ਲੁਧਿਆਣਾ (ਸੇਠੀ)- ਕਸਟਮ ਵਿਭਾਗ ਨੇ ਦੁਬਈ ਤੋਂ 1400 ਗ੍ਰਾਮ ਦੇ ਲਗਭਗ 83 ਲੱਖ ਦਾ ਸੋਨਾ ਜ਼ਬਤ ਕੀਤਾ ਹੈ। ਦੱਸ ਦੇਈਏ ਕਿ ਦੁਬਈ ਤੋਂ ਚੰਡੀਗੜ੍ਹ ਲਈ ਇੰਡੀਗੋ ਦੀ ਉਡਾਣ ਸ਼ਹੀਦ ਭਗਤ ਸਿੰਘ ਹਵਾਈ ਅੱਡੇ, ਚੰਡੀਗੜ੍ਹ 3.05 ਵਜੇ ਪੁੱਜੀ, ਜਿਸ ’ਚੋਂ ਸੋਨਾ ਬਰਾਮਦ ਹੋਇਆ ਹੈ।
ਇਹ ਖ਼ਬਰ ਵੀ ਪੜ੍ਹੋ - 'ਪੰਜਾਬ 'ਚ ਹੋ ਸਕਦੈ ਅੱਤਵਾਦੀ ਹਮਲਾ'! ਕੈਨੇਡਾ ਸਰਕਾਰ ਨੇ ਆਪਣੇ ਨਾਗਰਿਕਾਂ ਨੂੰ ਦਿੱਤੀ ਚਿਤਾਵਨੀ
ਕਸਟਮ ਕਮਿਸ਼ਨਰ ਲੁਧਿਆਣਾ ਵ੍ਰਿੰਦਾਬਾ ਗੋਹਿਲ ਨੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਸਟਮ ਅਧਿਕਾਰੀਆਂ ਨੇ ਪ੍ਰੋਫਾਈÇਲਿੰਗ ਅਤੇ ਖੂਫੀਆ ਜਾਣਕਾਰੀ ਦੇ ਆਧਾਰ ’ਤੇ ਦੋ ਯਾਤਰੀਆਂ ਨੂੰ ਰੋਕਿਆ। ਜਦ ਉਹ ਗ੍ਰੀਨ ਚੈਨਲ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਅਧਿਕਾਰੀਆਂ ਨੇ ਦੱਸਿਆ ਕਿ ਤਲਾਸ਼ੀ ਦੌਰਾਨ 1400 ਗ੍ਰਾਮ ਵਜ਼ਨ ਦੇ 12 ਬਿਸਕੁਟ ਬਰਾਮਦ ਹੋਏ ਹਨ, ਜਿਨ੍ਹਾਂ ਦੀ ਕੀਮਤ 83 ਲੱਖ ਦੱਸੀ ਜਾ ਰਹੀ ਹੈ, ਜੋ ਇਕ ਔਰਤ ਅਤੇ ਉਸ ਦੇ ਸਾਥੀ ਵੱਲੋਂ ਸਿਗਰਟ ਦੇ ਪੈਕੇਟ ਜ਼ਰੀਏ ਸਮੱਗਲਿੰਗ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ।
ਇਹ ਖ਼ਬਰ ਵੀ ਪੜ੍ਹੋ - ਜਲੰਧਰ ਦੇ 4 ਥਾਣਾ ਮੁਖੀਆਂ ਦੀ ਹੋਈ ਬਦਲੀ, 2 SHO ਲਾਈਨ ਹਾਜ਼ਰ
ਕਸਟਮ ਅਧਿਕਾਰੀਆਂ ਵੱਲੋਂ ਉਸ ਨੂੰ ਜ਼ਬਤ ਕਰ ਲਿਆ ਗਿਆ ਹੈ ਕਿਉਂਕਿ ਇਸ ਨੂੰ ਨਾਜਾਇਜ਼ ਤੌਰ ’ਤੇ ਭਾਰਤ ਵਿਚ ਆਯਾਤ ਕੀਤਾ ਜਾ ਰਿਹਾ ਸੀ ਅਤੇ ਯਾਤਰੀਆਂ ਨੂੰ ਕਸਟਮ ਐਕਟ- 1962 ਦੀਆਂ ਵਿਵਸਥਾਵਾਂ ਤਹਿਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਮਾਮਲੇ ’ਚ ਅੱਗੇ ਦੀ ਜਾਂਚ ਚੱਲ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫਾਈਲ ਅੱਗੇ ਤੋਰਨ ਲਈ 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਾ ਜੇ.ਈ. ਰੰਗੇ ਹੱਥੀਂ ਗ੍ਰਿਫ਼ਤਾਰ
NEXT STORY