ਨਵੀਂ ਦਿੱਲੀ, (ਬਿਊਰੋ)–ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਅਕਾਲੀ ਨੇਤਾ ਮਨਜਿੰਦਰ ਸਿੰਘ ਸਿਰਸਾ ਨੂੰ ਕਮੇਟੀ ਪ੍ਰਧਾਨ ਬਣਨ ਤੋਂ ਰੋਕਣ ਲਈ ਅੱਜ ਇਕ ਵੱਡਾ ਖੁਲਾਸਾ ਕੀਤਾ, ਜਿਸ ਵਿਚ ਉਨ੍ਹਾਂ ਨੇ ਕਥਿਤ ਲੱਖਾਂ ਰੁਪਏ ਦੀ ਗੜਬੜ ਦਾ ਦੋਸ਼ ਲਾਇਆ ਹੈ। ਨਾਲ ਹੀ ਕਿਹਾ ਕਿ ਸਿਰਸਾ ਨੇ ਗੁਰੂ ਦੀ ਗੋਲਕ ਦੀ ਗਲਤ ਵਰਤੋਂ ਕਰ ਕੇ ਕਮੇਟੀ ਨੂੰ ਚੂਨਾ ਲਾਇਆ ਹੈ। ਸਰਨਾ ਨੇ ਸਿਰਸਾ ਦੇ ਵਿਰੁੱਧ ਲੱਖਾਂ ਰੁਪਏ ਦੀ ਕਥਿਤ ਹੇਰਾਫੇਰੀ ਦਾ ਖੁਲਾਸਾ ਕੀਤਾ ਹੈ। ਨਾਲ ਹੀ ਦੋਸ਼ ਲਾਇਆ ਹੈ ਕਿ ਸਿਰਸਾ ਨੇ ਫਰਜ਼ੀ ਬਿੱਲਾਂ ਦੇ ਜ਼ਰੀਏ ਗੁਰੂ ਦੀ ਗੋਲਕ ਵਿਚੋਂ ਕਰੋੜਾਂ ਰੁਪਏ ਦੀ ਚੋਰੀ ਕੀਤੀ ਹੈ।
ਅੰਮ੍ਰਿਤਧਾਰੀ ਵਿਦਿਆਰਥੀਆਂ ਨੂੰ ਵਜ਼ੀਫੇ ਦੇਵੇਗੀ ਸ਼੍ਰੋਮਣੀ ਕਮੇਟੀ
NEXT STORY