ਸ੍ਰੀ ਮੁਕਤਸਰ ਸਾਹਿਬ, (ਪਵਨ)- ਪੰਜਾਬ ਰਾਜ ਮਨਿਸਟਰੀਅਲ ਕਰਮਚਾਰੀ ਯੂਨੀਅਨ ਦੀ ਸੂਬਾ ਕਮੇਟੀ ਵੱਲੋੋਂ ਆਪਣੀਆਂ ਮੰਗਾਂ ਦੀ ਪੂਰਤੀ ਲਈ ਉਲੀਕੇ ਗਏ ਸੰਘਰਸ਼ ਤਹਿਤ ਅੱਜ ਦੂਜੇ ਦਿਨ ਵੀ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਸਮੂਹ ਮਨਿਸਟਰੀਅਲ ਕਾਮਿਆਂ ਨੇ ਜ਼ਿਲਾ ਪ੍ਰਧਾਨ ਕਰਮਜੀਤ ਸ਼ਰਮਾ ਅਤੇ ਜਨਰਲ ਸਕੱਤਰ ਵਰਿੰਦਰ ਢੋਸੀਵਾਲ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਦਫਤਰ ਵਿਖੇ ਗੇਟ ਰੈਲੀ ਕੀਤੀ। ਗੇਟ ਰੈਲੀ ਸਮੇਂ ਮੁਲਾਜ਼ਮਾਂ ਵੱਲੋੋਂ ਹੱਥ ’ਚ ਕਾਲੀਆਂ ਝੰਡੀਆਂ ਫੜ ਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ।
ਇਸ ਮੌੌਕੇ ਕਰਮਚਾਰੀਆਂ ਨੂੰ ਸੰਬੋੋਧਨ ਕਰਦਿਆਂ ਜਥੇਬੰਦੀ ਦੇ ਜ਼ਿਲਾ ਪ੍ਰਧਾਨ ਕਰਮਜੀਤ ਸ਼ਰਮਾ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਵੱਲੋੋਂ ਕਰਮਚਾਰੀਆਂ ਦੀਆਂ ਮੰਗਾਂ ਨੂੰ ਪੂਰਾ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋੋਰ ਤੇਜ਼ ਕੀਤਾ ਜਾਵੇਗਾ ਜਿਸ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।
ਇਸ ਮੌੌਕੇ ਨਛੱਤਰ ਸਿੰਘ ਮਧੀਰ, ਹਰਜਿੰਦਰ ਸਿੰਘ ਸਿੱਧੂ, ਭੁਪਿੰਦਰ ਸਿੰਘ, ਸਿਮਰਨਜੀਤ ਸਿੰਘ, ਜਗਤਾਰ ਸਿੰਘ, ਨਸੀਬ ਕੌੌਰ, ਗੁਰਦੀਪ ਕੌੌਰ, ਸੁਖਪਾਲ ਕੌੌਰ, ਸਿੰਚਾਈ ਵਿਭਾਗ ਤੋੋਂ ਗੁਰਮੇਲ ਸਿੰਘ ਜ਼ਿਲਾ ਪ੍ਰਧਾਨ ਸੀ.ਪੀ.ਐੱਫ. ਯੂਨੀਅਨ, ਕਮਲਜੀਤ ਸਿੰਘ, ਰਾਜਦੀਪ ਸਿੰਘ, ਬੀ. ਐਂਡ. ਆਰ. ਤੋੋਂ ਬਲਜਿੰਦਰ ਸਿੰਘ ਅਤੇ ਹਰਜਿੰਦਰ ਸਿੰਘ, ਰੋੋਡਵੇਜ਼ ਤੋੋਂ ਗੁਰਮੀਤ ਸਿੰਘ, ਸੰਜੀਵ ਕੁਮਾਰ, ਫੂਡ ਸਪਲਾਈ ਵਿਭਾਗ ਤੋੋਂ ਬਿਮਲਾ ਦੇਵੀ ਅਤੇ ਰਾਕੇਸ਼ ਬਾਂਸਲ, ਸਿੱਖਿਆ ਵਿਭਾਗ ਤੋੋਂ ਅਮਰਦੀਪ ਸਿੰਘ ਅਤੇ ਬਲਜੀਤ ਸਿੰਘ, ਐਕਸਾਈਜ਼ ਵਿਭਾਗ ਤੋੋਂ ਖੁਸ਼ਕਰਨਜੀਤ ਸਿੰਘ, ਬਲਵਿੰਦਰ ਸਿੰਘ, ਜਲ ਸਪਲਾਈ ਵਿਭਾਗ ਤੋੋਂ ਜਬਰਜੰਗ ਸਿੰਘ ਅਤੇ ਬਲਵਿੰਦਰ ਸਿੰਘ, ਸਮਾਜਕ ਸੁਰੱਖਿਆ ਵਿਭਾਗ ਤੋੋਂ ਯਾਦਵਿੰਦਰ ਸਿੰਘ ਆਦਿ ਵੱਡੀ ਗਿਣਤੀ ਵਿਚ ਕਰਮਚਾਰੀ ਸ਼ਾਮਲ ਹੋੋਏ।
ਫ਼ਰੀਦਕੋਟ, (ਹਾਲੀ)-ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਐਸੋਸੀਏਸ਼ਨ ਵੱਲੋਂ ਅਮਰੀਕ ਸਿੰਘ ਸੰਧੂ ਜ਼ਿਲਾ ਪ੍ਰਧਾਨ ਅਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਦੀ ਪ੍ਰਧਾਨਗੀ ਹੇਠ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਸਾਹਮਣੇ ਰੋਸ ਰੈਲੀ ਕਰ ਕੇ ਧਰਨਾ ਦਿੱਤਾ ਗਿਆ। ਇਸ ਮੌਕੇ ਰੋਸ ਮਾਰਚ ਕੱਢਦਿਆਂ ਡਿਪਟੀ ਕਮਿਸ਼ਨਰ ਰਾਜੀਵ ਪਰਾਸ਼ਰ ਨੂੰ ਸਰਕਾਰ ਦੇ ਨਾਂ ’ਤੇ ਮੰਗ-ਪੱਤਰ ਦਿੱਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਨੂੰ ਮੁਲਾਜ਼ਮਾਂ ਲਈ ਅੱਜ ਤੱਕ ਦਾ ਸਭ ਤੋਂ ਵੱਧ ਮੁਲਾਜ਼ਮ ਮਾਰੂ ਬਜਟ ਕਿਹਾ ਜਾ ਸਕਦਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਹ ਮਾਰੂ ਫੈਸਲਾ ਵਾਪਸ ਨਾ ਲਿਆ ਤਾਂ ਦਫਤਰੀ ਕਾਮੇ ਕੰਮ ਬੰਦ ਕਰ ਕੇ ਸਡ਼ਕਾਂ ’ਤੇ ਆਉਣ ਲਈ ਮਜਬੂਰ ਹੋਣਗੇ ਅਤੇ ਇਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।
ਇਸ ਮੌਕੇ ਨਰਿੰਦਰ ਸ਼ਰਮਾ ਜਨਰਲ ਸਕੱਤਰ, ਅਮਰਜੀਤ ਸਿੰਘ ਵਾਲੀਆ ਵਿੱਤ ਸਕੱਤਰ, ਗੁਰਵਿੰਦਰ ਸਿੰਘ ਵਿਰਕ ਪ੍ਰਧਾਨ ਡੀ. ਸੀ. ਦਫ਼ਤਰ, ਬਲਬੀਰ ਸਿੰਘ ਮੁੱਖ ਸਲਾਹਕਾਰ, ਮੱਖਣ ਸਿੰਘ ਮਾਨ ਪ੍ਰਧਾਨ ਐਕਸਾਈਜ਼ ਵਿਭਾਗ, ਗੁਰਜੀਤ ਸਿੰਘ ਪ੍ਰਧਾਨ ਫੂਡ ਸਪਲਾਈ, ਜਸਵਿੰਦਰ ਸਿੰਘ ਜਨਰਲ ਸਕੱਤਰ, ਜਗਸੀਰ ਸਿੰਘ ਸੁਪਰਡੈਂਟ ਪ੍ਰਧਾਨ, ਕਮਰਜੀਤ ਸਿੰਘ ਅਤੇ ਦੇਸ ਰਾਜ ਪ੍ਰਧਾਨ ਸਹਿਕਾਰਤਾ ਵਿਭਾਗ ਨੇ ਵੀ ਸੰਬੋਧਨ ਕੀਤਾ।
ਗਰੀਬ ਪਰਿਵਾਰ ਦਾ 12 ਸਾਲਾ ਬੱਚਾ ਲਾਪਤਾ
NEXT STORY