ਜਲੰਧਰ, (ਰਮਨ)- ਮੰਗਲਵਾਰ ਦੁਪਹਿਰ ਕਰੀਬ 3.30 ਵਜੇ ਜੋਤੀ ਚੌਕ ਤੋਂ ਮਾਡਲ ਟਾਊਨ ਸ਼ਾਪਿੰਗ ਕਰਨ ਲਈ ਜਾ ਰਹੀਅਾਂ ਐਕਟਿਵਾ ਸਵਾਰ ਮਾਂ-ਬੇਟੀ ਨੂੰ ਜਿਮਖਾਨਾ ਕਲੱਬ ਦੇ ਸਾਹਮਣੇ ਲੁਟੇਰਿਅਾਂ ਨੇ ਸ਼ਿਕਾਰ ਬਣਾ ਲਿਆ। ਪਿੱਛੇ ਬੈਠੀ ਔਰਤ ਦਾ ਪਰਸ ਖੋਹ ਕੇ ਮੁਲਜ਼ਮ ਫਰਾਰ ਹੋ ਗਏ। ਲੁੱਟ-ਖੋਹ ਦੌਰਾਨ ਔਰਤ ਐਕਟਿਵਾ ਤੋਂ ਹੇਠਾਂ ਡਿੱਗ ਕੇ ਜ਼ਖਮੀ ਹੋ ਗਈ। ਸੂਚਨਾ ਮਿਲਦਿਅਾਂ ਹੀ ਥਾਣਾ ਨੰ. 4 ਦੇ ਮੁਖੀ ਸੁਖਦੇਵ ਸਿੰਘ ਤੇ ਏ. ਐੱਸ. ਆਈ. ਅਜਿੰਦਰ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਗਏ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਨੇ ਦੇਰ ਸ਼ਾਮ 2 ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ’ਤੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਸ ਅਨੁਸਾਰ ਜਲਦੀ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ।
ਜਾਣਕਾਰੀ ਅਨੁਸਾਰ ਗੁਰੂ ਗੋਬਿੰਦ ਸਿੰਘ ਨਗਰ ਵਾਸੀ ਮਾਂ-ਬੇਟੀ ਐਕਟਿਵਾ ’ਤੇ ਮਾਡਲ ਟਾਊਨ ਸ਼ਾਪਿੰਗ ਕਰਨ ਜਾ ਰਹੀਅਾਂ ਸਨ ਕਿ ਇਸ ਦੌਰਾਨ ਪਿੱਛਿਓਂ ਆ ਰਹੇ ਮੋਟਰਸਾਈਕਲ ਸਵਾਰ ਪਰਸ ਖੋਹ ਕੇ ਫਰਾਰ ਹੋ ਗਏ, ਜਿਸ ਵਿਚ 4 ਹਜ਼ਾਰ ਦੀ ਨਕਦੀ, ਮੋਬਾਇਲ, ਜ਼ਰੂਰੀ ਕਾਰਡ ਅਤੇ ਹੋਰ ਸਾਮਾਨ ਸੀ। ਪੀੜਤਾਂ ਨੇ ਥਾਣਾ ਨੰਬਰ 4 ਦੀ ਪੁਲਸ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਿਕਾਇਤ ਦਰਜ ਕਰਵਾਉਣ ਤੋਂ ਸਾਫ ਮਨ੍ਹਾ ਕਰ ਦਿੱਤਾ ਪਰ ਪੁਲਸ ਨੇ ਅਣਪਛਾਤੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰ ਲਿਆ। ਮੌਕੇ ’ਤੇ ਮੌਜੂਦ ਲੋਕਾਂ ਦੀ ਮਦਦ ਨਾਲ ਔਰਤ ਨੂੰ ਇਲਾਜ ਲਈ ਨੇੜੇ ਦੇ ਪ੍ਰਾਈਵੇਟ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।
ਨਨਾਣ ਨੇ ਭਾਬੀ ਨਾਲ ਕੀਤਾ ਧੋਖਾ
NEXT STORY