ਚੰਡੀਗੜ੍ਹ (ਟੱਕਰ) : ਗੁਰਦੁਆਰਾ ਪ੍ਰਮੇਸ਼ਵਰ ਦੁਆਰ ਦੇ ਮੁੱਖ ਸੇਵਾਦਾਰ ਅਤੇ ਸਿੱਖ ਧਰਮ ਦੇ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਕਿਸਾਨ ਮੋਰਚੇ ਵਾਲੇ ਸਥਾਨ ਸਿੰਘੂ ਬਾਰਡਰ ’ਤੇ ਗ੍ਰੰਥ ਸਾਹਿਬ ਜੀ ਦੀ ਬੇਅਦਬੀ ’ਤੇ ਕਤਲ ਕੀਤੇ ਗਏ ਲਖਵੀਰ ਸਿੰਘ ਦੇ ਮਾਮਲੇ ’ਚ ਨਿਹੰਗ ਸਿੰਘਾਂ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਸ ਬੇਅਦਬੀ ਦੇ ਪੁਖਤਾ ਸਬੂਤ ਤੋਂ ਬਿਨ੍ਹਾਂ ਹੀ ਕਿਸੇ ਵਿਅਕਤੀ ਦਾ ਕਤਲ ਕਰਨਾ ਬਹੁਤ ਹੀ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਵਿਚ ਨਿਹੰਗ ਸਿੰਘਾਂ ਵਲੋਂ ਦਿੱਤੇ ਗਏ ਵੱਖ-ਵੱਖ ਬਿਆਨ ਇਸ ਗੱਲ ਦਾ ਸੰਕੇਤ ਕਰਦੇ ਹਨ ਕਿ ਬੇਅਦਬੀ ਦੀ ਆੜ ਹੇਠ ਕੋਈ ਹੋਰ ਰੰਜਿਸ਼ ਕਾਰਨ ਲਖਵੀਰ ਸਿੰਘ ਦਾ ਕਤਲ ਕੀਤਾ ਗਿਆ ਹੈ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਸਿੱਖ ਧਰਮ ਵਿਚ ਇਕ ਦਸਮ ਗ੍ਰੰਥ ਵੀ ਹੈ, ਸੂਰਜ ਪ੍ਰਕਾਸ਼ ਗ੍ਰੰਥ ਅਤੇ ਇਕ ਸਰਬ ਲੋਹ ਗ੍ਰੰਥ ਪੋਥੀ ਵੀ ਹੈ ਪਰ ਚਬਰ, ਛਤਰ ਤੇ ਤਖ਼ਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ।
ਇਹ ਵੀ ਪੜ੍ਹੋ : ਸਿੰਘੂ ਬਾਰਡਰ ’ਤੇ ਨਿਹੰਗਾਂ ਵਲੋਂ ਕਤਲ ਕੀਤੇ ਲਖਬੀਰ ਦੇ ਮਾਮਲੇ ’ਚ ਨਵਾਂ ਮੋੜ, ਭੈਣ ਨੇ ਕੀਤਾ ਸਨਸਨੀਖੇਜ਼ ਖੁਲਾਸਾ
ਉਨ੍ਹਾਂ ਕਿਹਾ ਕਿ ਸਿੰਘੂ ਬਾਰਡਰ ’ਤੇ ਕਤਲ ਕੀਤਾ ਗਿਆ ਵਿਅਕਤੀ ਬੇਅਦਬੀ ਕਰਨ ਲੱਗਿਆ ਸੀ ਉਹ ਸਰਬ ਲੋਹ ਗ੍ਰੰਥ ਦੀ ਪੋਥੀ ਸੀ ਜਿਸ ਨੂੰ ਅੱਧੇ ਤੋਂ ਵੱਧ ਸਿੱਖ ਮੰਨਦੇ ਹੀ ਨਹੀਂ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਹੀਂ ਹੋਈ ਪਰ ਇੱਥੇ ਤਾਂ ਉਕਤ ਵਿਅਕਤੀ ਤਾਂ ਸਰਬ ਲੋਹ ਗ੍ਰੰਥ ਦੀ ਪੋਥੀ ਨੂੰ ਚੁੱਕ ਕੇ ਭੱਜਣ ਲੱਗਿਆ ਸੀ। ਉਨ੍ਹਾਂ ਕਿਹਾ ਕਿ ਜੇਕਰ ਨਿਹੰਗ ਸਿੰਘਾਂ ਕੋਲ ਇਸ ਬੇਅਦਬੀ ਦੇ ਪੁਖਤਾ ਸਬੂਤ ਹੁੰਦੇ ਜੋ ਦੁਨੀਆ ਨੂੰ ਦਿਖਾਏ ਜਾਂਦੇ ਫਿਰ ਚਾਹੇ ਉਸ ਨੂੰ ਜੋ ਬਣਦੀ ਸਜ਼ਾ ਦੇ ਦਿੱਤੀ ਜਾਂਦੀ ਪਰ ਅੱਜ ਕੇਵਲ ਇਸ ਬੇਅਦਬੀ ਦੇ ਮਾਮਲੇ ਵਿਚ ਵੱਖ-ਵੱਖ ਬਿਆਨ ਹੀ ਹਨ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਨਿਹੰਗ ਸਿੰਘਾਂ ਨੇ ਬੇਅਦਬੀ ਦੇ ਦੋਸ਼ ਵਾਲੇ ਵਿਅਕਤੀ ਦੇ ਹੱਥ ਤੇ ਪੈਰ ਵੱਢ ਕੇ ਪੁੱਠਾ ਲਟਕਾ ਦਿੱਤਾ ਅਤੇ ਉਹ ਵਿਅਕਤੀ ਤਰਲੇ ਕਰਦਾ ਰਿਹਾ ਕਿ ਉਸਨੇ ਅਜਿਹਾ ਕੁਝ ਨਹੀਂ ਕੀਤਾ ਜਿਸ ਕਾਰਨ ਉਹ ਤੜਫ਼-ਤੜਫ਼ ਕੇ ਮਰ ਗਿਆ। ਉਨ੍ਹਾਂ ਕਿਹਾ ਕਿ ਅਸੀਂ ਵੀ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਪਿਆਰ ਕਰਦੇ ਹਾਂ ਅਤੇ ਇਸ ਮਾਮਲੇ ਵਿਚ ਵੀ ਉਨ੍ਹਾਂ ਨੇ ਕੋਟਕਪੁਰਾ ਬਰਗਾੜੀ ਵਿਖੇ ਧਰਨੇ ’ਚ ਸ਼ਮੂਲੀਅਤ ਕੀਤੀ ਪਰ ਬੇਅਦਬੀ ਮਾਮਲੇ ’ਚ ਕਤਲ ਕਰਨ ਤੋਂ ਪਹਿਲਾਂ ਨਿਹੰਗ ਸਿੰਘ ਸਪੱਸ਼ਟ ਤਾਂ ਕਰ ਲੈਂਦੇ ਕਿ ਉਸਨੇ ਅਜਿਹੀ ਘਿਨੌਣੀ ਹਰਕਤ ਕੀਤੀ ਹੈ ਜਾਂ ਨਹੀਂ।
ਇਹ ਵੀ ਪੜ੍ਹੋ : ਦੁਆਬੇ ਦੇ ਇਸ ਹਲਕੇ ਤੋਂ ਚੋਣ ਲੜ ਸਕਦੇ ਹਨ ਸੁਖਬੀਰ ਸਿੰਘ ਬਾਦਲ
ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਤਾਲਿਬਾਨ ਵੀ ਮਾਰ ਕੇ ਟੰਗ ਦਿੰਦੇ ਹਨ ਉਸੇ ਤਰ੍ਹਾਂ ਸਿੰਘੂ ਬਾਰਡਰ ’ਤੇ ਹੋਈ ਇਸ ਕਤਲ ਦੀ ਘਟਨਾ ਦੀ ਫੈਲੀ ਵੀਡੀਓ ਨੇ ਸਿੱਖਾਂ ਦਾ ਅਕਸ ਵੀ ਦੁਨੀਆ ’ਚ ਖ਼ਰਾਬ ਕੀਤੀ ਹੈ ਕਿ ਇਹ ਕੌਮ ਵੀ ਇਸ ਤਰ੍ਹਾਂ ਵੱਢ ਦਿੰਦੀ ਹੈ। ਉਨ੍ਹਾਂ ਕਿਹਾ ਕਿ ਬੇਅਦਬੀਆਂ ਦੇ ਨਾਮ ’ਤੇ ਕਿਤੇ ਲੋਕੀ ਆਪਣੀਆਂ ਦੁਸ਼ਮਣੀਆਂ ਨਾ ਕੱਢ ਲੈਣ ਜਿਸ ਤੋਂ ਸੁਚੇਤ ਰਹਿਣ ਦੀ ਲੋੜ ਹੈ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਦਾ ਕੈਪਟਨ ਅਮਰਿੰਦਰ ਸਿੰਘ ਨੂੰ ‘ਸੱਦਾ’
ਭਾਈ ਰਣਜੀਤ ਸਿੰਘ ਨੇ ਕਿਹਾ ਕਿ ਜੇਕਰ ਬੇਅਦਬੀ ਦੇ ਦੋਸ਼ਾਂ ਦਾ ਸਾਹਮਣਾ ਕਰਨ ਵਾਲੇ ਵਿਅਕਤੀ ਨੂੰ ਜਿਉਂਦਾ ਫੜ ਕੇ ਪੁੱਛਗਿੱਛ ਕੀਤੀ ਜਾਂਦੀ ਤਾਂ ਸੱਚਾਈ ਸਾਹਮਣੇ ਆ ਸਕਦੀ ਸੀ ਪਰ ਹੁਣ ਤਾਂ ਉਸਦਾ ਕਤਲ ਹੀ ਹੋ ਗਿਆ ਜਿਸ ਕਾਰਨ ਸੱਚਾਈ ਦਾ ਕਿੱਥੋਂ ਪਤਾ ਲੱਗੇਗਾ। ਉਨ੍ਹਾਂ ਕਿਹਾ ਕਿ ਸਿੰਘੂ ਬਾਰਡਰ ’ਤੇ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਕਾਰਨ ਕਿਸਾਨੀ ਮੋਰਚੇ ਨੂੰ ਵੀ ਢਾਹ ਲੱਗੇਗੀ।
ਇਹ ਵੀ ਪੜ੍ਹੋ : ਡੇਰਾ ਰਾਧਾ ਸੁਆਮੀ ਬਿਆਸ ਦੀਆਂ ਸੰਗਤਾਂ ਲਈ ਵੱਡੀ ਖ਼ੁਸ਼ਖ਼ਬਰੀ, ਡੇਰੇ ਵਲੋਂ ਜਾਰੀ ਹੋਇਆ ਇਹ ਨੋਟੀਫਿਕੇਸ਼ਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਰੇਲ ਰੋਕੋ ਅੰਦੋਲਨ: ਮੁੱਲਾਂਪੁਰ ’ਚ ਕਿਸਾਨ ਜੱਥੇਬੰਦੀਆਂ ਨੇ ਰੇਲਵੇ ਲਾਈਨਾਂ ’ਤੇ ਦਿੱਤਾ ਧਰਨਾ
NEXT STORY