Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, SEP 07, 2026

    5:36:20 PM

  • harpuneet singh from rupnagar becomes lieutenant in indian army

    ਰੂਪਨਗਰ ਦਾ ਹਰਪੁਨੀਤ ਫ਼ੌਜ 'ਚ ਬਣਿਆ ਲੈਫ਼ਟੀਨੈਂਟ

  • ludhiana irs officer

    ਲੁਧਿਆਣਾ ਦੇ IRS ਅਫ਼ਸਰ ਰੋਹਿਤ ਮਹਿਰਾ ਨੇ ਕਾਇਮ...

  • trump takes shot at pm carney

    ‘Get up, governor’: ਟਰੰਪ ਨੇ ਕੈਨੇਡੀਅਨ PM ਮਾਰਕ...

  • trump on moon

    'ਹੋਰਮੁਜ਼ ਛੱਡੋ, ਹੁਣ ਤਾਂ ਚੰਦ ਵੀ ਸਾਡਾ ਐ..!',...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Kapurthala
  • ਬਲੱਡ ਬੈਂਕ ਮਾਮਲਾ : ਮੁੱਖ ਮੰਤਰੀ ਦੇ ਹੁਕਮਾਂ 'ਤੇ SMO ਸਮੇਤ 3 ਸਸਪੈਂਡ

PUNJAB News Punjabi(ਪੰਜਾਬ)

ਬਲੱਡ ਬੈਂਕ ਮਾਮਲਾ : ਮੁੱਖ ਮੰਤਰੀ ਦੇ ਹੁਕਮਾਂ 'ਤੇ SMO ਸਮੇਤ 3 ਸਸਪੈਂਡ

  • Updated: 07 Feb, 2020 11:29 PM
Kapurthala
smo suspended on the order of cm
  • Share
    • Facebook
    • Tumblr
    • Linkedin
    • Twitter
  • Comment

ਚੰਡੀਗੜ੍ਹ/ਫਗਵਾੜਾ/ਜਲੰਧਰ, (ਅਸ਼ਵਨੀ, ਹਰਜੋਤ, ਧਵਨ, ਮਹਾਜਨ)— ਸਿਵਲ ਹਸਪਤਾਲ ਫਗਵਾੜਾ ਦੇ ਬਲੱਡ ਬੈਂਕ 'ਚ ਇਕ ਨੌਜਵਾਨ ਨੂੰ ਵੱਖਰੇ ਬਲੱਡ ਗਰੁੱਪ ਦਾ ਖੂਨ ਦੇਣ ਤੇ 2 ਮਰੀਜ਼ਾਂ ਨੂੰ ਸੰਕਰਮਿਤ ਖੂਨ ਦੇਣ ਸਬੰਧੀ ਹੋਈ ਅਣਗਹਿਲੀ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਨੇ ਸ਼ੁਕੱਰਵਾਰ ਇਸ ਘਟਨਾ ਦੀ ਵਿਸਥਾਰਤ ਜਾਂਚ ਕਰਵਾਉਣ ਅਤੇ ਸੂਬੇ ਦੇ ਸਾਰੇ ਬਲੱਡ ਬੈਂਕਾਂ ਦਾ ਤੁਰੰਤ ਨਿਰੀਖਣ ਕਰਨ ਦੇ ਹੁਕਮ ਦਿੱਤੇ ਹਨ। ਇਹ ਹੁਕਮ ਫਗਵਾੜਾ 'ਚ 2 ਮਰੀਜ਼ਾਂ ਨੂੰ ਐੱਚ. ਸੀ. ਵੀ. ਅਤੇ ਐੱਚ. ਬੀ. ਐੱਸ. ਏ. ਜੀ. ਨਾਲ ਸੰਕਰਮਿਤ ਖੂਨ ਦੇ 2 ਯੂਨਿਟ ਦਿੱਤੇ ਜਾਣ ਸਬੰਧੀ ਮੀਡੀਆ ਦੀਆਂ ਰਿਪੋਰਟਾਂ ਦੇ ਮੱਦੇਨਜ਼ਰ ਜਾਰੀ ਕੀਤਾ ਗਿਆ ਹੈ।

ਸਰਕਾਰੀ ਬੁਲਾਰੇ ਅਨੁਸਾਰ ਇਸ ਘਟਨਾ ਤੋਂ ਬਾਅਦ ਫਗਵਾੜਾ ਦੇ ਬਲੱਡ ਬੈਂਕ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਸਬੰਧਤ ਬੀ. ਟੀ. ਓ. ਡਾ. ਹਰਦੀਪ ਸਿੰਘ ਸੇਠੀ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਅਤੇ ਐੱਲ. ਟੀ. ਰਵੀ ਪਾਲ ਦੀਆਂ ਸੇਵਾਵਾਂ ਵੀ ਮੁਅੱਤਲ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਐੱਸ. ਐੱਮ. ਓ. ਡਾ. ਕਮਲ ਕਿਸ਼ੋਰ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਹੈ ਅਤੇ ਸਿਵਲ ਸਰਜਨ ਕਪੂਰਥਲਾ ਨੂੰ ਇਸ ਅਪਰਾਧਿਕ ਲਾਪ੍ਰਵਾਹੀ ਲਈ ਪੁਲਸ ਵਿਭਾਗ ਕੋਲ ਅਪਰਾਧਿਕ ਸ਼ਿਕਾਇਤ ਦਰਜ ਕਰਾਉਣ ਲਈ ਕਿਹਾ ਗਿਆ ਹੈ।

ਮੁੱਖ ਮੰਤਰੀ ਨੇ ਇਸ ਮਾਮਲੇ 'ਤੇ ਗੰਭੀਰ ਚਿੰਤਾ ਜ਼ਾਹਿਰ ਕਰਦਿਆਂ ਸਿਹਤ ਵਿਭਾਗ ਨੂੰ ਸਾਰੇ ਬਲੱਡ ਬੈਂਕਾਂ ਦੀ ਤੁਰੰਤ ਜਾਂਚ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਖੂਨ ਪ੍ਰਬੰਧਨ ਦੇ ਸਹੀ ਮਾਪਦੰਡਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕੋਈ ਵੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਮੁੱਖ ਮੰਤਰੀ ਦੇ ਨਿਰਦੇਸ਼ਾਂ 'ਤੇ ਕਪੂਰਥਲਾ ਜ਼ਿਲੇ ਦੇ ਸਾਰੇ ਬਲੱਡ ਬੈਂਕਾਂ ਦਾ ਅਗਲੇ 3 ਦਿਨਾਂ 'ਚ ਸਿਵਲ ਸਰਜਨਾਂ ਦੀ ਅਗਵਾਈ ਵਾਲੀ ਡਿਸਟ੍ਰਿਕਟ ਬਲੱਡ ਟਰਾਂਸਫਿਊਜ਼ਨ ਕਮੇਟੀ ਵਲੋਂ ਨਿਰੀਖਣ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹੋਰ ਜਾਂਚ ਪ੍ਰਕਿਰਿਆ ਤੋਂ ਇਲਾਵਾ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ, ਪੰਜਾਬ ਬਲੱਡ ਐਂਡ ਟਰਾਂਸਫਿਊਜ਼ਨ ਕਮੇਟੀ ਦੀਆਂ ਟੀਮਾਂ ਵਲੋਂ ਅਗਲੇ 15 ਦਿਨਾਂ 'ਚ ਸਾਰੇ ਸਰਕਾਰੀ ਬਲੱਡ ਬੈਂਕਾਂ ਦਾ ਨਿਰੀਖਣ ਅਤੇ 31 ਮਾਰਚ ਤੱਕ ਸਾਰੇ ਪ੍ਰਾਈਵੇਟ ਬਲੱਡ ਬੈਂਕਾਂ ਦਾ ਨਿਰੀਖਣ ਕੀਤਾ ਜਾਵੇਗਾ। ਹਰੇਕ ਮਹੀਨੇ ਇਸ ਸਬੰਧੀ ਇਕ ਰਿਪੋਰਟ ਪੰਜਾਬ ਸਟੇਟ ਬਲੱਡ ਟਰਾਂਸਫਿਊਜ਼ਨ ਕੌਂਸਲ ਨੂੰ ਭੇਜਣ ਸਬੰਧੀ ਵੀ ਮੁੱਖ ਮੰਤਰੀ ਵਲੋਂ ਨਿਰਦੇਸ਼ ਦਿੱਤੇ ਗਏ ਹਨ। ਬੁਲਾਰੇ ਨੇ ਦੱਸਿਆ ਕਿ ਫਗਵਾੜਾ ਵਿਖੇ ਇਹ ਘਟਨਾ 30 ਜਨਵਰੀ ਨੂੰ ਡਰੱਗ ਇੰਸਪੈਕਟਰਾਂ ਵਲੋਂ ਬਲੱਡ ਬੈਂਕ ਦੇ ਸਾਂਝੇ ਨਿਰੀਖਣ ਦੌਰਾਨ ਸਾਹਮਣੇ ਆਈ, ਜਿਸ 'ਤੇ ਤੁਰੰਤ ਕਾਰਵਾਈ ਕਰਦਿਆਂ ਸਿਵਲ ਸਰਜਨ ਕਪੂਰਥਲਾ ਵਲੋਂ ਜਾਂਚ ਅਤੇ ਤੱਥਾਂ ਦੀ ਪੜਤਾਲ ਲਈ ਤੁਰੰਤ ਇਕ ਮੈਡੀਕਲ ਬੋਰਡ ਦਾ ਗਠਨ ਕੀਤਾ ਗਿਆ।

ਬੁਲਾਰੇ ਨੇ ਦੱਸਿਆ ਕਿ ਨਿਰੀਖਣ ਦੌਰਾਨ ਪਤਾ ਲੱਗਾ ਕਿ ਇਕ ਮਰੀਜ਼ ਜਿਸ ਦਾ ਬਲੱਡ ਗਰੁੱਪ ਓ+ ਹੈ, ਨੂੰ ਬੀ+ ਖੂਨ ਚੜ੍ਹਾਇਆ ਗਿਆ, ਜੋ ਮਰੀਜ਼ ਦੀ ਜਾਨ ਲਈ ਵੱਡਾ ਖਤਰਾ ਸੀ, ਜਿਸ ਨਾਲ ਨੌਜਵਾਨ ਰੋਗੀ ਦੀ ਹਾਲਤ ਵਿਗੜ ਗਈ। ਬੁਲਾਰੇ ਨੇ ਦੱਸਿਆ ਕਿ ਨਿਯਮਾਂ ਮੁਤਾਬਿਕ ਮਰੀਜ਼ ਦੀ ਦੇਖਭਾਲ ਕਰ ਰਹੇ ਐੱਮ. ਓ. ਅਤੇ ਅੱਗੇ ਐੱਸ. ਐੱਮ. ਓ. ਦੀ ਡਿਊਟੀ ਸੀ ਕਿ ਉਹ ਇਸ ਘਟਨਾ ਦੀ ਜਾਣਕਾਰੀ ਤੁਰੰਤ ਉੱਚ ਅਧਿਕਾਰੀਆਂ ਨੂੰ ਦੇਣ ਪਰ ਐੱਸ. ਐੱਮ. ਓ. ਡਾ. ਕਮਲ ਕਿਸ਼ੋਰ ਆਪਣੀ ਡਿਊਟੀ ਨਿਭਾਉਣ ਵਿਚ ਅਸਫਲ ਰਹੇ ਅਤੇ ਉਨ੍ਹਾਂ ਨੂੰ ਸਸਪੈਂਡ ਕਰ ਦਿੱਤਾ ਗਿਆ।

ਬੁਲਾਰੇ ਨੇ ਕਿਹਾ ਕਿ ਇਸ ਦੌਰਾਨ ਸਿਵਲ ਸਰਜਨ ਕਪੂਰਥਲਾ ਨੂੰ ਫਗਵਾੜਾ ਸਿਵਲ ਹਸਪਤਾਲ ਬਲੱਡ ਬੈਂਕ 'ਚ ਸਟਾਫ ਦਾ ਬਦਲਵਾਂ ਪ੍ਰਬੰਧ ਕਰਨ ਦੀ ਹਦਾਇਤ ਕੀਤੀ ਗਈ ਹੈ ਅਤੇ ਸਟਾਫ ਦਾ ਪ੍ਰਬੰਧ ਹੋਣ ਤੋਂ ਬਾਅਦ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਵਿਭਾਗ ਵਲੋਂ ਬਲੱਡ ਬੈਂਕ ਦਾ ਨਿਰੀਖਣ ਕੀਤਾ ਜਾਵੇਗਾ। ਬੁਲਾਰੇ ਨੇ ਕਿਹਾ ਕਿ ਇਹ ਨਿਰੀਖਣ ਇਕ ਹਫਤੇ ਦੇ ਅੰਦਰ ਪੂਰਾ ਹੋ ਜਾਵੇਗਾ ਅਤੇ ਜੇਕਰ ਨਿਰੀਖਣ ਦੌਰਾਨ ਸਭ ਕੁਝ ਠੀਕ ਪਾਇਆ ਗਿਆ ਤਾਂ ਬਲੱਡ ਬੈਂਕ ਮੁੜ ਚਾਲੂ ਕਰ ਦਿੱਤਾ ਜਾਵੇਗਾ।      

  • ਬਲੱਡ ਬੈਂਕ
  • ਐੱਸ ਐੱਮ ਓ
  • ਸਸਪੈਂਡ
  • Blood Bank
  • SMO
  • Suspend

ਕੈਪਟਨ ਨੇ 12 ਲੱਖ ਨੌਕਰੀਆਂ ਪੈਦਾ ਕਰਨ ਦਾ ਜਾਰੀ ਕੀਤਾ ਡਾਟਾ

NEXT STORY

Stories You May Like

  • 3 smugglers arrested with heroin
    ਹੈਰੋਇਨ ਸਮੇਤ 3 ਸਮੱਗਲਰ ਗ੍ਰਿਫ਼ਤਾਰ, ਪਾਕਿਸਤਾਨੀ ਡਰੋਨ ਰਾਹੀਂ ਮੰਗਵਾਈ ਸੀ ਖੇਪ
  • case registered against 3 people for cheating innocent farmers
    ਜਾਅਲੀ ਖਾਦਾਂ ਗੋਦਾਮ ’ਚ ਰੱਖ ਕੇ ਭੋਲੇ ਭਾਲੇ ਕਿਸਾਨਾਂ ਨਾਲ ਠੱਗੀ ਮਾਰਨ ਵਾਲੇ 3 ਲੋਕਾਂ ਖਿਲਾਫ ਮਾਮਲਾ ਦਰਜ
  • fake certificate  3 people  fir
    ਫਰਜ਼ੀ ਸਰਟੀਫਿਕੇਟ ਬਣਾਉਣ 'ਤੇ 3 ਵਿਅਕਤੀਆਂ 'ਤੇ ਪਰਚਾ ਦਰਜ
  • 3 seized with drugs and heroin
    ਨਸ਼ੀਲੀ ਗੋਲੀਆਂ ਅਤੇ ਹੈਰੋਇਨ ਸਣੇ 3 ਕਾਬੂ
  • car hits truck  3 injured
    ਕਾਰ ਟਰੱਕ ’ਚ ਵੱਜੀ, 3 ਜ਼ਖਮੀ
  • 290 crores  bank loan  fraud case
    290 ਕਰੋੜ ਦਾ ਬੈਂਕ ਲੋਨ ਧੋਖਾਧੜੀ ਮਾਮਲਾ; ਕੋਲਕਾਤਾ 'ਚ ਕਈ ਥਾਵਾਂ 'ਤੇ ED ਨੇ ਮਾਰੇ ਛਾਪੇ
  • case registered against four family members
    ਕਤਲ ਮਾਮਲੇ 'ਚ ਔਰਤ ਸਮੇਤ ਪਰਿਵਾਰ ਦੇ ਚਾਰ ਜੀਆਂ ਖ਼ਿਲਾਫ਼ ਮਾਮਲਾ ਦਰਜ
  • schools may remain closed on thursday  september 3
    ਵੀਰਵਾਰ 3 ਸਤੰਬਰ ਨੂੰ ਬੰਦ ਰਹਿ ਸਕਦੇ ਹਨ ਇਨ੍ਹਾਂ ਜ਼ਿਲ੍ਹਿਆਂ ਦੇ ਸਕੂਲ, ਲਿਆ ਗਿਆ ਵੱਡਾ ਫ਼ੈਸਲਾ
  • snatching in jalandhar west constituency  people of the area in panic
    ਜਲੰਧਰ ਵੈਸਟ ਹਲਕੇ 'ਚ ਦਿਨ-ਦਿਹਾੜੇ ਸਨੈਚਿੰਗ, ਦਹਿਸ਼ਤ 'ਚ ਇਲਾਕੇ ਦੇ ਲੋਕ
  • punjab congress protest in jalandhar
    ਖੜਗੇ ਦੀ ਰੈਲੀ ਮਗਰੋਂ ਮੰਚ ਸ਼ੁੱਧੀਕਰਨ ਨੂੰ ਲੈ ਕੇ ਵਿਰੋਧ, ਜਲੰਧਰ 'ਚ ਕਾਂਗਰਸ ਨੇ...
  • elderly woman dies after surgery
    ਚੂਲੇ ਦਾ ਆਪਰੇਸ਼ਨ ਕਰਵਾਉਣ ਮਗਰੋਂ ਬਜ਼ੁਰਗ ਦੀ ਮੌਤ, ਪਰਿਵਾਰ ਨੇ ਹਸਪਤਾਲ 'ਤੇ ਲਾਏ...
  • fake cia personnel threatened the operator of padrino restaurant
    ਜਲੰਧਰ ਦੇ ਮਸ਼ਹੂਰ ਰੈਸਟੋਰੈਂਟ 'ਚ ਪਿਸਤੌਲ ਲੈ ਕੇ ਦਾਖ਼ਲ ਹੋਏ 2 ਨੌਜਵਾਨ, CIA...
  • boys armed with weapons committed hooliganism in jalandhar
    ਜਲੰਧਰ 'ਚ ਹਥਿਆਰਾਂ ਨਾਲ ਲੈਸ ਨੌਜਵਾਨਾਂ ਨੇ ਕੀਤੀ ਗੁੰਡਾਗਰਦੀ, ਵੀਡੀਓ ਹੋਈ ਵਾਇਰਲ
  • nhrc takes notice of alleged custodial beating in punjab
    ਪੰਜਾਬ 'ਚ ਕਥਿਤ ਹਿਰਾਸਤ 'ਚ ਕੁੱਟਮਾਰ ਦਾ NHRC ਨੇ ਲਿਆ ਨੋਟਿਸ, ਦੋ ਹਫ਼ਤਿਆਂ ਦੇ...
  • new scam chemical purse scam in punjab
    ਪੰਜਾਬ 'ਚ ਨਵਾਂ ਸਕੈਮ, ਨਵਾਂ ਖ਼ਤਰਨਾਕ ਤਰੀਕਾ! ਪੁਲਸ ਦੀ ਚਿਤਾਵਨੀ, ਰਹੋ ਸਾਵਧਾਨ
  • four cadets from punjab become lieutenants in indian army
    ਪੰਜਾਬ ਦੇ 4 ਕੈਡੇਟ ਭਾਰਤੀ ਫ਼ੌਜ 'ਚ ਬਣੇ ਲੈਫਟੀਨੈਂਟ, ਮਹਿਲਾ ਕੈਡਿਟਾਂ ਨੇ ਰਚਿਆ...
Trending
Ek Nazar
snowstorm hits

ਰੂਸ 'ਚ ਆਇਆ ਬਰਫ਼ੀਲਾ ਤੂਫਾਨ, 11 ਮੌਤਾਂ ਅਤੇ ਕਈ ਲਾਪਤਾ

special  arrangements for opposition leader

ਸ਼੍ਰੀਲੰਕਾ :  ਰਿਮਾਂਡ 'ਤੇ ਲਏ ਵਿਰੋਧੀ ਧਿਰ ਦੇ ਨੇਤਾ ਨਮਲ ਰਾਜਪਕਸ਼ੇ ਲਈ ਜੇਲ੍ਹ...

road incidents

ਪਾਕਿਸਤਾਨ  : ਸੜਕ ਹਾਦਸਿਆਂ 'ਚ 16 ਲੋਕਾਂ ਨੇ ਗਵਾਈ ਜਾਨ, 70 ਤੋਂ ਵੱਧ ਜ਼ਖਮੀ

china support russia

ਚੀਨ ਦੀ ਚਲਾਕੀ, ਰੂਸ ਨੂੰ ਭੇਜੀ ਡਰੋਨ ਸਮੱਗਰੀ

maulana fazlur rehman big claim

'ਚੀਨ ਪਾਕਿਸਤਾਨ ਤੋਂ ਖ਼ੁਸ਼ ਨਹੀਂ ': ਮੌਲਾਨਾ ਫਜ਼ਲੁਰ ਰਹਿਮਾਨ ਦਾ ਵੱਡਾ ਦਾਅਵਾ

flood in nepal

ਨੇਪਾਲ ਨੇ ਹੜ੍ਹ ਆਫ਼ਤ ਦੇ 13ਵੇਂ ਦਿਨ ਮਨਾਇਆ ਰਾਸ਼ਟਰੀ ਸੋਗ ਦਿਵਸ

heavy rain alert  weather

7 ਤੋਂ 12 ਸਤੰਬਰ ਤੱਕ ਪਵੇਗਾ ਭਾਰੀ ਮੀਂਹ! IMD ਨੇ ਹਨ੍ਹੇਰੀ-ਝੱਖੜ ਨੂੰ ਲੈ ਕੇ ਕਰ...

fake cia personnel threatened the operator of padrino restaurant

ਜਲੰਧਰ ਦੇ ਮਸ਼ਹੂਰ ਰੈਸਟੋਰੈਂਟ 'ਚ ਪਿਸਤੌਲ ਲੈ ਕੇ ਦਾਖ਼ਲ ਹੋਏ 2 ਨੌਜਵਾਨ, CIA...

dosanjh show entry

ਦੁਸਾਂਝ ਦੇ ਸ਼ੋਅ ਦੀ ਟਿਕਟ ਖਰੀਦਣ ਦੇ ਬਾਵਜੂਦ ਨਹੀਂ ਮਿਲੀ ਐਂਟਰੀ, ਦੱਸਿਆ ਇਹ ਕਾਰਨ

us envoys arrived in ukraine

ਯੂਕਰੇਨ ਪਹੁੰਚੇ ਅਮਰੀਕੀ ਰਾਜਦੂਤ ਵਿਟਕੌਫ ਅਤੇ ਕੁਸ਼ਨਰ

famous social media influencer

ਥਾਈਲੈਂਡ 'ਚ ਕਾਸਮੈਟਿਕ ਸਰਜਰੀ ਕਰਾਉਣੀ ਪਈ ਭਾਰੀ, ਮਸ਼ਹੂਰ ਸੋਸ਼ਲ ਮੀਡੀਆ ਇੰਫਲੂਐਂਸਰ...

flood survivor in nepal

ਮੇਰੀਆਂ ਭੈਣਾਂ ਇੱਕ ਪਲ 'ਚ ਮੇਰੇ ਤੋਂ ਵਿਛੜ ਗਈਆਂ: ਨੇਪਾਲ ਦੇ ਹੜ੍ਹਾਂ ਤੋਂ ਬਚੇ...

witkoff and kushner set to arrive in kyiv

ਸ਼ਾਂਤੀ ਵਾਰਤਾ ਲਈ ਵਿਟਕੌਫ, ਕੁਸ਼ਨਰ ਜਲਦ ਪਹੁੰਚ ਰਹੇ ਕੀਵ

nepal tragedy

ਨੇਪਾਲ ਤ੍ਰਾਸਦੀ: ਲਾਪਤਾ ਲੋਕਾਂ ਦੀ ਭਾਲ ਜਾਰੀ, ਬਰਾਮਦ ਲਾਸ਼ਾਂ ਦੀ ਪਛਾਣ ਬਣੀ...

school closed  delhi  11 september

ਹੋ ਗਿਆ ਛੁੱਟੀ ਦਾ ਐਲਾਨ ! 11 ਸਤੰਬਰ ਨੂੰ BRICS ਸੰਮੇਲਨ ਕਾਰਨ ਬੰਦ ਰਹਿਣਗੇ...

tv presenter sarah khalifa

ਮਿਸਰ ਦੀ ਟੀਵੀ ਐਂਕਰ ਸਾਰਾਹ ਖਲੀਫਾ ਸਮੇਤ 12 ਹੋਰ ਲੋਕਾਂ ਨੂੰ ਮੌਤ ਦੀ ਸਜ਼ਾ

protocol issued

ਨੇਪਾਲ ਹੜ੍ਹ : ਰਿਪੋਰਟਿੰਗ ਕਰਨ ਵਾਲੇ ਪੱਤਰਕਾਰਾਂ ਲਈ ਪ੍ਰੋਟੋਕੋਲ ਜਾਰੀ

state of punjab

'ਪੰਜਾਬ ਨੂੰ ਦੂਜੇ ਦੇਸ਼ਾਂ ਦੇ ਮੁਕਾਬਲੇ ਗੁਆਂਢੀ ਰਾਜਾਂ ਤੋਂ ਜ਼ਿਆਦਾ ਖ਼ਤਰਾ'

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • major reshuffle in chandigarh police
      ਚੰਡੀਗੜ੍ਹ ਪੁਲਸ 'ਚ ਵੱਡਾ ਫੇਰਬਦਲ, 13 ਪੁਲਸ ਅਫ਼ਸਰਾਂ ਦੇ ਤਬਾਦਲੇ, ਪੜ੍ਹੋ ਪੂਰੀ...
    • service center  complete closure  employees
      15 ਨੂੰ ਪੰਜਾਬ ਭਰ ਦੇ ਸੇਵਾ ਕੇਂਦਰ ਰਹਿਣਗੇ ਮੁਕੰਮਲ ਬੰਦ
    • gippy and shehnaaz reached wagah border to promote singh vs kaur 2
      'Singh vs Kaur 2' ਦੀ ਪ੍ਰਮੋਸ਼ਨ ਲਈ ਵਾਹਘਾ ਬਾਰਡਰ ਪਹੁੰਚੇ ਗਿੱਪੀ ਅਤੇ...
    • relief for passengers during the festive season
      ਤਿਉਹਾਰੀ ਸੀਜ਼ਨ ’ਚ ਯਾਤਰੀਆਂ ਨੂੰ ਰਾਹਤ, ਚੰਡੀਗੜ੍ਹ ਤੋਂ ਦੋ ਫੈਸਟੀਵਲ ਸਪੈਸ਼ਲ...
    • man from sultanpur lodhi dies in abu dhabi
      ਵਿਦੇਸ਼ੋਂ ਆਈ ਖ਼ਬਰ ਨੇ ਪੁਆਏ ਵੈਣ! ਆਬੂਧਾਬੀ 'ਚ ਸੁਲਤਾਨਪੁਰ ਲੋਧੀ ਦੇ ਵਿਅਕਤੀ ਦੀ...
    • singer ninja gets angry at sound operator after mic goes off
      ਲਾਈਵ ਸ਼ੋਅ ਦੌਰਾਨ ਸਾਊਂਡ ਆਪਰੇਟਰ 'ਤੇ ਭੜਕੇ ਗਾਇਕ ਨਿੰਜਾ,''ਕਿਹਾ ਖਾਲੀ...
    • fir case
      ਨਹਿਰੀ ਪਾਣੀ ਚੋਰੀ ਕਰਨ ਵਾਲੇ 2 ਵਿਅਕਤੀਆਂ 'ਤੇ ਪਰਚਾ ਦਰਜ
    • drug smuggler arrested
      1 ਕਿੱਲੋ 964 ਗ੍ਰਾਮ ਆਈਸ ਡਰੱਗ ਤੇ ਕਰੂਜ਼ ਗੱਡੀ ਸਮੇਤ ਨਸ਼ਾ ਤਸਕਰ ਗ੍ਰਿਫ਼ਤਾਰ
    • theft in dana mandi
      ਦਾਣਾ ਮੰਡੀ ’ਚ ਮੁੜ ਹੋਈ ਚੋਰੀ, ਨਸ਼ੇੜੀਆਂ ਦੇ ਵਧਦੇ ਖੌਫ਼ ਤੋਂ ਲੋਕ ਪ੍ਰੇਸ਼ਾਨ
    • two youths had sexual intercourse with a girl got her pregnant
      ਪੰਜਾਬ 'ਚ ਸ਼ਰਮਸਾਰ ਘਟਨਾ! ਦੋ ਨੌਜਵਾਨਾਂ ਨੇ ਕੁੜੀ ਦੀ ਰੋਲ਼ੀ ਪੱਤ, ਪੇਟ ਦਰਦ ਮਗਰੋਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +