ਨੈਸ਼ਨਲ ਡੈਸਕ- ਮੱਧ ਪ੍ਰਦੇਸ਼ ਦੇ ਸ਼ਹਿਡੋਲ 'ਚ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਪਾਣੀ ਬਚਾਓ ਮੁਹਿੰਮ ਦੇ ਅਧੀਨ ਇਕੱਠੇ ਹੋਏ ਅਫ਼ਸਰਾਂ ਨੇ ਸਿਰਫ਼ ਇਕ ਘੰਟੇ 'ਚ 10 ਕਿਲੋ ਕਾਜੂ-ਬਾਦਾਮ ਅਤੇ 30 ਕਿਲੋ ਨਮਕੀਨ ਖਾ ਦਿੱਤੀ। ਦੱਸਣਯੋਗ ਹੈ ਕਿ ਸ਼ਹਿਡੋਲ ਜ਼ਿਲ੍ਹੇ ਦੇ ਗੋਹਪਾਰੂ ਬਲਾਕ ਦੀ ਭਦਵਾਹੀ ਪੰਚਾਇਤ 'ਚ 2 ਮਹੀਨੇ ਪਹਿਲਾਂ 'ਜਲ ਗੰਗਾ ਸੰਵਰਧਨ ਮੁਹਿੰਮ' ਤਹਿਤ ਇਕ ਘੰਟੇ ਦੀ ‘ਜਲ ਚੌਪਾਲ’ ਕਰਵਾਈ ਗਈ। ਮਕਸਦ ਸੀ ਲੋਕਾਂ ਨੂੰ ਪਾਣੀ ਬਚਾਉਣ ਦੀ ਸਿੱਖਿਆ ਦੇਣਾ ਪਰ ਰਜਿਸਟਰ 'ਚ ਦਰਜ ਖਰੀਦਦਾਰੀ ਦੇ ਅੰਕੜੇ ਵੇਖਕੇ ਲੋਕ ਹੈਰਾਨ ਰਹਿ ਗਏ।
ਇਕ ਘੰਟੇ ਦੀ ਇਸ ਚੌਪਾਲ ਲਈ ਜੋ ਖਾਣ-ਪੀਣ ਰੱਖਿਆ ਗਿਆ ਉਹ ਕਿਸੇ ਵਿਆਹ-ਸ਼ਾਦੀ ਤੋਂ ਘੱਟ ਨਹੀਂ ਸੀ:
- 5 ਕਿਲੋ ਕਾਜੂ
- 5 ਕਿਲੋ ਬਾਦਾਮ
- 3 ਕਿਲੋ ਕਿਸ਼ਮਿਸ
- 30 ਕਿਲੋ ਨਮਕੀਨ
- 20 ਪੈਕੇਟ ਬਿਸਕੁਟ
- 6 ਕਿਲੋ ਦੁੱਧ
- 5 ਕਿਲੋ ਚੀਨੀ
- 2 ਕਿਲੋ ਘਿਓ
ਕੁੱਲ ਖ਼ਰਚਾ: 19 ਹਜ਼ਾਰ 10 ਰੁਪਏ!
ਸਵਾਲ ਉਠੇ, ਕਾਰਵਾਈ ਦੀ ਉਡੀਕ
ਸਥਾਨਕ ਲੋਕਾਂ ਨੇ ਸਵਾਲ ਚੁੱਕੇ ਹਨ ਕਿ ਜਦ ਪਾਣੀ ਬਚਾਉਣ ਦੀ ਚੌਪਾਲ 'ਚ ਹੀ ਐਨਾ ਭੋਜਨ ਕਰਵਾਇਆ ਗਿਆ ਤਾਂ ਇਹ ਲੋਕਾਂ ਨੂੰ ਕੀ ਸੰਦੇਸ਼ ਦੇ ਰਹੇ ਹਨ? ਕੀ ਇਹ ਪੈਸਾ ਲੋਕ-ਹਿੱਤ ਲਈ ਸੀ ਜਾਂ ਅਧਿਕਾਰੀਆਂ ਦੀ ਦਾਵਤ ਲਈ? ਹੁਣ ਲੋਕ ਉਮੀਦ ਕਰ ਰਹੇ ਹਨ ਕਿ ਜ਼ਿਲ੍ਹਾ ਪ੍ਰਸ਼ਾਸਨ ਇਸ ਮਾਮਲੇ ਦੀ ਜਾਂਚ ਕਰੇਗਾ ਅਤੇ ਜਿੰਨ੍ਹਾਂ ਨੇ ਇਹ ਲਾਪਰਵਾਹੀ ਕੀਤੀ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Good News : ਸਰਕਾਰ ਦੇਵੇਗੀ ਭੈਣਾਂ ਨੂੰ ਤੋਹਫਾ, ਖ਼ਾਤੇ 'ਚ ਅੱਜ ਆਉਣਗੇ 1,500 ਰੁਪਏ
NEXT STORY