ਮੋਹਾਲੀ, (ਰਾਣਾ)- ਫੋਰਟਿਸ ਹਸਪਤਾਲ, ਮੋਹਾਲੀ ਵਿਚ ਡਾਕਟਰਾਂ ਨੇ ਇਕ ਕਿਡਨੀ ਟ੍ਰਾਂਸਪਲਾਂਟ ਕਰਕੇ ਰੱਖੜੀ ਦੇ ਤਿਉਹਾਰ ਦੇ ਮੌਕੇ 'ਤੇ ਇਕ ਭੈਣ ਵੱਲੋਂ ਆਪਣੇ ਭਰਾ ਨੂੰ ਜੀਵਨ ਦਾ ਤੋਹਫਾ ਦੇਣ ਵਿਚ ਮਦਦ ਕੀਤੀ ਹੈ।
ਭੈਣ ਨੇ ਰੱਖੜੀ ਦੇ ਤਿਉਹਾਰ 'ਤੇ ਆਪਣੇ ਭਰਾ ਦੀ ਜਾਨ ਬਚਾਉਣ ਲਈ ਆਪਣੀ ਕਿਡਨੀ ਦਾਨ ਕੀਤੀ ਹੈ। ਇਹ ਕਿਡਨੀ ਟ੍ਰਾਂਸਪਲਾਂਟ ਉਸ ਸਮੇਂ ਜ਼ਰੂਰੀ ਹੋ ਗਿਆ ਸੀ ਕਿਉਂਕਿ ਮਰੀਜ਼ ਕ੍ਰੋਨਿਕ ਕਿਡਨੀ ਡਿਸੀਜ਼ (ਸੀਕੇਡੀ) ਤੋਂ ਪੀੜਤ ਸਨ। ਇਹ ਆਪਰੇਸ਼ਨ ਡਾ. ਪ੍ਰਿਯਦਰਸ਼ੀ ਰੰਜਨ ਕੰਸਲਟੈਂਟ ਯੂਰੋਲੋਜੀ ਅਤੇ ਟ੍ਰਾਂਸਪਲਾਂਟ ਸਰਜਰੀ ਫੋਰਟਿਸ ਹਸਪਤਾਲ, ਮੋਹਾਲੀ ਦੁਆਰਾ ਸਫਲਤਾਪੂਰਵਕ ਕੀਤਾ ਗਿਆ।
37 ਸਾਲਾ ਰੀਟਾ ਦੇਵੀ ਨੇ ਆਪਣੇ 35 ਸਾਲਾ ਛੋਟੇ ਭਰਾ ਸੁਰਿੰਦਰ ਦੀ ਜਾਨ ਬਚਾਉਣ ਦੇ ਲਈ ਇਸ ਪਵਿੱਤਰ ਤਿਉਹਾਰ ਦੇ ਦਿਨ ਆਪਣੀ ਕਿਡਨੀ ਦੇਣ ਦਾ ਫੈਸਲਾ ਕੀਤਾ। ਡਾਕਟਰਾਂ ਦੀ ਸਲਾਹ 'ਤੇ ਉਸਨੇ ਆਪਣੇ ਭਰਾ ਨੂੰ ਸੀਕੇਡੀ ਤੋਂ ਬਾਹਰ ਕੱਢਣ ਵਿਚ ਮਦਦ ਕਰਨ ਦਾ ਫੈਸਲਾ ਕੀਤਾ। ਦੋਵੇਂ ਭੈਣ-ਭਰਾ ਹਿਮਾਚਲ ਪ੍ਰਦੇਸ਼ ਤੋਂ ਹਨ ਅਤੇ ਸ਼ਹਿਰ ਵਿਚ ਇਲਾਜ ਦੇ ਲਈ ਆਏ ਹੋਏ ਹਨ। ਰਿਸ਼ਤਿਆਂ ਨੂੰ ਨਵਾਂ ਰੂਪ ਦੇਣ ਵਾਲੇ ਇਸ ਮਹੱਤਵਪੂਰਨ ਮੌਕੇ 'ਤੇ ਡਾ. ਪ੍ਰਿਯਦਰਸ਼ੀ ਰੰਜਨ ਨੇ ਕਿਹਾ ਕਿ ਇਹ ਮਾਮਲਾ ਕਿਡਨੀ ਟ੍ਰਾਂਸਪਲਾਂਟ ਦਾ ਬੇਮਿਸਾਲ ਮਾਮਲਾ ਹੈ, ਜਿਸ ਵਿਚ ਡਾਇਲਸਿਸ ਦੀ ਸ਼ੁਰੂਆਤ ਤੋਂ ਪਹਿਲਾਂ ਟ੍ਰਾਂਸਪਲਾਂਟ ਕੀਤਾ ਗਿਆ ਹੈ। ਮਰੀਜ਼ ਦੀ ਐਮਰਜੈਂਸੀ ਸਥਿਤੀ ਨੂੰ ਦੇਖਦੇ ਹੋਏ ਮਰੀਜ਼ ਦੀ ਭੈਣ ਨੇ ਟ੍ਰਾਂਸਪਲਾਂਟ ਦੇ ਲਈ ਆਪਣੀ ਕਿਡਨੀ ਦਾਨ ਕਰਨ ਦਾ ਫੈਸਲਾ ਕੀਤਾ।
ਸੁਰਿੰਦਰ, ਜੋ ਹੁਣ ਹਸਪਤਾਲ ਵਿਚ ਠੀਕ ਹੋ ਰਿਹਾ ਹੈ, ਨੇ ਕਿਹਾ ਕਿ ਉਸਦੀ ਭੈਣ ਉਸਦੇ ਪੂਰੇ ਜੀਵਨ ਵਿਚ ਉਸ ਲਈ ਤਾਕਤ ਦਾ ਇਕ ਆਧਾਰ ਰਹੀ ਹੈ। ਜਦੋਂ ਤੋਂ ਉਸ ਨੂੰ ਇਹ ਪਤਾ ਲੱਗਾ ਹੈ, ਉਦੋਂ ਤੋਂ ਉਸ ਕੋਲ ਉਸਦਾ ਧੰਨਵਾਦ ਕਰਨ ਦੇ ਲਈ ਸ਼ਬਦ ਨਹੀਂ ਹਨ। ਇਸ ਖੂਬਸੂਰਤ ਪਲ ਮੌਕੇ ਮੋਹਾਲੀ ਵਿਚ ਫੋਰਟਿਸ ਹਸਪਤਾਲ ਦੇ ਕਰਮਚਾਰੀਆਂ ਨੇ ਭਰਾ ਅਤੇ ਭੈਣ ਦੇ ਲਈ ਛੋਟਾ ਜਿਹਾ ਰੱਖੜੀ ਦੇ ਤਿਉਹਾਰ 'ਤੇ ਪ੍ਰੋਗਰਾਮ ਦਾ ਆਯੋਜਨ ਕੀਤਾ। ਭਾਵਨਾਤਮਕ ਹੋਈ ਰੀਟਾ ਦੇਵੀ ਨੇ ਕਿਹਾ ਕਿ ਉਸ ਨੂੰ ਖੁਸ਼ੀ ਹੈ ਕਿ ਉਸਨੇ ਆਪਣੇ ਭਰਾ ਦੇ ਨਾਲ ਇਕ ਅਜਿਹਾ ਤੋਹਫਾ ਸਾਂਝਾ ਕੀਤਾ ਹੈ।
ਸਵਾਈਨ ਫਲੂ ਦੇ ਮਰੀਜ਼ਾਂ ਦੀ ਗਿਣਤੀ 21 ਤਕ ਪਹੁੰਚੀ
NEXT STORY