ਮੋਗਾ : ਕੋਰੋਨਾ ਮਹਾਮਾਰੀ ਦੀ ਆਫ਼ਤ ਦੌਰਾਨ ਜਿੱਥੇ ਪੁਲਸ ਤੇ ਪ੍ਰਸ਼ਾਸਨ ਮੋਹਰੀ ਕਤਾਰ ਵਿਚ ਕੋਰੋਨਾ ਖ਼ਿਲਾਫ ਲੜਾਈ 'ਚ ਅਹਿਮ ਭੂਮਿਕਾ ਨਿਭਾਅ ਰਿਹਾ ਹੈ, ਉਥੇ ਹੀ ਕਈ ਪੁਲਸ ਮੁਲਾਜ਼ਮ ਅਜਿਹੇ ਵੀ ਹਨ ਜਿਹੜੇ ਆਪਣੀ ਨੌਕਰੀ ਨਾਲ ਤਾਂ ਦਗਾ ਕਰਦੇ ਹੀ ਹਨ ਸਗੋਂ ਪੁਲਸ ਦੇ ਅਕਸ ਨੂੰ ਵੀ ਖਰਾਬ ਕਰਨ 'ਚ ਕੋਈ ਕਸਰ ਨਹੀਂ ਛੱਡਦੇ। ਅਜਿਹਾ ਹੀ ਮਾਮਲਾ ਮੋਗਾ ਦਾ ਸਾਹਮਣੇ ਆਇਆ ਹੈ ਜਿੱਥੇ ਇਕ ਕਥਿਤ ਪੁਲਸ ਮੁਲਾਜ਼ਮ ਦੀ ਰਿਸ਼ਵਤ ਲੈਂਦਿਆਂ ਦੀ ਵੀਡੀਓ ਵਾਇਰਲ ਹੋਈ ਹੈ। ਵੀਡੀਓ ਵਿਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇਕ ਪੁਲਸ ਮੁਲਾਜ਼ਮ ਚਲਾਨ ਕੱਟਣ ਦੇ ਨਾਂ 'ਤੇ ਰਿਸ਼ਵਤ ਲੈਂਦਾ ਹੈ ਅਤੇ ਪੈਸੇ ਜੇਬ 'ਚ ਪਾਉਂਦਾ ਹੈ।
ਇਹ ਵੀ ਪੜ੍ਹੋ : ਅਕਾਲੀ ਦਲ ਦੇ ਪ੍ਰਧਾਨ ਬਣੇ ਸੁਖਦੇਵ ਸਿੰਘ ਢੀਂਡਸਾ
ਵੀਡੀਓ ਵਾਇਰਲ ਹੋਣ ਤੋਂ ਬਾਅਦ ਜਦੋਂ ਟ੍ਰੈਫਿਕ ਇੰਚਾਰਜ ਭੁਪਿੰਦਰ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਵਿਅਕਤੀ ਦਰਅਸਲ ਹੋਮ ਗਾਰਡ ਦਾ ਮੁਲਾਜ਼ਮ ਹੈ। ਉਨ੍ਹਾਂ ਕਿਹਾ ਕਿ ਇਸ ਦੀ ਸ਼ਿਕਾਇਤੀ ਮੋਗਾ ਦੇ ਐੱਸ. ਐੱਸ. ਪੀ. ਕੋਲ ਕਰ ਦਿੱਤੀ ਗਈ, ਜਿਨ੍ਹਾਂ ਵਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਅਕਾਲੀ ਨੇਤਾ ਤੇ ਉਸ ਦੀ ਪਤਨੀ ਵਲੋਂ ਖ਼ੁਦਕੁਸ਼ੀ ਕਰਨ ਤੋਂ ਬਾਅਦ ਪਿਤਾ ਦੀ ਵੀ ਮੌਤ
ਪੁਲਸ ਨੇ ਧਰਨਾ ਲਗਾਉਣ ਤੋਂ ਰੋਕਣ ਲਈ ਅਕਾਲੀ ਆਗੂਆਂ ਨੂੰ ਘਰ 'ਚ ਕੀਤਾ ਨਜ਼ਰਬੰਦ
NEXT STORY