ਮੁੱਲਾਂਪੁਰ ਦਾਖਾ (ਕਾਲੀਆ) : ਖ਼ਤਰਨਾਕ ਗੈਂਗਸਟਰ ਅਤੇ ਕਬੱਡੀ ਖੇਡ ਪ੍ਰਮੋਟਰ ਤਲਵਿੰਦਰ ਸਿੰਘ ਨਿੱਕੂ ਵੱਲੋਂ 11 ਮਾਰਚ ਨੂੰ ਆਪਣੇ ਪਿੰਡ ਸੁਧਾਰ ਤੋਂ ਕਰਵਾਏ ਕਬੱਡੀ ਟੂਰਨਾਮੈਂਟ ਦੌਰਾਨ ਗੈਂਗਸਟਰ ਕਲਚਰ ਨੂੰ ਉਤਸ਼ਾਹ ਦੇਣ ਅਤੇ ਗੈਂਗਸਟਰਾਂ ਦਾ ਗੁਣਗਾਨ ਕਰਨ ਵਾਲੇ ਗਾਇਕ ਬਲਜੀਤ ਸਿੰਘ ਨੂੰ ਸੁਧਾਰ ਪੁਲਸ ਨੇ ਗ੍ਰਿਫ਼ਤਾਰ ਲਿਆ ਹੈ। ਪੁਲਸ ਵੱਲੋਂ ਇਸ ਮਾਮਲੇ ਸਬੰਧੀ ਗਾਇਕ ਬਲਜੀਤ ਸਿੰਘ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਨਸ਼ੇ ਨੂੰ ਲੈ ਕੇ 'ਭਗਵੰਤ ਮਾਨ' ਦਾ ਵੱਡਾ ਖ਼ੁਲਾਸਾ, ਵਿਧਾਨ ਸਭਾ ਦੇ ਇਜਲਾਸ ਦੌਰਾਨ ਆਖੀ ਇਹ ਗੱਲ
ਪਟਿਆਲਾ ਪੁਲਸ ਵੱਲੋਂ ਸੋਮਵਾਰ 28 ਮਾਰਚ ਨੂੰ 4 ਪਿਸਤੌਲਾਂ ਸਮੇਤ ਘਰੋਂ ਗ੍ਰਿਫ਼ਤਾਰ ਕੀਤੇ ਨਿੱਕੂ ਦੇ ਰਾਜ਼ਦਾਰਾਂ ਅਤੇ ਦੋਸਤਾਂ ’ਤੇ ਸੁਧਾਰ ਪੁਲਸ ਨੇ ਸ਼ਿਕੰਜਾ ਕੱਸ ਦਿੱਤਾ। ਬਲਜੀਤ ਸਿੰਘ ਨੇ ਟੂਰਨਾਮੈਂਟ ਵਿਚ ਖ਼ੁਦ ਦਾ ਲਿਖਿਆ ਹੋਇਆ ਗੀਤ ਗਾਇਆ ਸੀ। ਇਹ ਗੀਤ ਯੂ-ਟਿਊਬ ਚੈਨਲ ਕਬੱਡੀ 365 ’ਤੇ ਲਾਈਵ ਚਲਾਇਆ ਗਿਆ ਸੀ। ਬਲਜੀਤ ਸਿੰਘ ਨੇ ਆਪਣੇ ਗੀਤ ਵਿਚ ਨਿੱਕੂ ਤੋਂ ਇਲਾਵਾ ਉਸ ਦੇ ਇਕ ਸਾਥੀ ਦਾ ਕਾਫੀ ਗੁਣਗਾਨ ਕੀਤਾ ਸੀ।
ਇਹ ਵੀ ਪੜ੍ਹੋ : ਪੁਲਸ ਮੁਲਾਜ਼ਮ ਸਹੁਰੇ ਦੀ ਮੌਤ ਦੇ 27 ਸਾਲਾਂ ਮਗਰੋਂ ਜੱਗ-ਜ਼ਾਹਰ ਹੋਇਆ ਸੱਸ ਦਾ ਕਾਰਾ, ਨੂੰਹ ਨੇ ਖੋਲ੍ਹੇ ਰਾਜ਼
ਨਿੱਕੂ ਦਾ ਉਹ ਸਾਥੀ ਫ਼ਰਾਰ ਹੋ ਚੁੱਕਾ ਹੈ, ਜਿਸ ਨੂੰ ਫੜ੍ਹਨ ਲਈ ਸੁਧਾਰ ਪੁਲਸ ਨੇ ਹੁਣ ਪੂਰਾ ਜ਼ੋਰ ਲਾ ਦਿੱਤਾ ਹੈ। ਧਿਆਨ ਦੇਣਯੋਗ ਹੈ ਕਿ ਪਟਿਆਲਾ ਪੁਲਸ ਨੇ ਪਿਛਲੇ ਦਿਨੀਂ ਨਿੱਕੂ ਗੈਂਗ ਤੋਂ 10 ਪਿਸਤੌਲਾਂ ਅਤੇ ਹੋਰ ਅਸਲਾ ਬਰਾਮਦ ਕੀਤਾ ਸੀ। ਨਿੱਕੂ ਅਤੇ ਹੋਰ 2 ਅਪ੍ਰੈਲ ਤੱਕ ਪਟਿਆਲਾ ਪੁਲਸ ਦੇ ਰਿਮਾਂਡ ’ਤੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪਤਨੀ ’ਤੇ ਬੁਰੀ ਨਜ਼ਰ ਰੱਖਣ ਵਾਲੇ ਨੌਜਵਾਨ ਨੂੰ ਕਹੀ ਨਾਲ ਵੱਢ ਕੇ ਕੀਤਾ ਕਤਲ
NEXT STORY