ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਦੇ ਨੇੜਲੇ ਪਿੰਡ ਇਰਾਕ ਵਿਖੇ ਲੰਘੀ 4 ਫਰਵਰੀ ਨੂੰ ਪਾਣੀ ਦੇ ਭਰੇ ਖੱਡ ਵਿਚ ਡੁੱਬਣ ਕਾਰਨ ਭੈਣ ਭਰਾ (ਰੂਬੀ ਕੁਮਾਰੀ (4) ਅਤੇ ਸ਼ਿਵ ਕੁਮਾਰ (3) ਦੀ ਦਰਦਨਾਕ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਇਰਾਕ ਵਿਖੇ ਝੁੱਗੀ ਬਣਾ ਕੇ ਰਹਿੰਦਾ ਸੁਰਿੰਦਰ ਸ਼ਰਮਾ ਜੋ ਕਿ ਖੇਤਾਂ ਵਿਚ ਮਜ਼ਦੂਰੀ ਦਾ ਕੰਮ ਕਰਦਾ ਹੈ, ਆਪਣੀ ਪਤਨੀ ਰੀਨਾ ਦੇਵੀ ਤੇ 4 ਬੱਚਿਆਂ ਸਮੇਤ ਰਹਿ ਰਿਹਾ ਸੀ। ਹਾਦਸੇ ਵਾਲੇ ਦਿਨ 4 ਫਰਵਰੀ ਨੂੰ ਸੁਰਿੰਦਰ ਮਜ਼ਦੂਰੀ ਕਰਨ ਲਈ ਖੇਤਾਂ 'ਚ ਗਿਆ ਅਤੇ ਉਸਦੀ ਪਤਨੀ ਰੀਨਾ ਦੇਵੀ ਘਰ ਦੇ ਕੰਮ ਵਿਚ ਰੁਝੀ ਹੋਈ ਸੀ ਕਿ ਉਸਦੇ ਬੱਚੇ ਰੂਬੀ ਕੁਮਾਰੀ ਤੇ ਸ਼ਿਵ ਕੁਮਾਰ ਖੇਡਦੇ ਹੋਏ ਨੇੜੇ ਹੀ ਬਣੇ ਪਾਣੀ ਭਰੇ ਖੱਡੇ ਵਿਚ ਡਿੱਗ ਗਏ। ਆਸ-ਪਾਸ ਰਹਿੰਦੇ ਝੁੱਗੀਆਂ ਵਾਲਿਆਂ ਨੇ ਉਸਨੂੰ ਸੂਚਨਾ ਦਿੱਤੀ ਕਿ ਉਸਦੇ ਦੋਵੇਂ ਬੱਚੇ ਪਾਣੀ ਵਾਲੇ ਖੱਡੇ 'ਚ ਡਿੱਗ ਗਏ ਹਨ ਅਤੇ ਜਦੋਂ ਉਹ ਮੌਕੇ 'ਤੇ ਪੁੱਜੇ ਤੇ ਬੱਚਿਆਂ ਨੂੰ ਬਾਹਰ ਕੱਢਿਆ ਉਦੋਂ ਤੱਕ ਦੋਵਾਂ ਦੀ ਮੌਤ ਹੋ ਚੁੱਕੀ ਸੀ।
ਇਹ ਹਾਦਸਾ ਬਾਅਦ ਦੁਪਹਿਰ ਵਾਪਰਿਆ ਅਤੇ ਬੱਚਿਆਂ ਦੀ ਮੌਤ ਕਾਰਨ ਰੀਨਾ ਦੇਵੀ ਅਤੇ ਸੁਰਿੰਦਰ ਸ਼ਰਮਾ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਕਿਉਂਕਿ ਇਸ ਹਾਦਸੇ 'ਚ ਮਰਨ ਵਾਲਾ ਬੱਚਾ ਸ਼ਿਵ ਕੁਮਾਰ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਹਾਦਸੇ ਤੋਂ ਬਾਅਦ ਕੁੱਝ ਪਿੰਡ ਦੇ ਲੋਕਾਂ ਵਲੋਂ ਪੁਲਸ ਦੇ ਝਮੇਲਿਆਂ ਵਿਚ ਪੈਣ ਦੀ ਬਜਾਏ ਪਰਿਵਾਰ ਨੂੰ ਬੱਚਿਆਂ ਦਾ ਸਸਕਾਰ ਕਰਨ ਦਾ ਸੁਝਾਅ ਦਿੱਤਾ ਜਿਸ ਕਾਰਨ ਇਸ ਗਰੀਬ ਪਰਿਵਾਰ ਨੇ ਉਸੇ ਦਿਨ ਦੇਰ ਸ਼ਾਮ ਨੂੰ ਹੀ ਮ੍ਰਿਤਕ ਦੇਹਾਂ ਪੁਲਸ ਨੂੰ ਸੂਚਿਤ ਕੀਤੇ ਬਿਨ੍ਹਾਂ ਹੀ ਦਫ਼ਨਾ ਦਿੱਤੀਆਂ।
ਸ਼ਰਮਨਾਕ! ਕਲਯੁੱਗੀ ਪਿਓ ਨੇ ਲੀਰੋ-ਲੀਰ ਕੀਤਾ ਪਵਿੱਤਰ ਰਿਸ਼ਤਾ
NEXT STORY