ਤਲਵੰਡੀ ਸਾਬੋ ( ਮੁਨੀਸ਼) - ਸਬ ਡਵੀਜਨ ਮੋੜ ਮੰਡੀ ਦੇ ਪਿੰਡ ਕੋਟਲੀ ਕਲਾਂ ਵਿਖੇ ਬੀਤੇ ਰਾਤ ਪਿਆ ਮੀਂਹ ਇਕ ਗਰੀਬ ਘਰ ਲਈ ਉਸ ਸਮੇਂ ਕਹਿਰ ਬਣ ਗਿਆ, ਜਦੋਂ ਅਸਮਾਨੀ ਬਿਜਲੀ ਡਿੱਗਣ ਕਾਰਨ 1 ਮਜ਼ਦੂਰ ਦੀ ਮੌਤ ਅਤੇ ਦੂਜਾ ਜ਼ਖਮੀ ਹੋ ਗਿਆ। ਜਾਣਕਾਰੀ ਅਨੁਸਾਰ ਬੂਟਾ ਸਿੰਘ ਤੇ ਭੋਲਾ ਸਿੰਘ ਰਾਤ ਦੇ ਸਮੇਂ ਖੇਤ ’ਚ ਪਾਣੀ ਲਾਉਣ ਗਏ ਹੋਏ ਸਨ, ਜਿਸ ਦੌਰਾਨ ਆਸਮਾਨੀ ਬਿਜਲੀ ਡਿੱਗਣ ਨਾਲ ਬੂਟਾ ਸਿੰਘ ਦੀ ਮੌਕੇ ’ਤੇ ਮੋਤ ਹੋ ਗਈ, ਜਦਕਿ ਭੋਲਾ ਜ਼ਖਮੀ ਹੋ ਗਿਆ। ਮ੍ਰਿਤਕ ਬੂਟਾ ਸਿੰਘ ਕਰੀਬ ਪਰਿਵਾਰ ਨਾਲ ਸਬੰਧਤ ਹੈ, ਜੋ 5 ਭੈਣਾਂ, ਇਕ ਭਰਾ, ਬੁੱਢੇ ਮਾਤਾ-ਪਿਤਾ ਅਤੇ ਪਤਨੀ ਦੇ ਨਾਲ-ਨਾਲ ਚਾਰ ਮਹੀਨੇ ਦਾ ਬੱਚਾ ਛੱਡ ਕੇ ਚੱਲਾ ਗਿਆ।
ਦੱਸ ਦੇਈਏ ਕਿ ਮਿ੍ਤਕ ਬੂਟਾ ਸਿੰਘ ਦੇ ਘਰ 4 ਮਹੀਨੇ ਪਹਿਲਾ ਪੁੱਤਰ ਨੇ ਜਨਮ ਲਿਆ ਹੈ, ਜਿਸ ਦੀ ਪਰਿਵਾਰ ਨੇ ਧੂਮਧਾਮ ਨਾਲ ਲੋਹੜੀ ਮਨਾਉਣੀ ਸੀ ਪਰ ਬੀਤੀ ਰਾਤ ਆਏ ਇਸ ਕਹਿਰ ਨੇ ਘਰ ’ਚ ਖੁਸ਼ੀ ਦੀ ਥਾਂ ਸੱਥਰ ਵਿਛਾ ਦਿੱਤਾ। ਉਧਰ ਦੂਜੇ ਪਾਸੇ ਜ਼ਖਮੀ ਭੋਲਾ ਸਿੰਘ ਨੂੰ ਮਾਨਸਾ ਦੇ ਸਿਵਲ ਹਸਪਤਾਲ ਇਲਾਜ ਲਈ ਭਰਤੀ ਕਰਵਾਇਆ ਗਿਆ। ਪਿੰਡ ਦੇ ਲੋਕ ਸਰਕਾਰ ਤੋਂ ਮ੍ਰਿਤਕ ਬੂਟਾ ਸਿੰਘ ਦੇ ਪਰਿਵਾਰ ਦੀ ਆਰਥਿਕ ਮਦਦ ਕਰਨ ਦੀ ਮੰਗ ਕਰ ਰਹੇ ਹਨ।
ਭ੍ਰਿਸ਼ਟਾਚਾਰ ਦੇ ਮਾਮਲੇ 'ਚ ਭਾਰਤ ਦਾ ਨੰਬਰ 78ਵਾਂ, ਪੰਜਾਬ ਸਭ ਤੋਂ ਭ੍ਰਿਸ਼ਟ ਰਾਜਾਂ 'ਚੋਂ ਇਕ
NEXT STORY