ਲੁਧਿਆਣਾ (ਮਹੇਸ਼) : ਆਪਣੇ 70 ਸਾਲਾ ਫੁੱਫੜ ਦਾ ਮੂੰਹ ਕਾਲਾ ਕਰਕੇ, ਜੁੱਤੀਆਂ ਤੇ ਚੱਪਲਾਂ ਦਾ ਹਾਰ ਪੁਆ ਅਤੇ ਅੱਧ ਨੰਗਾ ਕਰਕੇ ਦਿਨ-ਦਿਹਾੜੇ ਗਲੀ ਵਿਚ ਘੁਮਾਉਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਪੀੜਤ ਬਜ਼ੁਰਗ ਦੇ ਪੁੱਤਰ ਦੀ ਸ਼ਿਕਾਇਤ ’ਤੇ ਉਸ ਦੀ ਰਿਸ਼ਤੇ ’ਚ ਲੱਗਦੀ ਭੈਣ ਅਤੇ ਉਸ ਦੇ ਪਰਵਿਾਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੀੜਤ ਬਜ਼ੁਰਗ ’ਤੇ ਦੋਸ਼ ਹੈ ਕਿ ਉਸ ਨੇ ਆਪਣੀ 100 ਸਾਲਾ ਸਾਲੇਹਾਰ ਨਾਲ ਕਥਿਤ ਛੇੜਛਾੜ ਕੀਤੀ ਹੈ।
ਇਹ ਵੀ ਪੜ੍ਹੋ : ਦਿੱਲੀ ਪੁਲਸ ’ਤੇ ਲੱਖਾ ਸਿਧਾਣਾ ਦੇ ਭਰਾ ਦੀ ਕੁੱਟਮਾਰ ਦੇ ਦੋਸ਼ਾਂ ਤੋਂ ਬਾਅਦ ਨਵਜੋਤ ਸਿੱਧੂ ਨੇ ਖੋਲ੍ਹਿਆ ਮੋਰਚਾ
ਪੁਲਸ ਨੇ ਦੱਸਿਆ ਕਿ ਘਟਨਾ 4 ਦਿਨ ਪਹਿਲਾਂ ਹੈਬੋਵਾਲ ਥਾਣੇ ਦੇ ਅਧੀਨ ਆਉਂਦੇ ਗੋਪਾਲ ਨਗਰ ਦੀ ਹੈ। ਦਰਅਸਲ ਬਜ਼ੁਰਗ ਦੁਪਹਿਰ ਨੂੰ ਲਗਭਗ 1 ਵਜੇ ਆਪਣੇ ਗੁਆਂਢ ਦੇ ਘਰ ਵਿਚ ਆਯੋਜਿਤ ਇਕ ਸਮਾਗਮ ਤੋਂ ਘਰ ਪਰਤ ਰਿਹਾ ਸੀ। ਉਸ ਸਮੇਂ ਉਹ ਸ਼ਰਾਬ ਦੇ ਨਸ਼ੇ ਵਿਚ ਧੁੱਤ ਸੀ। ਘਰ ਦੇ ਕੋਲ ਹੀ ਉਸ ਦੇ ਸਾਲੇ ਦਾ ਘਰ ਹੈ, ਜਿਸ ਦਾ ਦੇਹਾਂਤ ਹੋ ਚੁੱਕਾ ਹੈ। ਉਸ ਦੀ ਪਤਨੀ ਯਾਨੀ ਬਜ਼ੁਰਗ ਦੀ ਸਾਲੇਹਾਰ ਘਰ ਦੇ ਬਾਹਰ ਮੰਜੇ ’ਤੇ ਲੰਮੇ ਪਈ ਹੋਈ ਸੀ। ਨਸ਼ੇ ਵਿਚ ਝੂਲਦਾ ਹੋਇਆ ਉਕਤ ਬਜ਼ੁਰਗ ਮੰਜੇ ’ਤੇ ਲੰਮੇ ਪਈ ਸਾਲੇਹਾਰ ’ਤੇ ਡਿੱਗ ਗਿਆ।
ਇਹ ਵੀ ਪੜ੍ਹੋ : ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ, ਕੋਰੋਨਾ ਦੇ ਔਖੇ ਸਮੇਂ ’ਚ ਪੰਜਾਬ ਲਈ ਖ਼ਤਰੇ ਦੀ ਘੰਟੀ
ਇਹ ਦੇਖ ਕੇ ਬਜ਼ੁਰਗ ਦੀ ਭਤੀਜੀ ਨੂੰ ਕਥਿਤ ਗਲਤਫਹਿਮੀ ਹੋ ਗਈ। ਉਸ ਨੇ ਫੁੱਫੜ ’ਤੇ ਆਪਣੀ ਮਾਂ ਨਾਲ ਛੇੜਛਾੜ ਦੇ ਦੋਸ਼ ਲਗਾਉਂਦੇ ਹੋਏ ਰੌਲਾ ਪਾ ਦਿੱਤਾ। ਇਸ ਤੋਂ ਬਾਅਦ ਭਤੀਜੀ ਨੇ ਆਪਣੇ ਪਰਿਵਾਰ ਨੂੰ ਇਸ ਸੰਬੰਧੀ ਦੱਸਿਆ। ਬਾਅਦ ਵਿਚ ਸਾਰਾ ਪਰਿਵਾਰ ਤੈਸ਼ ਵਿਚ ਆ ਗਿਆ ਅਤੇ ਉਨ੍ਹਾਂ ਬਜ਼ੁਰਗ ਨੂੰ ਅੱਧ ਨੰਗਾ ਕਰਕੇ ਘਸੀਟਦੇ ਹੋਏ ਘਰੋਂ ਬਾਹਰ ਲੈ ਆਂਦਾ ਅਤੇ ਉਸ ਦਾ ਮੂੰਹ ਕਾਲਾ ਕਰ ਦਿੱਤਾ ਅਤੇ ਜੁੱਤੀਆਂ-ਚੱਪਲਾਂ ਦਾ ਹਾਰ ਪੁਆ ਕੇ ਉਸ ਨੂੰ ਗਲੀ ਵਿਚ ਘੁਮਾਇਆ। ਇੰਨਾ ਹੀ ਨਹੀਂ ਉਸ ਦੀ ਕੁੱਟਮਾਰ ਕਰਦੇ ਹੋਏ ਜ਼ਬਰਦਸਤੀ ਉਸ ਕੋਲੋਂ ਸਾਲੇਹਾਰ ਤੋਂ ਮੁਆਫ਼ੀ ਵੀ ਮੰਗਵਾਈ।
ਇਹ ਵੀ ਪੜ੍ਹੋ : ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੀ ਬੱਸ ’ਤੇ ਹਮਲਾ, ਚਲਾਈਆਂ ਗੋਲ਼ੀਆਂ
ਮੂਕ ਦਰਸ਼ਕ ਬਣ ਕੇ ਤਮਾਸ਼ਾ ਦੇਖਦੇ ਰਹੇ ਲੋਕ
ਦੱਸਿਆ ਜਾ ਰਿਹਾ ਹੈ ਕਿ ਪੂਰੇ ਘਟਨਾਕ੍ਰਮ ਵਿਚ ਨੇੜਲੇ ਲੋਕ ਮੂਕ ਦਰਸ਼ਕ ਬਣ ਕੇ ਤਮਾਸ਼ਾ ਦੇਖਦੇ ਰਹੇ ਅਤੇ ਮੋਬਾਇਲ ’ਤੇ ਵੀਡੀਓ ਬਣਾਉਂਦੇ ਰਹੇ। ਦੋਸ਼ ਹੈ ਕਿ ਉਥੇ ਮੌਜੂਦ ਲੋਕਾਂ ਨੂੰ ਧਮਕਾਇਆ ਗਿਆ ਕਿ ਜੇ ਕਿਸੇ ਨੇ ਪੁਲਸ ਨੂੰ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ ਤਾਂ ਇਸ ਦੇ ਨਤੀਜੇ ਗੰਭੀਰ ਹੋਣਗੇ। ਪਰ ਬਾਅਦ ਵਿਚ ਇਸ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ ਅਤੇ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਪਤਾ ਲੱਗਾ ਹੈ ਕਿ ਕੁਝ ਲੋਕ ਦੋਵਾਂ ਧਿਰਾਂ ਵਿਚਾਲੇ ਸਮਝੌਤਾ ਕਰਵਾਉਣ ਲਈ ਵੀ ਸਰਗਰਮ ਹੋ ਗਏ ਹਨ।
ਇਹ ਵੀ ਪੜ੍ਹੋ : 33 ਲੱਖ ਲਗਾ ਕੇ ਕੈਨੇਡਾ ਭੇਜੀ ਪਤਨੀ ਨੇ ਚਾੜ੍ਹਿਆ ਚੰਨ, ਪਿੱਛੋਂ ਪਤੀ ਦੇ ਉੱਡੇ ਹੋਸ਼
ਕੀ ਕਹਿਣਾ ਹੈ ਪੁਲਸ ਦਾ
ਇਸ ਸੰਬੰਧੀ ਇੰਸਪੈਕਟਰ ਨੀਰਜ ਚੌਧਰੀ ਦਾ ਆਖਣਾ ਹੈ ਕਿ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੋਵੇਂ ਧਿਰਾਂ ਆਪਸ ਵਿਚ ਰਿਸ਼ਤੇਦਾਰ ਹਨ ਅਤੇ ਇਕ ਹੀ ਇਲਾਕੇ ਵਿਚ ਰਹਿੰਦੀਆਂ ਹਨ। ਜਿਨ੍ਹਾਂ ਵਿਚ ਕਥਿਤ ਤੌਰ ’ਤੇ ਘਰੇਲੂ ਵਿਵਾਦ ਚੱਲ ਰਿਹਾ ਹੈ।
ਇਹ ਵੀ ਪੜ੍ਹੋ : ਛੋਟੇ ਭਰਾ ਦੀ ਜਾਨ ਬਚਾਉਣ ਲਈ ਹਵਸ ਦੀ ਸ਼ਿਕਾਰ ਹੁੰਦੀ ਰਹੀ ਨਾਬਾਲਗ ਭੈਣ, ਇੰਝ ਸਾਹਮਣੇ ਆਇਆ ਸੱਚ
ਚਾਚੇ ਨੇ ਜੋ ਕੀਤਾ ਉਹ ਗਲਤਫ਼ਹਿਮੀ ਨਹੀਂ ਹੋ ਸਕਦੀ
ਦੂਜੇ ਪਾਸੇ ਕਥਿਤ ਦੋਸ਼ੀ ਦੀ ਭਤੀਜੀ ਦਾ ਕਹਿਣਾ ਹੈ ਕਿ ਉਸ ਦੀ ਮਾਂ 100 ਸਾਲ ਦੀ ਹੈ। ਉਮਰ ਦੇ ਇਸ ਪੜਾਅ ਵਿਚ ਪਹੁੰਚ ਕੇ ਉਹ ਚੱਲ ਫਿਰ ਨਹੀਂ ਸਕਦੀ। ਘਟਨਾ ਤੋਂ ਬਾਅਦ ਮਾਤਾ ਨੇ ਖਾਣਾ-ਪੀਣਾ ਵੀ ਛੱਡ ਦਿੱਤਾ ਹੈ। ਮਾਤਾ ਦੇ ਨਾਲ-ਨਾਲ ਪੂਰਾ ਪਰਿਵਾਰ ਵੀ ਇਸ ਘਟਨਾ ਕਰਕੇ ਡੂੰਘੇ ਸਦਮੇ ਵਿਚ ਹੈ। ਮਾਤਾ ਨਾਲ ਮੁਲਜ਼ਮ ਫੁੱਫੜ ਨੇ ਜਿਹੜੀ ਹਰਕਤ ਕੀਤੀ ਹੈ, ਉਹ ਗਲਤਫ਼ਹਿਮੀ ਨਹੀਂ ਹੋ ਸਕਦੀ। ਉਸ ਨੇ ਖੁਦ ਆਪਣੀਆਂ ਅੱਖਾਂ ਨਾਲ ਦੇਖਿਆ ਕਿ ਉਸ ਦੀ ਮਾਤਾ ਨਾਲ ਕਥਿਤ ਤੌਰ ’ਤੇ ਫੁੱਫੜ ਜ਼ੋਰ-ਜ਼ਬਰਦਸਤੀ ਕਰ ਰਿਹਾ ਸੀ। ਇਸ ਮਾਮਲੇ ਵਿਚ ਉਨ੍ਹਾਂ ਪੁਲਸ ਨੂੰ ਵੀ ਸ਼ਿਕਾਇਤ ਕੀਤੀ ਹੈ ਪਰ ਅਜੇ ਤਕ ਕੋਈ ਕਾਰਵਾਈ ਨਹੀਂ ਹੋਈ ਹੈ। ਉਲਟਾ ਉਨ੍ਹਾਂ ’ਤੇ ਹੀ ਝੂਠਾ ਕੇਸ ਦਰਜ ਕੀਤਾ ਗਿਆ ਹੈ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਕੋਰੋਨਾ ਤੋਂ ਬਚਾਅ ਟੀਕਾਕਰਨ ਲਈ ‘ਝੰਡਾ ਬਰਦਾਰ’ ਬਣੀ 105 ਸਾਲ ਦੀ ਮਾਤਾ ਕਰਤਾਰ ਕੌਰ
NEXT STORY