ਮਾਛੀਵਾੜਾ ਸਾਹਿਬ (ਟੱਕਰ) : ਜ਼ਿਲਾ ਮਾਨਸਾ ਦੇ ਇਕ ਪਿੰਡ ਦੇ 21 ਸਾਲਾ ਨੌਜਵਾਨ ਨੂੰ ਆਪਣੇ ਸਕੇ ਚਾਚੇ ਦੀ ਨਬਾਲਿਗ ਲੜਕੀ ਨਾਲ ਇਸ਼ਕ ਕਰਨਾ ਉਸ ਸਮੇਂ ਮਹਿੰਗਾ ਪਿਆ ਜਦੋਂ ਫਰਾਰ ਹੋਏ ਪ੍ਰੇਮੀ ਜੋੜੇ ਨੂੰ ਮਾਛੀਵਾੜਾ ਪੁਲਸ ਦੇ ਦਬੋਚ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਲੰਘੀ 2 ਅਪ੍ਰੈਲ ਨੂੰ ਮਾਨਸਾ ਜ਼ਿਲੇ ਨਾਲ ਸਬੰਧਤ ਇਕ ਪਿੰਡ ਦੇ ਲੜਕੇ ਅਤੇ ਨਬਾਲਿਗ ਲੜਕੀ ਘਰੋਂ ਫਰਾਰ ਹੋ ਗਏ। ਪਰਿਵਾਰ ਵਲੋਂ ਇਸ ਸਬੰਧੀ ਨਜ਼ਦੀਕੀ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਜਿਸ 'ਤੇ ਪੁਲਸ ਨੇ ਨਬਾਲਿਗ ਲੜਕੀ ਨੂੰ ਵਰਗਾਲਾ ਕੇ ਲਿਜਾਣ ਤਹਿਤ ਲੜਕੇ 'ਤੇ ਮਾਮਲਾ ਦਰਜ ਕਰ ਲਿਆ।
ਇਹ ਪ੍ਰੇਮੀ ਜੋੜਾ ਜੋ ਕਿ ਘਰੋਂ 5 ਹਜ਼ਾਰ ਰੁਪਏ ਲੈ ਕੇ ਫ਼ਰਾਰ ਹੋਇਆ ਸੀ ਅਤੇ ਜਦੋਂ ਹੁਣ ਪੈਸੇ ਮੁੱਕ ਗਏ ਤਾਂ ਮਾਛੀਵਾੜਾ ਨੇੜੇ ਇਕ ਧਾਗਾ ਫੈਕਟਰੀ 'ਚ ਰੁਜ਼ਗਾਰ ਮੰਗਣ ਲਈ ਆਇਆ। ਫੈਕਟਰੀ ਦੇ ਪ੍ਰਬੰਧਕਾਂ ਨੂੰ ਸ਼ੱਕ ਹੋਇਆ ਕਿ ਇਹ ਕੋਈ ਘਰੋਂ ਭੱਜਿਆ ਪ੍ਰੇਮੀ ਜੋੜਾ ਜਾਪਦਾ ਹੈ ਤਾਂ ਉਨ੍ਹਾਂ ਦੋਵਾਂ ਨੂੰ ਮਾਛੀਵਾੜਾ ਪੁਲਸ ਦੇ ਸਪੁਰਦ ਕਰ ਦਿੱਤਾ। ਜਾਂਚ ਦੌਰਾਨ ਸਾਹਮਣੇ ਆਇਆ ਕਿ ਲੜਕੀ ਜਿਸ ਦੀ ਉਮਰ ਸਾਢੇ 17 ਸਾਲ ਹੈ ਅਤੇ ਮਾਪੇ ਉਸਦਾ ਵਿਆਹ ਕਰਨ ਲਈ ਯਤਨ ਕਰਨ ਲੱਗੇ ਜਦਕਿ ਲੜਕੀ ਆਪਣੇ ਤਾਏ ਦੇ ਲੜਕੇ ਨੂੰ ਪਿਆਰ ਕਰਦੀ ਸੀ। ਦੋਵਾਂ ਨੇ ਘਰੋਂ ਭੱਜਣ ਦਾ ਮਨ ਬਣਾ ਲਿਆ ਅਤੇ ਲੰਘੀ 2 ਅਪ੍ਰੈਲ ਨੂੰ ਇਹ ਰਿਸ਼ਤੇ 'ਚ ਲੱਗਦੇ ਭੈਣ-ਭਰਾ ਨੇ ਆਪਣੇ ਰਿਸ਼ਤਿਆਂ ਨੂੰ ਤਾਰ-ਤਾਰ ਕਰਦਿਆਂ ਘਰੋਂ ਭੱਜ ਗਏ।
ਮਾਛੀਵਾੜਾ ਪੁਲਸ ਨੇ ਤੁਰੰਤ ਇਸ ਦੀ ਸੂਚਨਾ ਮਾਨਸਾ ਦੀ ਪੁਲਸ ਨੂੰ ਦਿੱਤੀ ਅਤੇ ਉਥੇ ਦੀ ਪੁਲਸ ਤੇ ਪਰਿਵਾਰਕ ਮੈਂਬਰ ਇਸ ਲੜਕੇ-ਲੜਕੀ ਨੂੰ ਲੈਣ ਲਈ ਦੇਰ ਸ਼ਾਮ ਤੱਕ ਮਾਛੀਵਾੜਾ ਥਾਣੇ ਵਿਚ ਪੁੱਜ ਗਏ।
ਅਕਾਲੀ ਦਲ ਨੇ ਲੁਧਿਆਣਾ ਤੋਂ ਐਲਾਨਿਆ ਉਮੀਦਵਾਰ
NEXT STORY