ਸੰਦੌਡ਼, (ਰਿਖੀ)- ਅਪੰਗ-ਸੁਅੰਗ (ਅਸੂਲ) ਲੋਕ ਮੰਚ ਪੰਜਾਬ ਦੇ ਆਗੂਆਂ ਤੇ ਵਰਕਰਾਂ ਵੱਲੋਂ ਪਿੰਡ ਕੁਠਾਲਾ ਵਿਖੇ ਮੰਗਾਂ ਤੇ ਸਮੱਸਿਆਵਾਂ ਨੂੰ ਲੈ ਕੇ ਥਾਲੀਆਂ ਖਡ਼ਕਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਮੰਚ ਦੇ ਆਗੂ ਗੁਰਜਿੰਦਰ ਸਿੰਘ ਤੋਲੇਵਾਲ ਤੇ ਸਮਸ਼ਾਦ ਤੱਖਰ ਨੇ ਕਿਹਾ ਕਿ ਜੇਕਰ ਭਾਰਤ ਸਰਕਾਰ ਸਾਰੇ ਭਾਰਤ ’ਚ ਇਕ ਟੈਕਸ ਪ੍ਰਣਾਲੀ ਲਾਗੂ ਕਰ ਸਕਦੀ ਹੈ ਤਾਂ ਫਿਰ ਇਕ ਪੈਨਸ਼ਨ ਕਿਉਂ ਨਹੀਂ? ਉਨ੍ਹਾਂ ਦੱਸਿਆ ਕਿ ਅਪੰਗ ਵਿਅਕਤੀਆਂ ਨੂੰ ਮਿਲਣ ਵਾਲੀ ਪੈਨਸ਼ਨ ਦਿੱਲੀ ਵਿਚ 2500 ਰੁਪਏ, ਹਰਿਆਣਾ ’ਚ 2000 ਰੁਪਏ ਤੇ ਪੰਜਾਬ ’ਚ 750 ਰੁਪਏ ਹੈ ਉਹ ਵੀ ਸਮੇਂ ਸਿਰ ਨਹੀਂ ਦਿੱਤੀ ਜਾਂਦੀ। ਪਿਛਲੇ ਲੰਮੇ ਸਮੇਂ ਦਾ ਬਕਾਇਆ ਖਡ਼੍ਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਹਰ ਪਾਸੇ ਟੈਕਸ ਲਾ ਕੇ ਲੋਕਾਂ ਦੀ ਛਿੱਲ ਲਾਉਣੀ ਸ਼ੁਰੂ ਕੀਤੀ ਹੋਈ ਹੈ ਤੇ ਸਡ਼ਕਾਂ ’ਤੇ ਚੱਲਣ ਦੇ ਵੀ ਟੋਲ ਟੈਕਸ ਲਾਏ ਜਾ ਰਹੇ ਹਨ ਪਰ ਸਰਕਾਰ ਆਪਣੀ ਹਰ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ। ਇਕ ਵਿਅਕਤੀ ਸਾਰੀ ਉਮਰ ਰਾਸ਼ਟਰ ਲਈ ਕੰਮ ਕਰਦਾ ਹੈ ਹਰ ਤਰ੍ਹਾਂ ਦੇ ਟੈਕਸ ਅਦਾ ਕਰਦਾ ਹੈ ਪਰ ਬੁਢਾਪੇ ਵਿਚ ਦੇਸ਼ ਉਸ ਨੂੰ ਸਾਂਭਣ ਦੀ ਜ਼ਿੰਮੇਵਾਰੀ ਤੋਂ ਵੀ ਭੱਜ ਰਿਹਾ ਹੈ ਜੋ ਬਹੁਤ ਹੀ ਗਲਤ ਹੈ। ਇਸ ਸਮੇਂ ਮੰਤਰੀ ਢੱਡੇਵਾਡ਼ਾ, ਪਰਮਜੀਤ ਕੌਰ ਕੁਠਾਲਾ, ਸਮਸ਼ਾਦ ਤੱਖਰ, ਬੱੱਗਾ ਕੁਠਾਲਾ, ਸਤਨਾਮ ਕੁਠਾਲਾ, ਜਸਵੀਰ ਕੁਠਾਲਾ, ਗੁਰਪ੍ਰੀਤ ਕੁਠਾਲਾ, ਜਸਮਿੰਦਰ ਕੌਰ ਕੁਠਾਲਾ, ਕਈ ਵਰਕਰ ਹਾਜ਼ਰ ਸਨ।
ਪੁਲਸ ਕਰਮੀ ਦੀ ਵਰਦੀ ਪਾਡ਼ਨ ਵਾਲਾ ਕਾਬੂ
NEXT STORY