ਸਾਹਨੇਵਾਲ/ਮਾਛੀਵਾੜਾ ਸਾਹਿਬ (ਜਗਰੂਪ, ਟੱਕਰ): ਸੋਸ਼ਲ ਮੀਡੀਆ ਰਾਹੀਂ ਬਣੀ ਮਹਿਲਾ ਦੋਸਤ ਨੇ ਆਪਣੇ ਪੁਰਸ਼ ਦੋਸਤ ਨੂੰ ਝਾਂਸੇ ’ਚ ਫਸਾ ਕੇ ਕਮਰੇ ’ਚ ਬੁਲਾ ਕੇ ਆਪਣੇ ਦੋ ਹੋਰ ਸਾਥੀਆਂ ਦੀ ਮਦਦ ਨਾਲ ਠੱਗਣ ਦੀ ਕੋਸ਼ਿਸ਼ ਕਰਦੇ ਹੋਏ ਉਸ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਹਨੀ ਟ੍ਰੈਪ ਵਰਗੇ ਇਸ ਮਾਮਲੇ ’ਚ ਪੀੜਤ ਦੋਸਤ ਨੇ ਤੁਰੰਤ ਸਥਾਨਕ ਪੁਲਸ ਨੂੰ ਇਸ ਦੀ ਸ਼ਿਕਾਇਤ ਦਿੱਤੀ, ਜਿਸ ਤੋਂ ਬਾਅਦ ਹਰਕਤ ’ਚ ਆਈ ਥਾਣਾ ਕੂੰਮਕਲਾਂ ਦੀ ਪੁਲਸ ਨੇ ਤੁਰੰਤ ਮਹਿਲਾ ਮਿੱਤਰ ਅਤੇ ਉਸ ਦੇ 2 ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ।
ਇਹ ਖ਼ਬਰ ਵੀ ਪੜ੍ਹੋ - ਜਲੰਧਰ ਜ਼ਿਮਨੀ ਚੋਣ: ਅੱਜ ਹੋਵੇਗਾ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ, ਸਵੇਰੇ 7:30 ਵਜੇ ਸ਼ੁਰੂ ਹੋਵੇਗੀ ਵੋਟਾਂ ਦੀ ਗਿਣਤੀ
ਥਾਣਾ ਮੁਖੀ ਸਬ-ਇੰਸਪੈਕਟਰ ਪਰਮਜੀਤ ਸਿੰਘ ਨੇ ਦੱਸਿਆ ਕਿ ਪੀੜਤ ਸਨੀ ਕੁਮਾਰ ਪੁੱਤਰ ਹੇਮਰਾਜ ਵਾਸੀ ਪਿੰਡ ਭੱਟਾ, ਜ਼ਿਲਾ ਹਮੀਰਪੁਰ, (ਹਿਮਾਚਲ ਪ੍ਰਦੇਸ਼’ ਹਾਲ ਵਾਸੀ ਭੋਲਾ ਕਾਲੋਨੀ, ਤਾਜਪੁਰ ਰੋਡ, ਲੁਧਿਆਣਾ ਨੇ ਬੀਤੀ 9 ਮਈ ਨੂੰ ਚੌਕੀ ਕਟਾਣੀ ਕਲਾਂ ’ਚ ਪਹੁੰਚ ਕੇ ਦੱਸਿਆ ਕਿ ਉਹ ਕੋਹਾੜਾ ’ਚ ਇਕ ਆਯੁਰਵੈਦਿਕ ਹੈਲਥ ਪ੍ਰੋਡਕਸ਼ ਕੰਪਨੀ ’ਚ ਕੰਮ ਕਰਦਾ ਹੈ, ਜਿਸ ਦੀ ਇਕ ਸੋਸ਼ਲ ਮੀਡੀਆ ਸਾਈਟ ਉੱਪਰ ’ਤੇ ਡਿੰਪਲ ਉਰਫ ਪੂਜਾ ਨਾਂ ਦੀ ਔਰਤ ਨਾਲ ਜਾਣ-ਪਛਾਣ ਹੋ ਗਈ। ਜਿਸ ਨੇ ਖੁਦ ਨੂੰ ਤਲਾਕਸ਼ੁਦਾ ਦੱਸਦੇ ਹੋਇਆ ਕਿਹਾ ਕਿ ਉਹ ਕੁਹਾੜਾ ’ਚ ਹੀ ਆਪਣੇ ਬੱਚਿਆਂ ਨਾਲ ਕਿਰਾਏ ਦੇ ਮਕਾਨ ’ਚ ਰਹਿੰਦੀ ਹੈ, ਜਿਸ ਤੋਂ ਬਾਅਦ ਉਨ੍ਹਾਂ ਦੀ ਫੋਨ ’ਤੇ ਗੱਲਬਾਤ ਹੋਣੀ ਸ਼ੁਰੂ ਹੋ ਗਈ |
ਇਸ ਤੋਂ ਬਾਅਦ ਬੀਤੀ 4 ਮਈ ਨੂੰ ਡਿੰਪਲ ਉਰਫ ਪੂਜਾ ਨੇ ਸਨੀ ਨੂੰ ਆਪਣੇ ਕਮਰੇ ’ਚ ਬੁਲਾਇਆ ਅਤੇ ਸ਼ਾਮ ਕਰੀਬ 4 ਵਜੇ ਸਨੀ ਡਿੰਪਲ ਦੇ ਕਮਰੇ ’ਚ ਪਹੁੰਚ ਗਿਆ | ਕਮਰੇ ਅੰਦਰ ਦਾਖਲ ਹੁੰਦੇ ਹੀ ਡਿੰਪਲ ਉਰਫ ਪੁੂਜਾ ਨੇ ਕਮਰੇ ਦਾ ਦਰਵਾਜ਼ਾ ਬੰਦ ਕਰ ਲਿਆ। ਜਦੋਂ ਸਨੀ ਨੇ ਡਿੰਪਲ ਨੂੰ ਬੁਲਾਉਣ ਦਾ ਕਾਰਨ ਪੁੱਛਿਆ ਤਾਂ ਅਚਾਨਕ ਹੀ ਪਹਿਲਾਂ ਤੋਂ ਕਮਰੇ ਅੰਦਰ ਮੌਜੂਦ 2 ਨੌਜਵਾਨ ਬਾਹਰ ਨਿਕਲ ਆਏ, ਜਿਨ੍ਹਾਂ ’ਚੋਂ ਇਕ ਜਿਸ ਨੂੰ ਡਿੰਪਲ ਗੌਰਵ ਨਾਂ ਲੈ ਕੇ ਬੁਲਾ ਰਹੀ ਸੀ, ਨੇ ਸਨੀ ਦੇ ਗਲ ’ਤੇ ਲੋਹੇ ਦਾ ਦਾਤਰ ਰੱਖ ਦਿੱਤਾ ਅਤੇ ਉਸ ਕੋਲੋਂ ਕਰੀਬ 1500 ਦੀ ਨਕਦੀ, ਉਸ ਦਾ ਓਪੋ ਕੰਪਨੀ ਦਾ ਮੋਬਾਇਲ ਸਮੇਤ ਸਿਮ ਕਾਰਡ ਖੋਹ ਲਏ।
ਇਹ ਖ਼ਬਰ ਵੀ ਪੜ੍ਹੋ - ਜਲੰਧਰ ਦੀਆਂ ਸੜਕਾਂ 'ਤੇ ਨਿਕਲਣ ਤੋਂ ਪਹਿਲਾਂ ਪੜ੍ਹ ਲਵੋ ਇਹ ਖ਼ਬਰ, ਨਹੀਂ ਤਾਂ ਹੋਵੇਗੀ ਖੱਜਲ ਖੁਆਰੀ!
ਇਸ ਤੋਂ ਬਾਅਦ ਦਾਤਰ ਦੀ ਨੋਕ ’ਤੇ ਹੀ ਫੋਨ ’ਤੇ ਸਨੀ ਦੀ ਵੀਡਿਓ ਬਣਾਈ ਗਈ, ਜਿਸ ’ਚ ਸਨੀ ਤੋਂ ਅਖਵਾਇਆ ਗਿਆ ਕਿ ਉਹ ਕਮਰੇ ’ਚ ਲੜਕੀ ਦਾ ਰੇਪ ਕਰਨ ਆਇਆ ਸੀ ਅਤੇ ਉਸ ਕੋਲੋਂ ਗਲਤੀ ਹੋਈ ਹੈ, ਉਸ ਨੂੰ ਮੁਆਫ਼ ਕੀਤਾ ਜਾਵੇ | ਇਹ ਵੀਡਿਓ ਬਣਾਉਣ ਤੋਂ ਬਾਅਦ ਉਕਤ ਲੜਕਿਆਂ ਨੇ ਜ਼ਬਰਦਸਤੀ ਸਨੀ ਦੇ ਮੋਟਰਸਾਈਕਲ ਨੰਬਰ ਪੀ. ਬੀ.-10-ਸੀ. ਈ.-5281 ਸੀ. ਡੀ. ਡੀਲਕਸ ਖੋਹ ਲਿਆ ਅਤੇ ਉਸ ਨੂੰ 35000 ਰੁਪਏ ਹੋਰ ਲਿਆਉਣ ਲਈ ਕਿਹਾ। ਅਜਿਹਾ ਨਾ ਕਰਨ ’ਤੇ ਵੀਡਿਓ ਨੂੰ ਵਾਇਰਲ ਕਰਨ ਦੀ ਧਮਕੀ ਦਿੱਤੀ। ਸਨੀ ਨੇ ਪੁਲਸ ਨੂੰ ਦੱਸਿਆ ਕਿ ਉਹ ਕਿਸੇ ਤਰ੍ਹਾਂ ਉਨ੍ਹਾਂ ਦੇ ਚੁੰਗਲ ’ਚੋਂ ਬਚ ਕੇ ਵਾਪਸ ਆ ਗਿਆ ਅਤੇ ਇਸ ਬਾਰੇ ਸ਼ਿਕਾਇਤ ਪੁਲਸ ਨੂੰ ਕੀਤੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਪੁਲਸ ਦੇ ASI ਘਰ ਦਿਨ-ਦਹਾੜੇ ਵੱਜਿਆ ਡਾਕਾ, ਔਰਤਾਂ ਤੇ ਬੱਚਿਆਂ ਨੂੰ ਬੰਧਕ ਬਣਾ ਕੇ ਦਿੱਤਾ ਵਾਰਦਾਤ ਨੂੰ ਅੰਜਾਮ
ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਨੇ ਤੁਰੰਤ ਹਰਕਤ ’ਚ ਆਉਂਦਿਆਂ ਡਿੰਪਲ ਕੁਮਾਰੀ ਉਰਫ ਪੂਜਾ ਪੁੱਤਰੀ ਨਿਸ਼ਾਨ ਸਿੰਘ ਵਾਸੀ ਪਿੰਡ ਫਰਾਏਮਲ, ਜ਼ਿਲਾ ਫਿਰੋਜ਼ਪੁਰ, ਗੌਰਵ ਪੁੱਤਰ ਦੇਸ ਰਾਜ ਵਾਸੀ ਫਿਰੋਜ਼ਪੁਰ ਕੈਂਟ ਅਤੇ ਇਕ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕੀ ਤਾ ਹੈ, ਜਿਨ੍ਹਾਂ ’ਚੋਂ ਪੁਲਸ ਨੇ ਡਿੰਪਲ ਅਤੇ ਗੌਰਵ ਨੂੰ ਗ੍ਰਿਫਤਾਰ ਕਰਦੇ ਹੋਏ ਸਨੀ ਦਾ ਮੋਟਰਸਾਈਕਲ, ਮੋਬਾਇਲ ਫੋਨ ਅਤੇ ਲੋਹੇ ਦਾ ਇਕ ਦਾਤਰ ਬਰਾਮਦ ਕਰ ਲਿਆ | ਇਨ੍ਹਾਂ ਦੇ ਤੀਜੇ ਸਾਥੀ ਦੀ ਤਲਾਸ਼ ਕੀਤੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਸ਼ਨੀਵਾਰ ਤੇ ਐਤਵਾਰ ਵੀ ਖੁੱਲ੍ਹਣਗੇ ਤਹਿਸੀਲ ਦਫ਼ਤਰ, ਹੋਣਗੀਆਂ ਰਜਿਸਟਰੀਆਂ, ਜਾਣੋ ਸਰਕਾਰ ਨੇ ਕਿਉਂ ਲਿਆ ਫ਼ੈਸਲਾ
NEXT STORY