟਰ ਚੋਰ ਦੱਸਿਆ, ਤੇ ਕਿਹਾ ਕਿ ਇਨ੍ਹਾਂ 'ਤੇ ਪਹਿਲਾਂ ਵੀ ਕਈ ਪਰਚੇ ਦਰਜ ਹਨ।
ਸ਼ਹੀਦ ਸੁਖਦੇਵ ਦੇ 112ਵੇਂ ਜਨਮਦਿਨ ਮੌਕੇ ਇਕੱਠੇ ਹੋਣਗੇ ਸ਼ਹੀਦਾਂ ਦੇ ਪਰਿਵਾਰ
NEXT STORY