ਅੰਮ੍ਰਿਤਸਰ (ਗੁਰਿੰਦਰ ਸਾਗਰ, ਸੰਜੀਵ) : ਪੰਜਾਬ ਦੇ ਖੁਫੀਆ ਵਿਭਾਗ ਕਾਊਂਟਰ ਇੰਟੈਲੀਜੈਂਸ ਨੇ ਅੱਜ ਜਲੰਧਰ ਰੋਡ ’ਤੇ ਇਕ ਗੁਪਤ ਆਪ੍ਰੇਸ਼ਨ ਦੌਰਾਨ ਖਤਰਨਾਕ ਅਫੀਮ ਸਮੱਗਲਰ ਅਜਮੇਰ ਸਿੰਘ ਵਾਸੀ ਬੱਚੀਵਿੰਡ ਘਰਿੰਡਾ (ਅੰਮ੍ਰਿਤਸਰ) ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ 'ਚੋਂ 20 ਕਿਲੋ ਅਫੀਮ ਬਰਾਮਦ ਹੋਈ। ਮੁਲਜ਼ਮ ਇਸ ਨੂੰ ਆਪਣੇ ਟਰੱਕ ਨੰ. ਪੀ ਬੀ 12-6671 ਵਿੱਚ ਲੈ ਕੇ ਦਿਹਾਤੀ ਖੇਤਰ ਵਿੱਚ ਸਪਲਾਈ ਕਰਨ ਲਈ ਲਿਆ ਰਿਹਾ ਸੀ। ਫਿਲਹਾਲ ਕਾਊਂਟਰ ਇੰਟੈਲੀਜੈਂਸ ਨੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰਕੇ ਅਦਾਲਤ ਦੇ ਨਿਰਦੇਸ਼ਾਂ ’ਤੇ ਜਾਂਚ ਲਈ ਪੁਲਸ ਰਿਮਾਂਡ ’ਤੇ ਲਿਆ ਹੈ। ਇਸ ਗੱਲ ਦਾ ਖੁਲਾਸਾ ਕਾਊਂਟਰ ਇੰਟੈਲੀਜੈਂਸ ਦੇ ਇੰਚਾਰਜ ਇੰਸਪੈਕਟਰ ਇੰਦਰਬੀਰ ਸਿੰਘ ਨੇ ਕੀਤਾ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਦਿਨੇਸ਼ ਬੱਸੀ ਗ੍ਰਿਫ਼ਤਾਰ (ਵੀਡੀਓ)
ਇੰਫਾਲ-ਮਨੀਪੁਰ ਤੋਂ ਲੈ ਕੇ ਆਉਂਦਾ ਸੀ ਅਫੀਮ ਦੀ ਖੇਪ
ਕਾਊਂਟਰ ਇੰਟੈਲੀਜੈਂਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਅਜਮੇਰ ਸਿੰਘ ਆਪਣੇ ਟਰੱਕ ਰਾਹੀਂ ਇੰਫਾਲ-ਮਨੀਪੁਰ ਤੋਂ ਅਫੀਮ ਲਿਆ ਕੇ ਇੱਥੋਂ ਦੇ ਪੇਂਡੂ ਖੇਤਰਾਂ ਵਿੱਚ ਸਪਲਾਈ ਕਰਨ ਦਾ ਕੰਮ ਕਰਦਾ ਸੀ। ਮੁੱਢਲੀ ਜਾਂਚ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਮੁਲਜ਼ਮ ਤਰਨਤਾਰਨ, ਅਜਨਾਲਾ, ਗੁਰਦਾਸਪੁਰ ਖੇਤਰ 'ਚ ਅਫੀਮ ਸਪਲਾਈ ਕਰਦਾ ਸੀ, ਜਿਸ ਤੋਂ ਬਾਰੀਕੀ ਨਾਲ ਜਾਂਚ ਚੱਲ ਰਹੀ ਹੈ। ਉਸ ਵੱਲੋਂ ਇਹ ਅਫੀਮ ਕਿੱਥੋਂ ਲਿਆਂਦੀ ਜਾ ਰਹੀ ਹੈ ਅਤੇ ਕਿੱਥੇ ਸਪਲਾਈ ਕੀਤੀ ਜਾ ਰਹੀ ਹੈ, ਜਲਦ ਹੀ ਨਿਸ਼ਾਨਦੇਹੀ ਕਰ ਲਈ ਜਾਵੇਗੀ। ਮੁਲਜ਼ਮ ਦਾ ਟਰੱਕ ਅਤੇ ਉਸ ਵਿੱਚ ਪਈ ਅਫੀਮ ਨੂੰ ਕਬਜ਼ੇ 'ਚ ਲੈ ਲਿਆ ਗਿਆ ਹੈ।
ਇਹ ਵੀ ਪੜ੍ਹੋ : DIG ਇੰਦਰਬੀਰ ਦੀ ਗ੍ਰਿਫ਼ਤਾਰੀ ਦੀ ਖ਼ਬਰ ਨਿਕਲੀ ਝੂਠੀ, ਕਿਹਾ- ਕਰਾਂਗਾ ਕਾਨੂੰਨੀ ਕਾਰਵਾਈ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਪੰਜਾਬ ਸਰਕਾਰ ਵੱਲੋਂ ਲੁਧਿਆਣਾ ਵਿਖੇ ਦਿਵਿਆਂਗਾਂ ਲਈ ਸੂਬੇ ਦੇ ਪਹਿਲੇ ਹੁਨਰ ਵਿਕਾਸ ਕੇਂਦਰ ਦੀ ਸਥਾਪਨਾ
NEXT STORY