ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ) - ਮਾਛੀਵਾੜਾ ਪੁਲਸ ਨੇ 30 ਕਿਲੋ 500 ਗ੍ਰਾਮ ਭੁੱਕੀ ਸਮੇਤ ਗੁਰਮੁਖ ਸਿੰਘ ਤੇ ਪਰਮਜੀਤ ਸਿੰਘ ਵਾਸੀ ਭੌਰਲਾ ਬੇਟ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਮੁਖੀ ਇੰਸਪੈਕਟਰ ਭੁਪਿੰਦਰ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਸਹਾਇਕ ਥਾਣੇਦਾਰ ਲਾਭ ਸਿੰਘ ਨੂੰ ਕਿਸੇ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਰਿਸ਼ਤੇ 'ਚ ਲੱਗਦੇ ਪਿਓ-ਪੁੱਤ ਘਰ 'ਚ ਭੁੱਕੀ ਚੂਰਾ ਪੋਸਤ ਵੇਚਣ ਦਾ ਕੰਮ ਕਰਦੇ ਹਨ ਤੇ ਜੇਕਰ ਇਨ੍ਹਾਂ ਦੇ ਘਰ ਛਾਪੇਮਾਰੀ ਕੀਤੀ ਜਾਵੇ ਤਾਂ ਭਾਰੀ ਮਾਤਰਾ 'ਚ ਨਸ਼ੀਲਾ ਸਾਮਾਨ ਬਰਾਮਦ ਹੋ ਸਕਦਾ ਹੈ। ਸਹਾਇਕ ਥਾਣੇਦਾਰ ਵਲੋਂ ਪਿੰਡ ਭੌਰਲਾ ਬੇਟ ਵਿਖੇ ਗੁਰਮੁਖ ਸਿੰਘ ਦੇ ਘਰ ਛਾਪੇਮਾਰੀ ਕੀਤੀ ਗਈ ਤਾਂ ਉਥੋਂ 30 ਕਿਲੋ 500 ਗ੍ਰਾਮ ਭੁੱਕੀ ਬਰਾਮਦ ਹੋਈ ਤੇ ਇਸ ਕਥਿਤ ਦੋਸ਼ ਹੇਠ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਇਨ੍ਹਾਂ ਖਿਲਾਫ਼ ਮਾਮਲਾ ਦਰਜ ਕਰ ਲਿਆ।
ਇਸ ਤੋਂ ਇਲਾਵਾ ਨਾਜਾਇਜ਼ ਮਾਈਨਿੰਗ ਕਰਨ 'ਤੇ 2 ਟਿੱਪਰਾਂ ਸਮੇਤ ਚਾਲਕਾਂ ਸਤਨਾਮ ਸਿੰਘ ਤੇ ਕਮਲੇਸ਼ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਥਾਣਾ ਮੁਖੀ ਨੇ ਦੱਸਿਆ ਕਿ ਮਾਈਨਿੰਗ ਵਿਭਾਗ ਵਲੋਂ ਪੁਲਸ ਨੂੰ ਸੂਚਨਾ ਦਿੱਤੀ ਗਈ ਕਿ ਕੁਝ ਟਿੱਪਰ ਗੈਰ-ਕਾਨੂੰਨੀ ਮਾਈਨਿੰਗ ਕਰ ਕੇ ਮਾਛੀਵਾੜਾ ਵਲ ਆ ਰਹੇ ਹਨ, ਜਿਸ 'ਤੇ ਮੇਨ ਚੌਕ 'ਚ ਪੁਲਸ ਵਲੋਂ ਰੇਤੇ ਤੇ ਬੱਜਰੀ ਦੇ ਭਰੇ 2 ਟਿੱਪਰ ਜਾਂਚ ਲਈ ਰੋਕੇ ਗਏ, ਜਿਨ੍ਹਾਂ ਦੇ ਚਾਲਕਾਂ ਕੋਲ ਮਾਈਨਿੰਗ ਦੀ ਪਰਚੀ ਬਹੁਤ ਘੱਟ ਮਾਤਰਾ ਦੀ ਸੀ ਜਦਕਿ ਬਜਰੀ ਰੇਤਾ ਵੱਧ ਸੀ ਜਿਸ 'ਤੇ ਪੁਲਸ ਨੇ ਇਨ੍ਹਾਂ ਦੋਵਾਂ ਨੂੰ ਕਾਬੂ ਕਰ ਕੇ ਚਾਲਕਾਂ ਖਿਲਾਫ਼ ਨਾਜਾਇਜ਼ ਮਾਈਨਿੰਗ ਦਾ ਪਰਚਾ ਦਰਜ ਕਰ ਲਿਆ।
ਸਿਰਫ ਪਹਿਲੇ ਬੱਚੇ ਦੇ ਜਨਮ 'ਤੇ ਮਿਲਣਗੇ ਪ੍ਰੈਗਨੈਂਸੀ ਏਡ ਦੇ 6 ਹਜ਼ਾਰ ਰੁਪਏ
NEXT STORY