ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ): ਸੋਸ਼ਲ ਮੀਡੀਆ 'ਤੇ ਕੁਝ ਵਿਊਜ਼ ਲਈ ਲੋਕ ਕਿਸ ਹਦ ਤੱਕ ਚਲੇ ਜਾਂਦੇ ਹਨ। ਇਸ ਦਾ ਅੰਦਾਜ਼ਾ ਤਾਂ ਤੁਹਾਨੂੰ ਇਸ ਵੀਡੀਓ ਨੂੰ ਦੇਖ ਕੇ ਹੋ ਗਿਆ ਹੋਵੇਗਾ। ਅਸਲਾ ਰੱਖਣ ਤੇ ਕਾਨੂੰਨ ਨੂੰ ਛਿੱਕੇ ਟੰਗਣ ਦਾ ਸ਼ੌਂਕ ਪੰਜਾਬੀ ਨੌਜਵਾਨਾਂ 'ਚ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਹੈ ਪਰ ਇਸ ਸ਼ੌਂਕ ਦੀ ਵੀਡੀਓ ਪਾਉਣੀ ਇਸ ਸ਼ਖਸ ਨੂੰ ਮਹਿੰਗੀ ਪੈ ਗਈ ਹੈ। ਸ੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਰੁਪਾਣਾ ਦੇ ਮਨਿੰਰਦਰ ਸਿੰਘ ਨੇ ਖੇਤਾਂ ਵਿਚ ਫਾਇਰਿੰਗ ਕਰਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀ ਸੀ, ਜਿਸ 'ਤੇ ਪੁਲਸ ਨੇ ਕਾਰਵਾਈ ਕਰਦੇ ਹੋਏ ਉਕਤ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ।
ਇਹ ਵੀ ਪੜ੍ਹੋ: ਹਾਲਾਤ ਬੇਕਾਬੂ: ਕੇਂਦਰ ਸਰਕਾਰ ਫਿਰ ਕਰ ਸਕਦੀ ਹੈ ਮਹਾਕਰਫਿਊ ਦਾ ਐਲਾਨ!
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਵੀਡੀਓਜ਼ ਸਾਹਮਣੇ ਆ ਚੁੱਕੀਆਂ ਹਨ, ਜਿਨ੍ਹਾਂ 'ਚ ਨੌਜਵਾਨ ਹਥਿਆਰਾਂ ਵਾਲੇ ਗੀਤਾਂ 'ਤੇ ਹਥਿਆਰਾਂ ਸਮੇਤ ਟਿਕ-ਟਾਕ ਵੀਡੀਓ ਬਣਾਉਂਦੇ ਦੇਖੇ ਜਾ ਰਹੇ ਹਨ। ਪੁਲਸ ਇਨ੍ਹਾਂ ਨੌਜਵਾਨਾਂ 'ਤੇ ਨਜ਼ਰ ਰੱਖ ਰਹੀ ਹੈ ਪਰ ਕਾਨੂੰਨ ਨੂੰ ਛਿੱਕੇ ਟੰਗਣ ਵਾਲੇ ਇਹ ਨੌਜਵਾਨਾਂ ਨੂੰ ਕਿਸੇ ਦਾ ਖੌਫ ਨਹੀਂ ਹੈ।
ਇਹ ਵੀ ਪੜ੍ਹੋ: ਭਾਰਤ-ਚੀਨ ਝੜਪ ਦੌਰਾਨ ਸ਼ਹੀਦ ਹੋਏ ਪੰਜਾਬ ਦੇ ਚਾਰ ਜਵਾਨਾਂ ਲਈ ਸੂਬਾ ਸਰਕਾਰ ਦਾ ਅਹਿਮ ਐਲਾਨ
ਫਤਿਹਗੜ੍ਹ ਸਾਹਿਬ 'ਚ ਤਾਲਾਬੰਦੀ ਕਾਰਨ ਬੰਦ ਰਹੀਆਂ ਦੁਕਾਨਾਂ
NEXT STORY