ਨਵਾਂਸ਼ਹਿਰ, (ਮਨੋਰੰਜਨ)- ਮੁਹੱਲਾ ਪੰਡੋਰਾ ਨਾਲ ਨਿਊ ਪ੍ਰੇਮ ਨਗਰ ਬਸਤੀ ਦੇ ਲੋਕਾਂ ਨੇ ਇਲਾਕੇ 'ਚ ਗੰਦਗੀ ਤੇ ਮਾੜੀ ਸੜਕ ਤੋਂ ਪ੍ਰੇਸ਼ਾਨ ਹੋ ਕੇ ਨਗਰ ਕੌਂਸਲ ਖਿਲਾਫ ਨਾਅਰੇਬਾਜ਼ੀ ਕੀਤੀ। ਮੁਹੱਲਾ ਵਾਸੀਆਂ ਦਾ ਦੋਸ਼ ਹੈ ਕਿ ਫੈਲੀ ਗੰਦਗੀ ਨਾਲ ਦਰਜਨਾਂ ਲੋਕ ਬੀਮਾਰ ਹੋਣ ਦੇ ਬਾਵਜੂਦ ਨਾ ਤਾਂ ਪ੍ਰਸ਼ਾਸਨ ਤੇ ਨਾ ਹੀ ਨਗਰ ਕੌਂਸਲ ਉਨ੍ਹਾਂ ਦੀ ਇਸ ਸਮੱਸਿਆ ਵੱਲ ਧਿਆਨ ਦੇ ਰਹੀ ਹੈ। ਉਧਰ, ਮੰਦੀ ਸੜਕ ਕਾਰਨ ਕਈ ਵਾਰ ਲੋਕਾਂ ਨੂੰ ਸੱਟਾਂ ਵੀ ਲੱਗ ਚੁੱਕੀਆਂ ਹਨ। ਇਹ ਹਾਲਾਤ ਪਿਛਲੇ ਕਈ ਮਹੀਨਿਆਂ ਤੋਂ ਹਨ। ਵਾਰ-ਵਾਰ ਕੌਂਸਲ ਨੂੰ ਕਹਿਣ ਦੇ ਬਾਵਜੂਦ ਅਜੇ ਤੱਕ ਨਗਰ ਕੌਂਸਲ ਦੀ ਨੀਂਦ ਨਹੀਂ ਖੁੱਲ੍ਹੀ। ਅਜਿਹੇ 'ਚ ਜੇਕਰ ਭਾਰੀ ਮੀਂਹ ਪੈਂਦਾ ਹੈ ਤਾਂ ਹਾਲਾਤ ਹੋਰ ਵੀ ਵਿਗੜ ਸਕਦੇ ਹਨ।
ਇਲਾਕਾ ਵਾਸੀਆਂ ਨੇ ਬਸਤੀ ਨਾਲ ਬਣਾਏ ਗਏ ਡੰਪ ਨੂੰ ਵੀ ਜਲਦ ਚੁੱਕਣ ਦੀ ਮੰਗ ਕੀਤੀ। ਇਸ ਮੌਕੇ ਰਾਜ ਕੁਮਾਰ, ਸੁਖਪਾਲ, ਅਮਰਜੀਤ, ਸੋਨੂੰ, ਚੰਨਣ ਰਾਮ ਆਦਿ ਨੇ ਪ੍ਰਸ਼ਾਸਨ ਤੇ ਨਗਰ ਕੌਂਸਲ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਜਲਦ ਹੀ ਉਨ੍ਹਾਂ ਦੀ ਇਸ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਨਗਰ ਕੌਂਸਲ ਦਾ ਘਿਰਾਓ ਕਰਨਗੇ। ਇਸ ਮੌਕੇ ਵਿਨੇ ਕੁਮਾਰ, ਰਵੀ ਕੁਮਾਰ, ਮੁਕੇਸ਼ ਕੁਮਾਰ, ਰਾਹੁਲ ਕੁਮਾਰ, ਸੁਰੇਸ਼ ਕੁਮਾਰ, ਅਨਿਲ ਕੁਮਾਰ, ਰੋਹਿਤ ਕੁਮਾਰ, ਹੈਪੀ ਆਦਿ ਮੌਜੂਦ ਸਨ।
ਕੀ ਕਹਿੰਦੇ ਹਨ ਨਗਰ ਕੌਂਸਲ ਦੇ ਈ. ਓ.?
ਨਗਰ ਕੌਂਸਲ ਦੇ ਈ. ਓ. ਰਣਵੀਰ ਸਿੰਘ ਦਾ ਕਹਿਣਾ ਹੈ ਕਿ ਬਸਤੀ 'ਚ ਜਲਦ ਹੀ ਸਫਾਈ ਵਿਵਸਥਾ ਦਰੁੱਸਤ ਕੀਤੀ ਜਾਵੇਗੀ। ਖਸਤਾਹਾਲ ਸੜਕ ਦਾ ਐਸਟੀਮੇਟ ਪਾਸ ਹੋ ਚੁੱਕਾ ਹੈ। ਇਸ ਦੀ ਅਪਰੂਵਲ ਮਿਲਣ ਦੇ ਨਾਲ ਹੀ ਟੈਂਡਰ ਲਾ ਦਿੱਤੇ ਜਾਣਗੇ ਤਾਂ ਕਿ ਸੜਕ ਦੀ ਮੁਰੰਮਤ ਕੀਤੀ ਜਾ ਸਕੇ।
ਨੌਜਵਾਨਾਂ 'ਚ ਚੱਲੇ ਇੱਟਾਂ-ਰੋੜੇ, ਦੋਵੇਂ ਧਿਰਾਂ ਦੇ 50 ਵਿਅਕਤੀਆਂ 'ਤੇ ਕੇਸ ਦਰਜ
NEXT STORY