ਘੱਲ ਖੁਰਦ/ਫਿਰੋਜ਼ਪੁਰ, (ਦਲਜੀਤ, ਮਲਹੋਤਰਾ)– ਜੌਡ਼ੀਆਂ ਨਹਿਰਾਂ ਨਜ਼ਦੀਕ ਇਕ ਢਾਬੇ ’ਤੇ ਖਾਣਾ ਖਾਂਦੇ ਸਮੇਂ 2 ਅਣਪਛਾਤੇ ਵਿਅਕਤੀਆਂ ਵੱਲੋਂ ਪੁਲਸ ਕਰਮਚਾਰੀਆਂ ’ਤੇ ਹਮਲਾ ਕਰ ਕੇ ਨਸ਼ਾ ਸਮੱਗਲਰ ਹਵਾਲਾਤੀ ਹਰਭਜਨ ਸਿੰਘ ਉਰਫ ਬਿੱਟੂ ਨੂੰ ਭਜਾਉਣ ਦੇ ਮਾਮਲੇ ’ਚ ਪੁਲਸ ਵੱਲੋਂ ਥਾਣਾ ਘੱਲ ਖੁਰਦ ਵਿਖੇ ਫਰਾਰ ਹੋਏ ਸਮੱਗਲਰ ਸਮੇਤ 3 ਵਿਅਕਤੀਆਂ ਖਿਲਾਫ ਜਾਨਲੇਵਾ ਹਮਲਾ ਕਰਨ ਤੇ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਘੱਲ ਖੁਰਦ ਦੇ ਸਹਾਇਕ ਇੰਸਪੈਕਟਰ ਜਸਬੀਰ ਸਿੰਘ ਨੇ ਦੱਸਿਆ ਕਿ ਹੌਲਦਾਰ ਸੁਖਦਰਸ਼ਨ ਸਿੰਘ ਨਾਭਾ ਜੇਲ ਤੋਂ ਹਵਾਲਾਤੀ ਹਰਭਜਨ ਸਿੰਘ ਵਾਸੀ ਨਿਹਾਲਾ ਕਿਲਚਾ ਨੂੰ ਪੇਸ਼ੀ ਲਈ ਫਿਰੋਜ਼ਪੁਰ ਵਿਖੇ ਲੈ ਕੇ ਆਏ ਸਨ। ਜਾਂਦੇ ਸਮੇਂ ਰਸਤੇ ’ਚ ਘੱਲ ਖੁਰਦ ਨਜ਼ਦੀਕ ਇਕ ਢਾਬੇ ’ਤੇ ਖਾਣਾ ਖਾਣ ਲਈ ਰੁਕੇ ਤਾਂ ਅਣਪਛਾਤੇ ਵਿਅਕਤੀ ਉਥੇ ਆਏ, ਜਿਨ੍ਹਾਂ ਨੇ ਢਾਬੇ ਦਾ ਦਰਵਾਜ਼ਾ ਖੋਲ੍ਹ ਕੇ ਰਿਵਾਲਵਰ ਨਾਲ ਫਾਇਰ ਕਰਨੇ ਸ਼ੁਰੂ ਕਰ ਦਿੱਤੇ, ਜੋ ਕਿ ਹੌਲਦਾਰ ਲਛਮਣ ਸਿੰਘ ਦੀਆਂ ਦੋਵਾਂ ਲੱਤਾਂ ’ਚ ਲੱਗੇ। ਇਸ ਹਫਡ਼ਾ-ਦਫਡ਼ੀ ’ਚ ਉਕਤ ਅਣਪਛਾਤੇ ਵਿਅਕਤੀ ਹਵਾਲਾਤੀ ਹਰਭਜਨ ਸਿੰਘ ਉਰਫ ਬਿੱਟੂ ਨੂੰ ਮੋਟਰਸਾਈਕਲ ’ਤੇ ਲੈ ਕੇ ਫਰਾਰ ਹੋ ਗਏ। ਮਾਮਲੇ ਦੀ ਜਾਂਚ ਕਰ ਰਹੇ ਜਸਬੀਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਉਕਤ ਮਾਮਲੇ ’ਚ ਉਕਤ ਸਾਰੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸਟਾਫ਼ ਦੀ ਕਮੀ ਨਾਲ ਜੂਝ ਰਿਹੈ ਹੁਸ਼ਿਆਰਪੁਰ ਪਾਵਰਕਾਮ ਸਰਕਲ
NEXT STORY