ਜਲੰਧਰ (ਜ.ਬ)-ਅਵਤਾਰ ਨਗਰ ਗਲੀ ਨੰਬਰ 13 ’ਚ ਐਤਵਾਰ ਰਾਤ ਇਕ ਘਰ ਨੂੰ ਅੱਗ ਲੱਗਣ ਤੋਂ ਬਾਅਦ ਜਿੱਥੇ ਦੇਰ ਰਾਤ ਇਕ ਹੀ ਪਰਿਵਾਰ ਦੇ 5 ਮੈਂਬਰ, ਜਿਨ੍ਹਾਂ ’ਚ ਭਾਜਪਾ ਲੀਡਰ ਯਸ਼ਪਾਲ, ਰੂਚੀ (ਨੂੰਹ), ਮਨੀਸ਼ਾ (ਪੋਤੀ), ਦੀਯਾ (ਪੋਤੀ), ਅਕਸ਼ੇ (ਪੋਤਾ) ਦੀ ਮੌਤ ਹੋ ਗਈ ਸੀ, ਜਦਕਿ ਯਸ਼ਪਾਲ ਦਾ ਬੇਟਾ ਇੰਦਰਪਾਲ ਸੀਰੀਅਸ ਹਾਲਤ ’ਚ ਪ੍ਰਾਈਵੇਟ ਹਸਪਤਾਲ ਜ਼ੇਰੇ-ਇਲਾਜ ਸੀ, ਜਿਸ ਦੀ ਇਲਾਜ ਦੌਰਾਨ ਸੋਮਵਾਰ ਸਵੇਰੇ ਮੌਤ ਹੋ ਗਈ। ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦੇ ਬਾਰੇ ’ਚ ਏ. ਡੀ. ਸੀ. ਪੀ. ਸਿਟੀ-2 ਆਈ. ਪੀ. ਐੱਸ. ਅਧਿਕਾਰੀ ਆਦਿਤਿਆ ਦਾ ਕਹਿਣਾ ਹੈ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਲਈ ਘਰ ’ਚੋਂ ਮਿਲਿਆ ਸੜਿਆ ਸਾਮਾਨ ਆਦਿ ਮੋਹਾਲੀ ਸਥਿਤ ਫੋਰੈਂਸਿਕ ਵਿਗਿਆਨ ਲੈਬੋਰਟਰੀ ’ਚ ਭੇਜਿਆ ਜਾਵੇਗਾ, ਜਿਸ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪੂਰਾ ਮਾਮਲਾ ਸਾਫ਼ ਹੋਵੇਗਾ।
ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਦਾ ਕਹਿਣਾ ਸੀ ਕਿ ਪਹਿਲੀ ਜਾਂਚ ’ਚ ਇਹ ਪਤਾ ਲੱਗਾ ਕਿ ਘਰ ’ਚ ਰੱਖੇ ਗੈਸ ਸਿਲੰਡਰ ਨਹੀਂ ਫਟੇ ਅਤੇ ਨਾ ਹੀ ਫਰਿੱਜ ਦਾ ਕੰਪ੍ਰੈਸ਼ਰ ਫਟਿਆ ਹੈ। ਖ਼ਦਸ਼ਾ ਪ੍ਰਗਟਾਇਆ ਜਾ ਸਕਦਾ ਹੈ ਕਿ ਬਿਜਲੀ ਦੀਆਂ ਤਾਰਾਂ ਨਾਲ ਸ਼ਾਰਟ-ਸਰਕਿਟ ਹੋਣ ਤੋਂ ਬਾਅਦ ਕਮਰੇ ਨੂੰ ਅੱਗ ਲੱਗੀ ਹੈ, ਜਿਸ ਕਾਰਨ ਅੱਗ ਦੀ ਲਪੇਟ ’ਚ ਆਉਣ ਨਾਲ ਸਾਰੇ ਪਰਿਵਾਰਕ ਮੈਂਬਰਾਂ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਦੇਰ ਰਾਤ ਪਹਿਲਾਂ ਖ਼ਦਸ਼ਾ ਜਤਾਇਆ ਜਾ ਰਿਹਾ ਸੀ ਕਿ ਫਰਿੱਜ ਦਾ ਕੰਪ੍ਰੈਸ਼ਰ ਫਟਣ ਕਾਰਨ ਘਰ ’ਚ ਅੱਗ ਲੱਗੀ ਹੈ। ਦੁਪਹਿਰ ਬਾਅਦ ਸਾਰਿਆਂ ਦੀਆਂ ਲਾਸ਼ਾਂ ਦਾ ਸਿਵਲ ਹਸਪਤਾਲ ਤੋਂ 4 ਡਾਕਟਰਾਂ ਦੀ ਮੈਡੀਕਲ ਟੀਮ, ਜਿਨ੍ਹਾਂ ਵਿਚ ਡਾ. ਕਨਿਕਾ ਸ਼ਰਮਾ, ਡਾ. ਬਸੰਤ, ਡਾ. ਅਸ਼ੁਲ ਸ਼ਰਮਾ, ਡਾ. ਵਿਵੇਕ ਸ਼ਾਮਲ ਸਨ, ਦੀਆਂ ਟੀਮ ਦੀ ਨਿਗਰਾਨੀ ’ਚ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਲਿਆ ਗਿਆ।
ਇਹ ਵੀ ਪੜ੍ਹੋ: ਅਸ਼ਵਨੀ ਸ਼ਰਮਾ ’ਤੇ ਟਿੱਪਣੀ ਕਰਨੀ ਸਵਰਨ ਸਲਾਰੀਆ ਨੂੰ ਪਈ ਮਹਿੰਗੀ, ਭਾਜਪਾ ਵੱਲੋਂ ਕਾਰਨ ਦੱਸੋ ਨੋਟਿਸ ਜਾਰੀ
ਪਤਾ ਨਹੀਂ ਕਿਸ ਦੀ ਨਜ਼ਰ ਲੱਗ ਗਈ ਮੇਰੇ ਪਰਿਵਾਰ ਨੂੰ: ਬਲਵੀਰ
ਪੂਰੇ ਪਰਿਵਾਰ ਦੀ ਮੌਤ ਤੋਂ ਬਾਅਦ ਭਾਜਪਾ ਨੇਤਾ ਯਸ਼ਪਾਲ ਦੀ ਪਤਨੀ ਬਲਵੀਰ ਸੁੰਨ ਰਹਿ ਗਈ, ਕਦੇ ਉਹ ਜ਼ੋਰ-ਜ਼ੋਰ ਨਾਲ ਰੋਂਦੀ ਤਾਂ ਕਦੇ ਡੂੰਘੀ ਸੋਚ ’ਚ ਪੈ ਜਾਂਦੀ। ਇਲਾਕੇ ਦੇ ਲੋਕ ਉਸ ਨੂੰ ਦਿਲਾਸਾ ਦਿੰਦੇ ਨਜ਼ਰ ਆ ਰਹੇ ਸਨ। ਵਿਰਲਾਪ ਕਰ ਰਹੀ ਬਲਵੀਰ ਦਾ ਕਹਿਣਾ ਸੀ ਕਿ ਉਸ ਦੇ ਪਰਿਵਾਰ ਨੂੰ ਪਤਾ ਨਹੀਂ ਕਿਸੇ ਦੀ ਨਜ਼ਰ ਲੱਗ ਗਈ, ਅੱਗ ਲੱਗਣ ਦੌਰਾਨ ਕਾਸ਼ ਉਹ ਵੀ ਘਰ ਦੇ ਅੰਦਰ ਹੁੰਦੀ। ਪਰਿਵਾਰ ਦਾ ਵਿਛੋੜਾ ਉਸ ਤੋਂ ਸਿਹਾ ਨਹੀਂ ਜਾ ਰਿਹਾ ਹੈ।
ਦਰਅਸਲ ਦੱਸਿਆ ਜਾ ਰਿਹਾ ਹੈ ਕਿ ਅੱਗ ਲੱਗਣ ਦੌਰਾਨ ਬਲਵੀਰ ਘਰ ਤੋਂ ਬਾਹਰ ਗਲੀ ’ਚ ਸੀ, ਜਿਸ ਕਾਰਨ ਉਹ ਵੀ ਅੱਗ ਦੀ ਲਪੇਟ ’ਚ ਨਾ ਆ ਸਕੀ। ਦੂਜੇ ਪਾਸੇ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਲੋਕਾਂ ਨੇ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ ਅਤੇ ਮਾਡਲ ਹਾਊਸ ਸਥਿਤ ਸ਼ਮਸ਼ਾਨਘਾਟ ’ਚ ਸਾਰਿਆਂ ਦਾ ਸਸਕਾਰ ਕੀਤਾ ਗਿਆ। ਇਸ ਮੌਕੇ ਵਿਧਾਇਕ ਸ਼ੀਤਲ ਅੰਗੁਰਾਲ, ਸਾਬਕਾ ਵਿਧਾਇਕ ਕੇ. ਡੀ. ਭੰਡਾਰੀ, ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ, ਭਾਜਪਾ ਜ਼ਿਲਾ ਮਹਾਮੰਤਰੀ ਅਸ਼ੋਕ ਸਰੀਨ ਹਿੱਕੀ, ਰਵਿੰਦਰ ਧੀਰ, ਜਨਕ ਭਗਤ ਆਦਿ ਵੀ ਮੌਜੂਦ ਸਨ।
ਇਹ ਵੀ ਪੜ੍ਹੋ: ਆਵੇਗੀ ਸਮੱਗਲਰਾਂ ਦੀ ਸ਼ਾਮਤ, ਪੰਜਾਬ ਨੂੰ ਨਸ਼ਾ-ਮੁਕਤ ਬਣਾਉਣ ਲਈ ਪੁਲਸ ਨੇ ਚੁੱਕਿਆ ਅਹਿਮ ਕਦਮ
ਵਿਧਾਇਕ ਰਮਨ ਅਰੋੜਾ ਮਦਦ ਲਈ ਡਟੇ ਰਹੇ ਸਿਵਲ ਹਸਪਤਾਲ
ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਘਟਨਾ ਦੀ ਸੂਚਨਾ ਮਿਲਦੇ ਹੀ ਪੀੜਤ ਪਰਿਵਾਰ ਦੇ ਘਰ ਪਹੁੰਚੇ ਅਤੇ ਯਸ਼ਪਾਲ ਦੀ ਪਤਨੀ ਬਲਵੀਰ ਨਾਲ ਦੁੱਖ ਸਾਂਝਾ ਕਰਨ ਦੇ ਨਾਲ ਇਲਾਕੇ ਦੇ ਲੋਕਾਂ ਨਾਲ ਦੁੱਖ ਪ੍ਰਗਟ ਕੀਤਾ। ਵਿਧਾਇਕ ਰਮਨ ਅਰੋੜਾ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸਿਵਲ ਹਸਪਤਾਲ ਦੇ ਅਧਿਕਾਰੀਆਂ ਨਾਲ ਲਗਾਤਾਰ ਗੱਲਬਾਤ ਕਰਨ ਦੇ ਬਾਅਦ ਤੁਰੰਤ ਪਰਿਵਾਰ ਦੇ ਸਾਰੇ ਮੈਂਬਰਾਂ ਦਾ ਪੋਸਟਮਾਰਟਮ ਵੀ ਹਸਪਤਾਲ ਤੋਂ ਜਲਦੀ ਕਰਵਾਉਣ ਤੋਂ ਬਾਅਦ ਉਨ੍ਹਾਂ ਨੂੰ ਸਰਕਾਰੀ ਐਂਬੂਲੈਂਸ ਉਪਲੱਬਧ ਕਰਵਾਈ ਅਤੇ ਉਨ੍ਹਾਂ ਦੇ ਅੰਤਿਮ ਸੰਸਕਾਰ ਦਾ ਵੀ ਪ੍ਰਬੰਧ ਕਰਵਾਇਆ। ਵਿਧਾਇਕ ਰਮਨ ਦਾ ਕਹਿਣਾ ਸੀ ਕਿ ਘਰ ’ਚ ਰਹਿ ਚੁੱਕੀ ਇਕੱਲੀ ਬਜ਼ੁਰਗ ਔਰਤ ਦੀ ਆਰਥਿਤ ਮਦਦ ਲਈ ਉਹ ਡੀ. ਸੀ. ਨਾਲ ਗੱਲਬਾਤ ਕਰਨਗੇ।
ਸਾਂਸਦ ਸੁਸ਼ੀਲ ਰਿੰਕੂ ਨੇ ਪਰਿਵਾਰ ਨੂੰ ਦਿੱਤਾ ਹੌਸਲਾ
ਜਲੰਧਰ ਦੇ ਅਵਤਾਰ ਨਗਰ ’ਚ ਹੋਈ ਮੌਤਾਂ ਤੋਂ ਜਿੱਥੇ ਪੂਰੇ ਸ਼ਹਿਰਵਾਸੀ ਸਦਮੇ ’ਚ ਹਨ, ਉੱਥੇ ਆਮ ਆਦਮੀ ਪਾਰਟੀ ਦੇ ਸਾਂਸਦ ਸੁਸ਼ੀਲ ਕੁਮਾਰ ਰਿੰਕੂ ਨੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਹੌਸਲਾ ਦਿੱਤਾ ਹੈ। ਸੋਮਵਾਰ ਸੁਸ਼ੀਲ ਕੁਮਾਰ ਰਿੰਕੂ ਮ੍ਰਿਤਕਾਂ ਦੇ ਅੰਤਿਮ ਸੰਸਕਾਰ ਦੇ ਸਮੇਂ ਸ਼ਮਸ਼ਾਨਘਾਟ ’ਚ ਪਹੁੰਚੇ ਅਤੇ ਪਰਿਵਾਰ ਦੇ ਨਾਲ ਦੁੱਖ਼ ਪ੍ਰਗਟਾਇਆ।
ਸਾਂਸਦ ਸੁਸ਼ੀਲ ਰਿੰਕੂ ਨੇ ਮ੍ਰਿਤਕ ਦੀ ਪਤਨੀ ਨੂੰ ਸ਼ਮਸ਼ਾਨਘਾਟ ’ਚ ਹੌਸਲਾ ਦਿੰਦੇ ਹੋਏ ਕਿਹਾ ਕਿ ਦੁੱਖ਼ ਅਤੇ ਸੰਕਟ ਦੀ ਇਸ ਘੜੀ ’ਚ ਉਹ ਅਤੇ ਸਮੁੱਚੀ ਪੰਜਾਬ ਸਰਕਾਰ ਉਨ੍ਹਾਂ ਦੇ ਨਾਲ ਹੈ। ਉਨ੍ਹਾਂ ਨੇ ਕਿਹਾ ਕਿ ਘਟਨਾ ਨਾਲ ਪੂਰੇ ਸ਼ਹਿਰਵਾਸੀ ਦੁਖੀ ਹਨ। ਉਨ੍ਹਾਂ ਨੇ ਕਿਹਾ ਕਿ ਕੋਈ ਸੋਚ ਵੀ ਨਹੀਂ ਸਕਦਾ ਸੀ ਕਿ ਰੈਫ੍ਰੀਜਰੇਟਰ ਕਾਰਨ ਇਨ੍ਹਾਂ ਵੱਡਾ ਹਾਦਸਾ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀਆਂ ਸੇਵਾਵਾਂ ਪਰਿਵਾਰ ਦੇ ਲਈ ਸਦੈਵ ਬਣੀ ਰਹਿਣਗੀਆਂ।
ਇਹ ਵੀ ਪੜ੍ਹੋ: ਪਲਾਂ 'ਚ ਉੱਜੜਿਆ ਹੱਸਦਾ-ਖੇਡਦਾ ਪਰਿਵਾਰ, ਅੱਗ 'ਚ ਝੁਲਸੇ 6ਵੇਂ ਵਿਅਕਤੀ ਦੀ ਵੀ ਮੌਤ, ਮਚਿਆ ਚੀਕ-ਚਿਹਾੜਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਅਸ਼ਵਨੀ ਸ਼ਰਮਾ ’ਤੇ ਟਿੱਪਣੀ ਕਰਨੀ ਸਵਰਨ ਸਲਾਰੀਆ ਨੂੰ ਪਈ ਮਹਿੰਗੀ, ਭਾਜਪਾ ਵੱਲੋਂ ਕਾਰਨ ਦੱਸੋ ਨੋਟਿਸ ਜਾਰੀ
NEXT STORY