ਫ਼ਿਰੋਜ਼ਪੁਰ (ਕੁਮਾਰ): ਫ਼ਿਰੋਜ਼ਪੁਰ ਵਿਚ ਪੁਲਸ ਵੱਲੋਂ ਫਲੈਗ ਮਾਰਚ ਕੱਢਣ, ਨਾਕਾਬੰਦੀ ਅਤੇ ਗਸ਼ਤ ਦੇ ਬਾਵਜੂਦ ਲੁੱਟ-ਖੋਹ ਦੀਆਂ ਘਟਨਾਵਾਂ ਲਗਾਤਾਰ ਜਾਰੀ ਹਨ ਅਤੇ ਚੋਰਾਂ ਅਤੇ ਲੁਟੇਰਿਆਂ 'ਚੋਂ ਪੁਲਸ ਦਾ ਡਰ ਪੂਰੀ ਤਰ੍ਹਾਂ ਖ਼ਤਮ ਹੋ ਗਿਆ ਹੈ। ਅੱਜ ਦਿਨ ਦਿਹਾੜੇ 3 ਹਥਿਆਰਬੰਦ ਨਕਾਬਪੋਸ਼ ਲੁਟੇਰੇ ਏ.ਐੱਸ.ਆਈ. ਦੇ ਦੀ ਕੋਠੀ ਵਿਚ ਦਾਖ਼ਲ ਹੋਏ ਪਿਸਤੌਲ ਅਤੇ ਚਾਕੂ ਦੀ ਨੋਕ 'ਤੇ ਔਰਤਾਂ ਅਤੇ ਬੱਚਿਆਂ ਨੂੰ ਬੰਧਕ ਬਣਾ ਕੇ ਲੱਖਾਂ ਰੁਪਏ ਅਤੇ 25-30 ਤੋਲੇ ਸੋਨੇ ਦੇ ਗਹਿਣੇ ਲੁੱਟ ਕੇ ਫਰਾਰ ਹੋ ਗਏ।
ਇਹ ਖ਼ਬਰ ਵੀ ਪੜ੍ਹੋ - ਟਰੈਕਟਰ 'ਤੇ 52 ਸਪੀਕਰ ਲਾ ਕੇ ਹੁੱਲੜਬਾਜ਼ੀ ਕਰਦਾ ਸੀ ਨੌਜਵਾਨ, ਪੁਲਸ ਨੇ ਲਾਹ ਲਿਆ ਥੱਲੇ ਤੇ ਫ਼ਿਰ... (ਵੀਡੀਓ)
ਜਾਣਕਾਰੀ ਮੁਤਾਬਕ ਪੰਜਾਬ ਪੁਲਸ ਦਾ ਏ.ਐੱਸ.ਆਈ. ਗੁਰਜੀਤ ਸਿੰਘ ਅਤੇ ਉਸ ਦਾ ਭਰਾ ਬਲਜੀਤ ਸਿੰਘ ਐਕਸਾਈਜ਼ ਇੰਸਪੈਕਟਰ ਫਿਰੋਜ਼ਪੁਰ ਸ਼ਹਿਰ ਦੇ ਗੁਰਦੁਆਰਾ ਬਾਬਾ ਰਾਮ ਲਾਲ ਜੀ ਨੇੜੇ ਸਥਿਤ ਬਾਬਾ ਐਨਕਲੇਵ ਵਿਚ ਰਹਿੰਦੇ ਹਨ। ਅੱਜ ਜਦੋਂ ਉਹ ਘਰ ਨਹੀਂ ਸੀ ਤਾਂ ਦੁਪਹਿਰ ਸਾਢੇ ਤਿੰਨ ਵਜੇ ਦੇ ਕਰੀਬ 3 ਨਕਾਬਪੋਸ਼ ਹਥਿਆਰਬੰਦ ਲੁਟੇਰੇ ਬਿਨਾਂ ਨੰਬਰੀ ਕਾਲੇ ਰੰਗ ਦੇ ਮੋਟਰਸਾਈਕਲ 'ਤੇ ਆਏ ਅਤੇ ਆਉਂਦਿਆਂ ਹੀ ਘਰ ਦੀਆਂ ਔਰਤਾਂ ਅਤੇ ਬੱਚਿਆਂ 'ਤੇ ਪਿਸਤੌਲ ਅਤੇ ਚਾਕੂ ਤਾਣ ਦਿੱਤੇ ਤੇ ਕਹਿਣ ਲੱਗੇ ਕਿ ਘਰ ਵਿੱਚ ਜੋ ਵੀ ਹੈ ਸਾਨੂੰ ਦੇ ਦਿਓ, ਨਹੀਂ ਤਾਂ ਅਸੀਂ ਤੁਹਾਨੂੰ ਅਤੇ ਤੁਹਾਡੇ ਬੱਚਿਆਂ ਨੂੰ ਮਾਰ ਦੇਵਾਂਗੇ। ਉਨ੍ਹਾਂ ਨੇ ਸਾਰਿਆਂ ਨੂੰ ਘਰ ਵਿੱਚ ਕੈਦ ਕਰ ਲਿਆ ਅਤੇ ਘਰ ਦੀਆਂ ਅਲਮਾਰੀਆਂ ਤੇ ਆਲੇ-ਦੁਆਲੇ ਪਿਆ ਸਾਰਾ ਸਮਾਨ ਖਿਲਾਰ ਦਿੱਤਾ। ਲੁਟੇਰੇ ਘਰ 'ਚ ਪਈ ਸਾਰੀ ਨਕਦੀ ਅਤੇ ਸੋਨੇ ਦੇ ਗਹਿਣੇ ਲੈ ਕੇ ਫਰਾਰ ਹੋ ਗਏ। ਲੁਟੇਰਿਆਂ ਦੇ ਆਉਣ-ਜਾਣ ਦੀ ਸਾਰੀ ਘਟਨਾ ਆਸ-ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ 'ਚ ਕੈਦ ਹੋ ਗਈ।
ਇਹ ਖ਼ਬਰ ਵੀ ਪੜ੍ਹੋ - CM ਮਾਨ ਦੇ ਗਲਫ਼ ਨਿਊਜ਼ 'ਚ ਚਰਚੇ, ਕੌਮਾਂਤਰੀ ਪੱਧਰ 'ਤੇ ਹੋ ਰਹੀ ਦਫ਼ਤਰਾਂ ਦਾ ਸਮਾਂ ਬਦਲਣ ਦੇ ਫ਼ੈਸਲੇ ਦੀ ਸ਼ਲਾਘਾ
ਇਸ ਘਟਨਾ ਦਾ ਪਤਾ ਲੱਗਦਿਆਂ ਹੀ ਪੁਲਸ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਲੁੱਟ ਦੀ ਵਾਰਦਾਤ ਸਬੰਧੀ ਪੂਰੀ ਜਾਣਕਾਰੀ ਹਾਸਲ ਕੀਤੀ। ਥਾਣਾ ਸਦਰ ਫ਼ਿਰੋਜ਼ਪੁਰ ਦੇ ਐੱਸ.ਐੱਚ.ਓ. ਇੰਸਪੈਕਟਰ ਰਵੀ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਲੁਟੇਰਿਆਂ ਨੂੰ ਫੜਨ ਲਈ ਪੁਲਸ ਵੱਲੋਂ ਆਸ-ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ ਅਤੇ ਲੁਟੇਰਿਆਂ ਨੂੰ ਫੜਨ ਲਈ ਵੱਡੇ ਪੱਧਰ 'ਤੇ ਕਾਰਵਾਈ ਕੀਤੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਟਰੈਕਟਰ 'ਤੇ 52 ਸਪੀਕਰ ਲਾ ਕੇ ਹੁੱਲੜਬਾਜ਼ੀ ਕਰਦਾ ਸੀ ਨੌਜਵਾਨ, ਪੁਲਸ ਨੇ ਲਾਹ ਲਿਆ ਥੱਲੇ ਤੇ ਫ਼ਿਰ... (ਵੀਡੀਓ)
NEXT STORY