ਫਿਰੋਜ਼ਪੁਰ (ਸਨੀ ਚੌਪੜਾ) : ਚਿੱਟਾ ਵੇਚਣ ਵਾਲਿਆਂ ਦੇ ਹੌਸਲੇ ਹੁਣ ਇੰਨੇ ਬੁਲੰਦ ਨੇ ਕਿ ਉਹ ਛੋਟੇ-ਛੋਟੇ ਬੱਚਿਆਂ ਨੂੰ ਹੀ ਆਪਣੇ ਨਾਲ ਚਿੱਟਾ ਵੇਚਣ 'ਤੇ ਲਗਾ ਰਹੇ ਹਨ ਤਾਂ ਕਿ ਉਨ੍ਹਾਂ 'ਤੇ ਕੋਈ ਸ਼ੱਕ ਨਾ ਕਰ ਸਕੇ। ਅਜਿਹਾ ਹੀ ਇੱਕ ਮਾਮਲਾ ਫਿਰੋਜ਼ਪੁਰ ਦੇ ਪਿੰਡ ਸੋਢੀ ਨਗਰ ਤੋਂ ਸਾਹਮਣੇ ਆਇਆ ਹੈ। ਇਥੋਂ ਦੇ ਰਹਿਣ ਵਾਲੇ ਗੱਬਰ ਸਿੰਘ ਜੋ ਕਿ ਦਿਹਾੜੀ ਮਜ਼ਦੂਰੀ ਕਰਦਾ ਹੈ ਅਤੇ ਉਸਦੇ ਦੋ ਬੱਚੇ ਹਨ। ਜਦ ਬੱਚੇ ਸਕੂਲੋਂ ਵਾਪਸ ਆਉਂਦੇ ਹਨ ਤਾਂ ਗੁਆਂਢ ਵਿੱਚ ਰਹਿਣ ਵਾਲੇ ਉਸਦੇ ਬੱਚਿਆਂ ਨੂੰ ਚਿੱਟਾ ਵੇਚਣ ਵਾਸਤੇ ਨਾਲ ਲੈ ਜਾਂਦੇ ਹਨ। ਇਸ ਬਾਰੇ ਜਦ ਬੱਚਿਆਂ ਦੇ ਪਿਤਾ ਗੱਬਰ ਨੂੰ ਪਤਾ ਚੱਲਿਆ ਤਾਂ ਉਸ ਨੇ ਆਪਣੇ ਬੱਚੇ ਨੂੰ ਝਿੜਕਿਆ ਤਾਂ ਕਿ ਉਹ ਇਸ ਗਲਤ ਰਾਹ 'ਤੇ ਨਾ ਪੈਣ ਪਰ ਚਿੱਟਾ ਵੇਚਣ ਵਾਲਿਆਂ ਨੂੰ ਇਹ ਗੱਲ ਨਾ ਗਵਾਰਾ ਨਾ ਗੁਜ਼ਰੀ ਤੇ ਆਪਣੇ ਬੱਚੇ ਨੂੰ ਝਿੜਕ ਰਹੇ ਪਿਤਾ 'ਤੇ ਹੀ ਗੁਆਂਢੀ ਵੱਲੋਂ ਇੱਟਾਂ ਰੋੜਿਆਂ ਨਾਲ ਹਮਲਾ ਕਰ ਦਿੱਤਾ ਗਿਆ।
ਔਰਤਾਂ ਲਈ ਯਾਤਰਾ ਕਰਨਾ ਹੋਵੇਗਾ ਆਸਾਨ, ਕੱਲ੍ਹ ਤੋਂ ਸ਼ੁਰੂ ਹੋ ਰਹੀ ਇਹ ਸਹੂਲਤ
ਜ਼ਖਮੀ ਹੋਏ ਪਿਤਾ ਗੱਬਰ ਨੂੰ ਹਸਪਤਾਲ 'ਚ ਇਲਾਜ ਲਈ ਦਾਖਲ ਕਰਾਇਆ ਗਿਆ ਹੈ। ਪਰਿਵਾਰ ਦਾ ਦੋਸ਼ ਹੈ ਕੀ ਪੁਲਸ ਨਸ਼ਾ ਵੇਚਣ ਵਾਲਿਆਂ ਵਿਰੁੱਧ ਕੋਈ ਕਾਰਵਾਈ ਨਹੀਂ ਕਰ ਰਹੀ ਜਿਸ ਦਾ ਖਮਿਆਜ਼ਾ ਉਹ ਤੇ ਉਸ ਦਾ ਪਰਿਵਾਰ ਭੁਗਤ ਰਹੇ ਨੇ ਕਿਉਂਕਿ ਉਹ ਦਿਹਾੜੀ ਮਜ਼ਦੂਰੀ ਚਲੇ ਜਾਂਦੇ ਹਨ ਤੇ ਪਿੱਛੋਂ ਚਿੱਟਾ ਵੇਚਣ ਵਾਲੇ ਉਹਨਾਂ ਦੇ ਬੱਚਿਆਂ ਨੂੰ ਚਿੱਟਾ ਵੇਚਣ ਲਈ ਆਪਣੇ ਨਾਲ ਲੈ ਜਾਂਦੇ ਹਨ। ਜੇਕਰ ਇਨ੍ਹਾਂ ਲੋਕਾਂ ਠੱਲ ਨਾ ਪਾਈ ਗਈ ਤਾਂ ਹੋਰ ਜਵਾਨੀ ਇਸ ਨਰਕ 'ਚ ਚਲੀ ਜਾਵੇਗੀ।
ਹੋਟਲ 'ਚ ਪੁਲਸ ਦਾ ਛਾਪਾ, ਚਾਦਰਾਂ ਲਪੇਟ ਭੱਜੇ ਮੁੰਡੇ-ਕੁੜੀਆਂ
ਇਸ ਮਾਮਲੇ ਨੂੰ ਲੈਕੇ ਡੀਐੱਸਪੀ ਦਿਹਾਤੀ ਕਰਨ ਸ਼ਰਮਾ ਨੇ ਕਿਹਾ ਕਿ ਇਹ ਮਾਮਲਾ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਦੇ ਧਿਆਨ 'ਚ ਆਇਆ ਹੈ ਤੇ ਉਨ੍ਹਾਂ ਕੋਲ ਹਜੇ ਤੱਕ ਕੋਈ ਲਿਖਤੀ ਸ਼ਿਕਾਇਤ ਜਾਂ ਡਾਕਟਰੀ ਮੈਡੀਕਲ ਰਿਪੋਰਟ ਨਹੀਂ ਆਈ। ਉਹ ਮਿਲਣ ਤੋਂ ਬਾਅਦ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਤੇ ਇਸ ਮਾਮਲੇ ਨੂੰ ਲੈਕੇ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਮੁਲਜ਼ਮਾਂ ਦੇ ਖਿਲਾਫ ਬਣਦੀ ਕਾਰਵਾਈ ਜਲਦ ਤੋਂ ਜਲਦ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਮੌਸਮ ਦੀ ਤਾਜ਼ਾ ਅਪਡੇਟ, ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ, ਕਿਸਾਨਾਂ ਲਈ...
NEXT STORY