ਲੁਧਿਆਣਾ (ਅਨਿਲ)- ਥਾਣਾ ਲਾਡੋਵਾਲ ਅਧੀਨ ਆਉਂਦੇ ਕਾਦੀਆਂ ਜੰਗਲ ਵਿਚ ਅੱਜ ਸਵੇਰੇ ਇਕ ਅਣਪਛਾਤੇ ਵਿਅਕਤੀ ਦਾ ਕੰਕਾਲ ਬਰਾਮਦ ਹੋਇਆ। ਸੂਚਨਾ ਮਿਲਦੇ ਹੀ ਮੌਕੇ ’ਤੇ ਏ. ਸੀ. ਪੀ. ਵੈਸਟ ਮਨਦੀਪ ਸਿੰਘ ਸਿੱਧੂ ਅਤੇ ਥਾਣਾ ਮੁਖੀ ਜਗਦੇਵ ਸਿੰਘ ਧਾਲੀਵਾਲ ਭਾਰੀ ਪੁਲਸ ਫੋਰਸ ਨਾਲ ਮੌਕੇ ’ਤੇ ਪੁੱਜੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਇਹ ਖ਼ਬਰ ਵੀ ਪੜ੍ਹੋ - ਨਾਕੇ ’ਤੇ ਤਾਇਨਾਤ ਹੋਮਗਾਰਡ ਦੇ ਜਵਾਨਾਂ 'ਤੇ ਚੜ੍ਹਾਇਆ ਟਰੱਕ, 1 ਦੀ ਮੌਤ, 2 ਜ਼ਖਮੀ
ਜਾਣਕਾਰੀ ਦਿੰਦੇ ਹੋਏ ਏ. ਸੀ. ਪੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਅੱਜ ਸਵੇਰੇ ਕਿਸੇ ਵਿਅਕਤੀ ਨੇ ਪੁਲਸ ਨੂੰ ਸੂਚਨਾ ਦਿੱਤੀ, ਜਿਸ ਕਾਰਨ ਪੁਲਸ ਤੁਰੰਤ ਮੌਕੇ ’ਤੇ ਪੁੱਜੀ ਅਤੇ ਮ੍ਰਿਤਕ ਵਿਅਕਤੀ ਦਾ ਕੰਕਾਲ ਕਬਜ਼ੇ ਵਿਚ ਲੈ ਲਿਆ, ਜਿਸ ਤੋਂ ਬਾਅਦ ਪੁਲਸ ਨੇ ਆਸ-ਪਾਸ ਜੰਗਲ ’ਚ ਸਰਚ ਕੀਤੀ ਅਤੇ ਕਰੀਬ 250 ਫੁੱਟ ਦੂਰ ਇਕ ਖੋਪੜੀ ਬਰਾਮਦ ਕੀਤੀ ਗਈ। ਏ. ਸੀ. ਪੀ. ਨੇ ਦੱਸਿਆ ਕਿ ਹਾਲਾਤ ਦੇ ਮੱਦੇਨਜ਼ਰ ਇਹੀ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਮ੍ਰਿਤਕ ਵਿਅਕਤੀ ਦੀ ਲਾਸ਼ ਕਰੀਬ ਇਕ ਮਹੀਨਾ ਪੁਰਾਣੀ ਲੱਗ ਰਹੀ ਹੈ ਅਤੇ ਜੰਗਲ ’ਚ ਘੁੰਮਣ ਵਾਲੇ ਆਵਾਰਾ ਜਾਨਵਰਾਂ ਵੱਲੋਂ ਮ੍ਰਿਤਕ ਦੀ ਲਾਸ਼ ਨੋਚ-ਨੋਚ ਕੇ ਖਾਧੀ ਗਈ ਹੈ। ਹਾਲ ਦੀ ਘੜੀ ਮੌਤ ਦਾ ਕਾਰਨ ਖੁਦਕੁਸ਼ੀ ਲੱਗ ਰਹੀ ਹੈ। ਹਾਲ ਦੀ ਘੜੀ ਪੁਲਸ ਨੇ ਲਾਸ਼ ਪਛਾਣ ਲਈ 72 ਘੰਟੇ ਤੱਕ ਸਿਵਲ ਹਸਪਤਾਲ ਦੇ ਮੁਰਦਾਘਰ ’ਚ ਰੱਖਵਾ ਦਿੱਤੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਲੰਧਰੀਆਂ ਨੇ ਨਵੇਂ ਸਾਲ ਦਾ ਧੂਮਧਾਮ ਨਾਲ ਕੀਤਾ ਸਵਾਗਤ, ਦੇਖੋ ਵੀਡੀਓ
NEXT STORY