ਲੁਧਿਆਣਾ (ਨਰਿੰਦਰ ਮਹਿੰਦਰੂ) - ਸ਼ਹੀਦ ਸੁਖਦੇਵ ਥਾਪਰ ਦੇ 112ਵੇਂ ਜਨਮ ਦਿਨ ਦੇ ਮੌਕੇ ਅਮਰ ਸ਼ਹੀਦ ਸੁਖਦੇਵ ਵੈਲਫੇਅਰ ਸੋਸਾਇਟੀ ਵਲੋਂ ਲੁਧਿਆਣਾ ਦੇ ਗੁਰੂ ਨਾਨਕ ਦੇਵ ਭਵਨ 'ਚ 12 ਮਈ ਨੂੰ ਸਮਾਗਮ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਬਾਲੀਵੁਡ ਦੇ ਫ਼ਿਲਮੀ ਅਦਾਕਾਰ ਮੰਗਲ ਢਿਲੋਂ ਵਲੋਂ ਇਸ ਸਮਾਗਮ ਸਬੰਧੀ ਕਾਰਡ ਵੀ ਰਿਲੀਜ਼ ਕਰ ਦਿੱਤੇ ਗਏ ਹਨ। ਇਸ ਸਮਾਗਮ 'ਚ ਪੰਜਾਬ ਕੇਸਰੀ ਦੇ ਮੁੱਖ ਸੰਪਾਦਕ ਪਦਮ ਸ਼੍ਰੀ ਵਿਜੇ ਚੋਪੜਾ ਜੀ ਮੁੱਖ ਮਹਿਮਾਨ ਦੇ ਵਜੋਂ ਸ਼ਿਰਕਤ ਕਰਨਗੇ। ਦੱਸ ਦੇਈਏ ਕਿ 12 ਮਈ ਨੂੰ ਹੋਣ ਵਾਲੇ ਇਸ ਸਮਾਗਮ 'ਚ ਬਾਲੀਵੁੱਡ ਦੀਆਂ ਵੱਡੀਆਂ ਦਿਗਜ ਹਸਤੀਆਂ ਵਿਸ਼ੇਸ਼ ਤੌਰ 'ਤੇ ਪਹੁੰਚ ਰਹੀਆਂ ਹਨ ਅਤੇ ਇਸ ਤੋਂ ਇਲਾਵਾ ਪੁਲਵਾਮਾ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਪੰਜਾਬ ਦੇ 4 ਜਵਾਨਾਂ ਦੇ ਪਰਿਵਾਰ ਵੀ ਇਸ ਮੌਕੇ ਪਹੁੰਚਣਗੇ। ਇਸ ਦੌਰਾਨ ਕਾਰਗਿਲ ਯੁੱਧ 'ਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰ ਵੀ ਪਹੁੰਚ ਰਹੇ ਹਨ। ਦੱਸ ਦੇਈਏ ਕਿ ਸ਼ਹੀਦ ਸੁਖਦੇਵ ਥਾਪਰ ਦਾ ਜਨਮ 5 ਮਈ 1907 'ਚ ਹੋਇਆ ਸੀ।
ਮਾਂ ਦੀ ਮਦਦ ਲਈ ਪ੍ਰਚਾਰ 'ਚ ਸ਼ਾਮਲ ਹੋਈ ਹਰਸਿਮਰਤ ਦੀ ਧੀ (ਵੀਡੀਓ)
NEXT STORY