ਪਟਿਆਲਾ (ਇੰਦਰਜੀਤ) - ਗੈਰ-ਜ਼ਮਾਨਤੀ ਵਾਰੰਟ ਜਾਰੀ ਹੋਣ ਤੋਂ ਬਾਅਦ ਲੋਕ ਇਨਸਾਫ ਪਾਰਟੀ ਦੇ ਆਗੂ ਸਿਮਰਜੀਤ ਸਿੰਘ ਬੈਂਸ ਨੂੰ ਪਟਿਆਲਾ ਦੀ ਅਦਾਲਤ ਵਲੋਂ ਅੱਜ ਜ਼ਮਾਨਤ ਮਿਲ ਗਈ ਹੈ। ਸਿਮਰਜੀਤ ਬੈਂਸ ਨੂੰ ਇਹ ਜ਼ਮਾਨਤ 30 ਹਜ਼ਾਰ ਰੁਪਏ ਦਾ ਬਾਂਡ ਭਰਨ ਮਗਰੋਂ ਮਿਲੀ ਹੈ। ਦੱਸ ਦੇਈਏ ਕਿ ਬ੍ਰਹਮ ਮਹਿੰਦਰਾ ਜਦੋਂ ਸਿਹਤ ਮੰਤਰੀ ਸਨ ਤਾਂ ਬੈਂਸ ਨੇ ਉਨ੍ਹਾਂ ’ਤੇ ਦੋਸ਼ ਲਾਇਆ ਸੀ ਕਿ ਉਨ੍ਹਾਂ ਨੇ ਦਵਾਈਆਂ ਸਪਲਾਈ ਕਰਨ ਦੇ ਟੈਂਡਰ ਆਪਣੇ ਚਹੇਤਿਆਂ ਨੂੰ ਦਿੱਤੇ ਹਨ। ਇਸ ’ਤੇ ਬ੍ਰਹਮ ਮਹਿੰਦਰਾ ਨੇ ਬੈਂਸ ਖਿਲਾਫ ਪਟਿਆਲਾ ਵਿਚ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ।
ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਵਲੋਂ ਕੀਤੇ ਗਏ ਮਾਣਹਾਨੀ ਦੇ ਕੇਸ ’ਚ ਪਟਿਆਲਾ ਦੀ ਮਾਣਯੋਗ ਜੱਜ ਜੇ. ਐੱਮ. ਆਈ. ਸੀ. ਨਿਧੀ ਸੈਣੀ ਦੀ ਅਦਾਲਤ ਨੇ ਲੁਧਿਆਣਾ ਤੋਂ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਬੈਂਸ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਅਦਾਲਤ ਉਨ੍ਹਾਂ ਨੂੰ 7 ਵਾਰ ਹਾਜ਼ਰ ਹੋਣ ਲਈ ਕਹਿ ਚੁੱਕੀ ਹੈ ਪਰ ਬੈਂਸ ਪੇਸ਼ ਨਹੀਂ ਹੋਏ। ਇਸ ਤੋਂ ਪਹਿਲਾਂ ਜ਼ਮਾਨਤੀ ਵਾਰੰਟ ਵੀ ਜਾਰੀ ਕੀਤੇ ਗਏ, ਫਿਰ ਵੀ ਉਹ ਪੇਸ਼ ਨਹੀਂ ਹੋਏ।
ਜਲੰਧਰ: ਹੰਗਾਮੇ ਦੌਰਾਨ ASI ਨੇ ਚੁੱਕਿਆ ਨਿਗਮ ਮੁਲਾਜ਼ਮ 'ਤੇ ਹੱਥ (ਤਸਵੀਰਾਂ)
NEXT STORY