ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਦੇ ਸੀਨੀਅਰ ਨੇਤਾ ਜੈਰਾਮ ਰਮੇਸ਼ ਨੇ ਐਤਵਾਰ ਨੂੰ ਕਿਹਾ ਕਿ ਪਾਰਟੀ ਆਗੂ ਰਾਹੁਲ ਗਾਂਧੀ ਰਾਂਚੀ 'ਚ 'ਇੰਡੀਆ' ਗਠਜੋੜ ਦੀ ਰੈਲੀ 'ਚ ਹਿੱਸਾ ਨਹੀਂ ਲੈ ਸਕਣਗੇ, ਕਿਉਂਕਿ ਉਹ ਬੀਮਾਰ ਹਨ ਅਤੇ ਫਿਲਹਾਲ ਨਵੀਂ ਦਿੱਲੀ ਤੋਂ ਬਾਹਰ ਜਾਣ 'ਚ ਅਸਮਰੱਥ ਹਨ।'' ਰਮੇਸ਼ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਮੱਧ ਪ੍ਰਦੇਸ਼ ਦੇ ਸਤਨਾ 'ਚ ਇਕ ਜਨ ਸਭਾ ਨੂੰ ਸੰਬੋਧਨ ਕਰਨ ਤੋਂ ਬਾਅਦ ਰਾਂਚੀ ਦੀ ਰੈਲੀ 'ਚ ਸ਼ਾਮਲ ਹੋਣਗੇ। ਕਾਂਗਰਸ ਜਨਰਲ ਸਕੱਤਰ ਸੰਚਾਰ ਇੰਚਾਰਜ ਜੈਰਾਮ ਰਮੇਸ਼ ਨੇ ਕਿਹਾ,''ਰਾਹੁਲ ਗਾਂਧੀ ਅੱਜ ਸਤਨਾ ਅਤੇ ਰਾਂਚੀ 'ਚ ਚੋਣ ਪ੍ਰਚਾਰ ਕਰਨ ਲਈ ਪੂਰੀ ਤਰ੍ਹਾਂ ਤਿਆਰ ਸਨ, ਜਿੱਥੇ 'ਇੰਡੀਆ' ਦੀ ਰੈਲੀ ਆਯੋਜਿਤ ਕੀਤੀ ਜਾ ਰਹੀ ਹੈ। ਉਹ ਅਚਾਨਕ ਬੀਮਾਰ ਹੋ ਗਏ ਅਤੇ ਫਿਲਹਾਲ ਨਵੀਂ ਦਿੱਲੀ ਤੋਂ ਰਵਾਨਾ ਹੋਣ 'ਚ ਅਸਮਰੱਥ ਹਨ।''
ਉਨ੍ਹਾਂ ਕਿਹਾ,''ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਜੀ ਸਤਨਾ 'ਚ ਇਕ ਜਨ ਸਭਾ ਨੂੰ ਸੰਬੋਧਨ ਕਰਨ ਤੋਂ ਬਾਅਦ ਰਾਂਚੀ ਦੀ ਰੈਲੀ 'ਚ ਹਿੱਸਾ ਲੈਣਗੇ।'' ਖੜਗੇ ਤੋਂ ਇਲਾਵਾ ਰਾਸ਼ਟਰੀ ਜਨਤਾ ਦਲ (ਰਾਜਦ) ਦੇ ਮੁਖੀ ਲਾਲੂ ਪ੍ਰਸਾਦ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਅਤੇ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਪਤਨੀ ਕਲਪਣਾ ਦੇ ਐਤਵਾਰ ਨੂੰ ਰਾਂਚੀ 'ਚ 'ਉਲਗੁਲਾਨ ਨਿਆਂ' ਰੈਲੀ ਨੂੰ ਸੰਬੋਧਨ ਕਰਨ ਦੀ ਉਮੀਦ ਹੈ ਜੋ ਵਿਰੋਧੀ ਗਠਜੋੜ 'ਇੰਡੀਆ' ਲਈ ਇਕ ਵੱਡਾ ਸ਼ਕਤੀ ਪ੍ਰਦਰਸ਼ਨ ਹੋਵੇਗਾ। ਪ੍ਰਭਾਤ ਤਾਰਾ ਮੈਦਾਨ 'ਚ ਹੋਣ ਵਾਲੀ ਰੈਲੀ 'ਚ 'ਇੰਡੀਆ' ਗਠਜੋੜ 'ਚ ਸ਼ਾਮਲ ਵੱਖ-ਵੱਖ ਦਲਾਂ ਦੇ ਨੇਤਾ ਹਿੱਸਾ ਲੈਣਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰੇਲਵੇ ਨੂੰ ਬਚਾਉਣ ਲਈ ਮੋਦੀ ਸਰਕਾਰ ਨੂੰ ਹਟਾਉਣਾ ਹੋਵੇਗਾ : ਰਾਹੁਲ ਗਾਂਧੀ
NEXT STORY