ਭੁਲੱਥ, (ਰਜਿੰਦਰ)-ਖਰਾਬ ਮੌਸਮ ਦੇ ਚਲਦਿਆਂ ਅੱਜ ਹਲਕਾ ਭੁਲੱਥ ਦੇ ਕੁਝ ਇਲਾਕਿਆਂ ਵਿਚ ਗਡ਼੍ਹੇ ਪਏ। ਜਿਸ ਤੋਂ ਬਾਅਦ ਠੰਡ ਵਧ ਗਈ ਹੈ। ਦੱਸਣਯੋਗ ਹੈ ਕਿ ਬੁੱਧਵਾਰ ਸਵੇਰ ਤੋਂ ਹੀ ਬੱਦਲਵਾਈ ਬਣੀ ਹੋਈ ਸੀ, ਜਿਸ ਦੌਰਾਨ ਦੁਪਹਿਰ ਵੇਲੇ ਸੂਰਜ ਦੇਵਤਾ ਨੇ ਦਰਸ਼ਨ ਦਿੱਤੇ ਤੇ ਧੁੱਪ ਚਡ਼੍ਹ ਗਈ। ਜਿਸ ਦੌਰਾਨ ਲੋਕਾਂ ਨੇ ਆਸ ਲਗਾ ਲਈ ਸੀ ਕਿ ਹੁਣ ਧੁੱਪ ਚਡ਼੍ਹ ਚੁੱਕੀ ਹੈ ਤੇ ਬਾਰਿਸ਼ ਨਹੀਂ ਹੋਵੇਗੀ। ਪਰ ਕੁਦਰਤ ਅੱਗੇ ਕਿਸੇ ਦਾ ਜ਼ੋਰ ਨਹੀਂ ਚਲ ਸਕਦਾ ਤੇ ਸ਼ਾਮ ਸਮੇਂ ਅਚਨਚੇਤ ਮੌਸਮ ਨੇ ਪਲਟੀ ਮਾਰੀ ਤੇ ਬਦਲਵਾਈ ਬਣਨ ਤੋਂ ਬਾਅਦ ਬਾਰਿਸ਼ ਸ਼ੁਰੂ ਹੋ ਗਈ।

ਜਿਸ ਦੇ ਨਾਲ ਗਡ਼੍ਹੇ ਵੀ ਪੈਣ ਲੱਗ ਪਏ। ਜੋ ਕਰੀਬ 20 ਮਿੰਟ ਪੈਂਦੇ ਰਹੇ। ਗਡ਼੍ਹੇਮਾਰੀ ਦੇ ਚਲਦਿਆਂ ਫਿਰ ਬਾਰਿਸ਼ ਤੇਜ਼ ਹੋ ਗਈ। ਜਿਸ ਤੋਂ ਬਾਅਦ ਮੌਸਮ ਨੇ ਮਿਜਾਜ ਬਦਲ ਲਿਆ ਹੈ ਤੇ ਹੁਣ ਠੰਡ ਵਧ ਚੁੱਕੀ ਹੈ। ਅਜਿਹੇ ਵਿਚ ਇਸ ਗਡ਼੍ਹੇਮਾਰੀ ਦੀ ਮਾਰ ਫਸਲਾਂ ’ਤੇ ਵੀ ਪਈ
ਬਾਦਲ ਪਰਿਵਾਰ ਨੂੰ ਬ੍ਰਹਮਪੁਰਾ ਦੀਆਂ ਖਰੀਆਂ-ਖਰੀਆਂ (ਵੀਡੀਓ)
NEXT STORY