ਗੁਰੂ ਕਾ ਬਾਗ - ਨੇੜਲੇ ਪਿੰਡ ਸੈਂਸਰਾ ਕਲਾਂ ਵਿਖੇ ਬੀਤੀ ਰਾਤ ਜ਼ਹਿਰੀਲੇ ਸੱਪ ਦੇ ਡੰਗਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਕਰਨੈਲ ਸਿੰਘ (65) ਪੁੱਤਰ ਦੀਵਾਰ ਸਿੰਘ ਰਾਤ ਨੂੰ ਘਰ ਦੇ ਵਿਹੜੇ ਵਿਚ ਮੰਜੀ 'ਤੇ ਸੁੱਤਾ ਪਿਆ ਸੀ ਕਿ ਰਾਤ 3 ਕੁ ਵਜੇ ਸੱਪ ਨੇ ਉਸ ਨੂੰ ਡੰਗ ਮਾਰ ਦਿੱਤਾ ਤੇ ਉਸ ਨੇ ਵੀ ਸੱਪ ਨੂੰ ਆਪਣੇ ਪੈਰੀਂ ਪਾਈ ਚੱਪਲ ਨਾਲ ਮਾਰ ਦਿੱਤਾ।
ਕਰਨੈਲ ਸਿੰਘ ਨੇ ਸੱਪ ਦੇ ਡੰਗਣ ਬਾਰੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ, ਜਿਨ੍ਹਾਂ ਤੁਰੰਤ ਉਸ ਨੂੰ ਅਜਨਾਲਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਪਰ ਜ਼ਹਿਰ ਜ਼ਿਆਦਾ ਚੜ੍ਹ ਜਾਣ ਕਾਰਨ ਉਸ ਦੀ ਮੌਤ ਹੋ ਗਈ।
'ਸ਼ੇਰਾ ਗੈਂਗ' ਦੇ ਨਾਂ ਨਾਲ ਮਸ਼ਹੂਰ ਹੋਇਆ ਇਹ ਗੈਂਗ, ਪ੍ਰੋਫੈਸ਼ਨਲ ਕ੍ਰਿਮੀਨਲ ਬਣ ਲੁਟਦੇ ਸਨ ਫਾਈਨਾਂਸ ਕੰਪਨੀਆਂ
NEXT STORY